ਪੰਨਾ:ਪੂਰਨ ਮਨੁੱਖ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਖਸੀ ਰਹਿਤ ਦਾ
ਦੂਸਰਾ ਅੰਗ ਸ੍ਰੀਰਕ ਰਹਿਤ

ਸਰੀਰਕ ਰਹਿਤ ਨੂੰ ਅਸੀਂ ਚਾਰ ਅੰਗਾਂ ਵਿਚ ਵੰਡ ਸਕਦੇ ਹਾਂ। ਪਹਿਲਾ ਅੰਗ ਉਹ ਨਿਸ਼ਾਨ ਹਨ ਜੋ ਰਹਿਤਵਾਨ ਸਿੰਘ ਨੂੰ ਬਤੌਰ ਪੂਰਨ ਮਨੁਖਾਂ ਦੀ ਸ਼੍ਰੇਣੀ ਦੇ ਮੈਂਬਰ ਹੋਣ ਦੇ ਸਰੀਰ ਤੇ ਧਾਰਨ ਕਰਨੇ ਪੈਂਦੇ ਹਨ। ਦੂਸਰਾ ਹੈ ਸਰੀਰਕ ਸੰਭਾਲ, ਇਸ ਦੇ ਅਗੇ ਦੋ ਅੰਗ ਹਨ ਖਾਣਾ ਅਤੇ ਪਹਿਨਣਾ।

ਸਿੰਘ ਰਹਿਤ ਦਾ ਕਥਨ ਕਰਦਿਆਂ ਹੋਇਆ ਬਹੁਤ ਸਾਰੇ ਲਿਖਾਰੀਆਂ ਨੇ ਇਹ ਟਪਲਾ ਜਿਹਾ ਖਾਧਾ ਹੈ ਜਿਸ ਕਰਕੇ ਉਹ ਸਰੀਰਕ ਰਹਿਤ ਦੇ ਧਾਰਨ ਕਰਨ ਵਾਲੇ ਚਿੰਨ੍ਹ[1] ਪੰਜ ਬਿਆਨ ਕਰਦੇ ਹਨ ਪਰ ਗੌਣ ਕਰਕੇ ਸੋਚਿਆਂ ਅਜਿਹਾ ਨਹੀਂ; ਕਿਉਂ ਜੋ ਉਹ ਪੰਜ ਗਿਣਦੇ ਹਨ, ਕੜਾ, ਕਛ, ਕਿਰਪਾਨ, ਕੇਸ ਤੇ ਕੰਘਾਂ। ਪਰ ਇਹ ਗਲ ਪ੍ਰਤਖਸ਼ ਹੈ ਕਿ ਕੇਸ ਧਾਰਨ ਨਹੀਂ ਕੀਤੇ ਜਾ ਸਕਦੇ। ਉਹ ਤਾਂ ਕੁਦਰਤ ਹੀ ਹਰ ਇਕ ਨੂੰ ਬਾਹਲੇ ਜਾਂ


  1. ਕਛ, ਕੇਸ, ਕੰਘਾ, ਕਿਰਪਾਨ। ਕੜਾ ਔਰ ਜੋ ਕਰੋ ਬਖਾਨ।

    (ਰਹਿਤਨਾਮਾ ਭਾਈ ਪ੍ਰਲਾਦ ਸਿੰਘ)

    ਤਥਾ:- ਨਿਸਾਨੇ ਸਿਖੀ ਈਂ ਪੰਜ ਹਰਫ ਕਾਫ।
    ਹਰਗਿਜ਼ ਨ ਬਾਅਦ ਈਂ ਪੰਜ ਮੁਆਫ।
    ਕੜਾ, ਕਾਰਦੋ, ਕਾਛ ਕੰਘਾ ਬਿਦਾਂ।
    ਬਿਨਾ ਕੇਸ ਹੇਠ ਅਸਤ ਜੁਮਲਾ ਨਿਸਾਨ।

    (ਦਸਮ ਗ੍ਰੰਥ ਦੀ ਲਿਖਤ ਜੋ ਮਹਾਰਾਜ ਜੀਂਦ ਪਾਸ ਹੈ)

89