ਪੰਨਾ:ਪੂਰਨ ਮਨੁੱਖ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਰਾਹੀਂ ਜਗਤ ਨੂੰ ਮਿਲ ਚੁਕੀ ਹੈ। ਭਾਵੇਂ ਉਸ ਖ਼ੁਸ਼ਖ਼ਬਰੀ ਮਿਲੀ ਨੂੰ ਅਜੇ ਬਹੁਤਾ ਸਮਾਂ ਨਹੀ ਹੋਇਆ ਤੇ ਵਿਸ਼ਵ ਦੀ ਅਵਸਥਾ ਦਾ ਵਿਚਾਰ ਕਰਦਿਆਂ ਹੋਇਆਂ ਨਵੇਂ ਯੁਗ ਦੀ ਖ਼ੁਸ਼ਖ਼ਬਰੀ ਮਿਲੀ ਦੇ ਵਕਤ ਨੂੰ ਅਸੀਂ ਅਜੇ ਘੜੀ ਕੁ ਹੋਈ ਹੀ ਕਹਿ ਸਕਦੇ ਹਾਂ, ਪਰ ਫਿਰ ਭੀ ਭਾਵੇਂ ਇਹ ਖ਼ਬਰ ਕਿਤਨੀ ਹੀ ਤਾਜ਼ੀ ਕਿਉਂ ਨਾ ਹੋਵੇ, ਹੈ ਤਾਂ ਨਵੇਂ ਜੀਵਨ ਦਾ ਸੰਦੇਸ਼ ਹੀ ਨਾ। ਇਸ ਨੇ ਓੜਕ ਨੂੰ ਵਧਣਾ ਫੁੱਲਣਾ ਹੀ ਹੈ। ਜਿਸ ਤਰ੍ਹਾਂ ਇਕ ਨਵੀਂ ਫੁਟੀ ਅੰਗੂਰੀ ਦਾ ਮੁਕਾਬਲਾ ਇਕ ਪੁਰਾਣਾ ਢੇਰ ਥਾਂ ਵਿਚ ਛਾਇਆ ਹੋਇਆ ਬੋਹੜ ਨਹੀਂ ਕਰ ਸਕਦਾ, ਕਿਉਂ ਜੋ ਨਵੀਂ ਅੰਗੂਰੀ ਨੇ ਵੱਧਣਾ ਫੁਲਣਾ ਤੇ ਪੁਰਾਣੇ ਬੋਹੜ ਨੇ ਡਿੱਗਣਾ ਤੇ ਖ਼ਤਮ ਹੋਣਾ ਹੈ, ਇਸੇ ਤਰ੍ਹਾਂ ਹੀ ਇਸ ਨਵੇਂ ਜਗਤ ਜੀਵਨ ਦੇ ਸੰਦੇਸ਼ ਦਾ ਮੁਕਬਲਾ, ਜੋ ਅਜੇ ਭਾਵੇਂ ਨਵੀਂ ਫੁਟੀ ਨਿੱਕੀ ਜਿਹੀ ਅੰਗੂਰੀ ਵਾਂਗ ਹੀ ਹੈ, ਪੁਰਾਤਨਤਾ ਦਾ ਜਗਤ 'ਪਸਰਿਆ ਬੋਹੜ' ਨਹੀਂ ਕਰ ਸਕਦਾ। ਇਸ ਨਵੇਂ ਸੰਦੇਸ਼ ਵਿਚ ਆਸ਼ਾ ਦੀ ਕਿਰਣ ਹੈ ਜੋ ਨਿਰਾਸ਼ਾ ਦੇ ਅੰਧੇਰੇ ਨੂ ਚੀਰਦੀ ਚਲੀ ਜਾਵੇਗੀ।[1] ਨਵਾਂ ਸੰਦੇਸ਼ ਨਵੀਂ ਜੀਵਨ ਜੁਆਨੀ ਨੂੰ ਲਈ ਸ਼ੇਰ ਵਾਂਗ ਬੁੱਕ ਉਠਿਆ ਹੈ, ਜਿਸ ਕਰਕੇ ਪੁਰਾਣੇ ਕਰਮ ਕਾਂਡ, ਸਮਾਜਕ ਰਸਮਾਂ ਅਤੇ ਰਾਜਨੀਤਕ ਵੰਡਾਂ ਦੀ ਮਿਰਗਾਵਲੀ ਨੂੰ ਭਾਜ ਪੈ ਜਾਣੀ ਲਾਜ਼ਮੀ ਹੈ। ਉਹ ਹੁਣ ਵਧੇਰੇ ਚਿਰ ਤੱਕ ਟਿੱਕ ਨਹੀਂ ਸਕਦੀ, ਪਰ ਜਿਸ ਤਰ੍ਹਾਂ ਬੁਝਣ ਵਾਲਾ ਚਿਰਾਗ਼ ਆਖ਼ਰੀ ਸੰਭਾਲੇ ਲੈਂਦਾ ਹੈ ਤੇ ਬੜੀ ਸ਼ੋਖੀ ਨਾਲ ਟਿੱਮਟਿਮਾਉਂਦਾ ਹੈ, ਉਸੇ ਤਰ੍ਹਾਂ ਹੀ ਪੁਰਾਤਨਤਾ ਭੀ ਹੁਣ ਬੁਝਣ ਤੇ ਆਈ ਹੋਈ ਆਖ਼ਰੀ ਹੰਭਲੇ ਮਾਰ ਰਹੀ ਹੈ। ਉਹ ਬੜੀ ਸ਼ੋਖੀ ਦਿਖਾ ਰਹੀ ਹੈ ਅਤੇ ਅਣਜਾਣ ਖ਼ਿਆਲ ਕਰਦੇ ਹਨ ਕਿ ਸ਼ਾਇਦ ਇਹ ਨਵੇਂ ਸੰਦੇਸ਼ ਨੂੰ ਫੈਲਣ ਹੀ ਨਾ ਦੇਵੇ, ਪਰ ਅਜਿਹਾ ਨਹੀਂ ਹੋ

ਸਕਦਾ, ਕਿਉਂ ਜੋ ਇਹ ਗੈਰ ਕੁਦਰਤੀ ਹੈ। ਤੂਫ਼ਾਨ ਦੇ ਸਖ਼ਤ ਝੋਕੇ ਸਦਾ


  1. ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ॥
        ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ॥
        ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਇ ਨਾ ਧੀਰ ਧਰੋਆ॥

    (ਭਾਈ ਗੁਰਦਾਸ ਜੀ)

9