ਪੰਨਾ:ਪੂਰਨ ਮਨੁੱਖ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਭਾਵੇਂ ਇਹ ਬਤੌਰ ਲਿਬਾਸ ਦੇ ਵੀ ਇਤਨਾ ਸੁਖਦਾਈ ਅਤੇ ਲਾਭਵੰਤਾ ਹੈ ਕਿ ਅਜ ਇਸ ਨੂੰ ਤਮਾਮ ਮੁਹੱਜ਼ਬ ਜਗਤ ਨੇ ਪਹਿਨ ਲਿਆ ਹੈ ਪਰ ਸਿੰਘ ਰਹਿਤ ਵਿਚ ਇਸਦੀ ਬਰਸਾਂ ਤੋਂ ਪਹਿਨਣ ਦੀ ਤਾਕੀਦ ਚਲੀ ਆਉਂਦੀ ਹੈ। ਇਹ ਰਹਿਤਵਾਨ ਸਿੰਘ ਦੇ ਪ੍ਰਗਟ ਚਿੰਨ੍ਹਾਂ ਵਿਚੋਂ ਇਕ ਲਾਜ਼ਮੀ ਚਿੰਨ੍ਹ ਹੈ। ਇਹ ਚਿੰਨ੍ਹ, ਨਰ ਨਾਰੀ ਦੀ ਇਜ਼ਤ ਢਕਣ ਦਾ ਆਖਰੀ ਜ਼ਾਮਨ ਹੈ। ਸਿੰਘ ਰਹਿਤ ਵਿਚ ਇਸ ਦਾ ਕੇਵਲ ਇਤਨਾ ਮਾਦੀ ਫਾਇਦਾ ਹੀ ਨਹੀਂ ਉਠਾਇਆ ਸਗੋਂ ਇਹ ਮਾਨਸਕ ਪ੍ਰਣ ਦਾ ਪ੍ਰਗਟ ਨਿਸ਼ਾਨ ਕਰਾਰ ਦਿਤਾ ਹੈ। ਅੰਮ੍ਰਿਤ ਧਾਰੀ ਪੁਰਸ਼ ਨੇ ਇਸਤ੍ਰੀ ਬ੍ਰਤ ਅਤੇ ਨਾਰੀ ਨੇ ਪਤੀ ਬ੍ਰਤ ਧਰਮ ਧਾਰਨ ਕਰਨਾ ਹੈ। ਕਛਹਿਰਾ ਉਸ ਮਾਨਸਕ ਬ੍ਰਤ ਦਾ ਪ੍ਰਗਟ ਨਿਸ਼ਾਨ ਹੈ। ਚੂੰਕਿ ਜਿਨਸੀ ਵਿਕਾਰ ਮਨੁੱਖ ਸੁਰਤ ਨੂੰ ਗਿਰਾਨ ਦਾ ਬਹੁਤ ਭਾਰਾ ਕਾਰਨ ਹੈ। ਇਸ ਲਈ ਇਸ ਦੇ ਤਿਆਗ ਦਾ ਨਿਸ਼ਾਨ ਕਛਹਿਰੇ ਦੇ ਪਹਿਨਣ ਦੀ ਵੀ ਸਖਤ ਤਾਕੀਦ ਹੈ। ਏਥੋਂ ਤਕ ਕਿਹਾ ਗਿਆ ਹੈ ਕਿ ਰਹਿਤਵਾਨ ਸਿੰਘ ਕਛਹਿਰੇ ਦਾ ਕਦੀ ਤਿਆਗ ਨ ਕਰੇ। ਅਸ਼ਨਾਨ ਭੀ ਇਹਨੂੰ ਉਤਾਰ ਕੇ ਕਰਨਾ[1] ਤਨਖਾਹੀਆ ਹੋਣਾ ਹੈ। ਅਸ਼ਨਾਨ ਕਰਨ ਦੇ ਬਾਦ ਕਛਹਿਰੇ ਦਾ ਇਕ ਪੌਂਚਾ ਕੱਛ, ਦੂਸਰੇ ਸੁਕੇ ਦਾ ਪਹੁੰਚਾ ਪਹਿਨਣ ਦੇ ਬਾਹਦ ਦੂਜਾ ਪਹੁੰਚਾ ਉਤਾਰੇ। ਇਤਨੀ ਤਾਕੀਦ ਦਾ ਮਤਲਬ ਸਪਸ਼ਟ ਇਹ ਹੈ ਕਿ ਸਿੰਘ ਵਿਚ ਚਿੰਨ੍ਹ ਵਲੋਂ ਕਦੀ ਵੀ ਗਾਫਲ ਨਾ ਹੋਏ ਕਿਉਂ ਜੋ ਇਹ ਭਾਰੇ ਪਣ ਦਾ ਜਨਾਇਕ ਹੈ। ਸੰਸਾਰ ਰਚਨਾ ਵਿਚ ਕਦਮ ਕਦਮ ਤੇ ਠੋਕਰ ਹੈ। ਰੂਪ ਵਿਚਾਰ ਤੇ ਤੀਰ ਨਾਲ ਬੜੇ ਬੜੇ ਤਪੀਆਂ ਤੇ ਹਠੀਆਂ ਦਾ ਨਾਸ ਕਰ ਦੇਂਦਾ ਹੈ। ਇਸ ਲਈ ਰਹਿਤਵਾਨ ਸਿੰਘ ਨੂੰ ਹੁਕਮ ਦਿਤਾ ਗਿਆ ਹੈ ਕਿ ਉਹ ਕਛਹਿਰਾ ਸਰੀਰ ਤੋਂ ਕਦੀ ਅਲਹਿਦਾ ਨ ਕਰੇ। ਤਾਕਿ ਜੇ ਕਦੀ ਉਹਦੇ ਵਿਚ ਕਮਜ਼ੋਰੀ ਆ ਵੀ ਜਾਵੇ ਤਾਂ ਉਹ ਇਸ ਚਿੰਨ੍ਹ ਨੂੰ ਦੇਖ ਕੇ ਆਪਾ ਸੰਭਾਲੇ। ਪ੍ਰਣ ਨੂੰ ਯਾਦ ਕਰੇ ਤੇ


  1. ਨੰਗਾ ਨਹਾਵੇ ਸੋ ਤਨਖਾਹੀਆ।

    (ਤਨਖਾਹ ਨਾਮਾ )

80