ਪੰਨਾ:ਪੂਰਨ ਮਨੁੱਖ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥੋੜੇ ਦੇਂਦੀ ਹੈ। ਰਹਿਤਵਾਨ ਸਿੰਘ ਕੇਵਲ ਉਨ੍ਹਾਂ ਨੂੰ ਕਟਾਉਂਦਾ ਨਹੀਂ। ਏਸੇ ਤਰ੍ਹਾਂ ਕੰਘਾ ਵੀ ਕੇਸਾਂ ਦੀ ਸਫਾਈ ਲਈ ਇਕ ਜ਼ਰੂਰੀ ਚੀਜ਼ ਹੈ ਚੂੰਕਿ ਸਿਖ ਨੇ ਸਰੀਰਕ ਸਫਾਈ ਵਿਚ ਬਹੁਤ ਤਤਪਰ ਰਹਿਣਾ ਹੈ, ਇਸ ਵਾਸਤੇ ਕੇਸਾਂ ਦੀ ਸਫਾਈ ਹਿਤ ਕੰਘੇ ਦਾ ਹਰ ਵਕਤ ਪਾਸ ਰਖਣਾ ਜ਼ਰੂਰੀ ਕਰਾਰ ਦਿਤਾ ਗਿਆ ਹੈ। ਸੋ ਸਿੰਘ ਮਾਨਸਕ ਚਲਨ ਦੀਆਂ ਉੱਚਾਈਆਂ ਨੂੰ ਪ੍ਰਗਟ ਕਰਨ ਵਾਲੇ ਚਿੰਨ੍ਹ ਹੀ ਹਨ। ਕੜਾ, ਕਛ ਅਤੇ ਕਿਰਪਾਨ। ਹੁਣ ਇਨ੍ਹਾਂ ਦੀ ਵਰਤੋਂ ਤੇ ਵਿਚਾਰ ਕਰੀਏ।

ਕੜਾ

ਇਹ ਲੋਹੇ ਦਾ ਕੰਗਨਾ ਹਰ ਰਹਿਤਵਾਨ ਸਿੰਘ ਨੂੰ ਪਹਿਨਣਾ ਜ਼ਰੂਰੀ ਹੈ। ਇਹ ਸਿੰਘ ਦੇ ਉਸ ਮਾਨਸਕ ਬ੍ਰਤ ਨੂੰ ਪ੍ਰਗਟ ਕਰਦਾ ਹੈ ਜੋ ਉਸ ਨੇ ਅੰਮ੍ਰਿਤ ਛਕਨ ਸਮੇਂ ਧਰਮ ਕਿਰਤ ਕਰ, ਨਿਰਬਾਹ ਕਰਨ ਦਾ ਕੀਤਾ ਹੈ। ਇਹ ਪ੍ਰਗਟ ਨਿਸ਼ਾਨ ਹੈ। ਹਰ ਰਹਿਤਵਾਨ ਸਿੰਘ ਕੜੇ ਤੋਂ ਸਿਆਣਿਆਂ ਜਾਂਦਾ ਹੈ ਤੇ ਉਹਦੇ ਹਥ ਵਿਚ ਪਿਆ ਹੋਇਆ ਕੜਾ ਦੇਖਣ ਵਾਲੇ ਨੂੰ ਦਸਦਾ ਹੈ ਕਿ ਇਸ ਨੇ ਧਰਮ ਕਿਰਤ ਕਰਨ ਦਾ ਤੇ ਕਪਟ ਦੀ ਕਾਰ ਤਿਆਗਣ ਦਾ ਪ੍ਰਣ ਲਿਆ ਹੋਇਆ ਹੈ। ਜੋ ਕਦੀ ਲੋੜ ਵਸ ਹੈ, ਉਹ ਕਿਰਤ ਤੋਂ ਥਿੜਕ, ਕਪਟ ਦੀ ਕਮਾਈ ਵਲ ਰੁਚੀ ਕਰੇ ਤਾਂ ਹਰ ਦੇਖਣ ਵਾਲੀ ਉਸ ਨੂੰ ਕਹਿ ਸਕਦਾ ਹੈ ਕਿ ਤੂੰ ਕੜਾ ਪਹਿਨਿਆ ਹੋਇਆ ਹੈ। ਤੈਨੂੰ ਆਪਣਾ ਪ੍ਰਣ ਯਾਦ ਕਰਨਾ ਚਾਹੀਦਾ ਹੈ। ਜੋ ਇਸ ਤਰ੍ਹਾਂ ਇਹ ਨਿਸ਼ਾਨ, ਲੋਭ-ਵਸ ਹੋ ਹੁੰਗਲਾ ਰਹੀ ਸਿੰਘ ਸੁਰਤ ਨੂੰ ਜਗਾ, ਆਪਾ ਪਹਿਚਾਨਣ ਦੀ ਪ੍ਰੇਰਨਾ ਕਰਦਾ ਹੈ।

ਕਛਹਿਰਾ

ਇਹ[1] ਗੋਡਿਆਂ ਤੋਂ ਉਤਾਂਹ ਤਕ, ਤੇੜ ਦਾ ਪਹਿਨਣ ਵਾਲਾ ਕਪੜਾ


  1. ਗੋਡੇ ਵਾਲੀ ਕਛ (ਗੋਡੇ ਢਕਣੀ) ਨ ਪਹਿਰੇ ਸੋ ਤਨਖਾਹੀਆ।

    (ਰਹਿਤਨਾਮਾ ਭਾਈ ਦ੍ਯਾ ਸਿੰਘ ਜੀ)

90