ਪੰਨਾ:ਪੂਰਨ ਮਨੁੱਖ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਉਹ ਸਹੀ ਮਾਅਨਿਆਂ ਵਿਚ ਹੋ[1] ਸਕਨਗੇ। ਇਕ ਜੋਤ ਹੋਣ ਲਈ ਇਹ ਜ਼ਰੂਰੀ ਹੈ ਕਿ ਦੋਵੇਂ ਇਕ ਦੂਸਰੇ ਵਲ ਪ੍ਰੇਮ ਬੰਧਨ ਵਿਚ ਬੰਧੇ ਹੋਏ ਖਿਚੇ ਤੁਰੇ ਆਉਣ। ਇਸ ਕਰਕੇ, ਜਿਥੇ ਇਸਤ੍ਰੀ ਨੂੰ ਹੁਕਮ ਦਿਤਾ ਗਿਆ ਕਿ ਉਹ [2] ਸੁਹਾਗਣ ਤਾਂ ਕਹੀ ਜਾ ਸਕਦੀ ਹੈ ਜੇ ਉਸ ਦੇ ਖਿਆਲ ਵਿਚ ਵੀ ਆਪਣੇ ਪਤੀ ਤੋਂ ਬਿਨਾਂ ਹੋਰ ਦੀ ਝਾਕ ਨਾ ਹੋਵੇ ਉਥੇ ਪੁਰਸ਼ ਨੂੰ ਕਿਹਾ ਗਿਆ ਕਿ ਉਹ[3] ਕੰਤ ਤਾਂ ਹੀ ਹੋ ਸਕਦਾ ਹੈ ਜੇ ਉਹ ਇਸ ਰਚਨਾ ਦੀ ਖਿੜੀ ਹੋਈ ਖੂਬਸੁਰਤ ਫੁਲਵਾੜੀ ਵਿਚ ਆਪਣੀ ਇਸਤ੍ਰੀ ਤੋਂ ਹੋਰ ਕਿਸੇ ਵੇਲ ਵਲ ਨਿਗਾਹ ਉਠਾ ਕੇ ਨਾ ਵੇਖੇ। ਇਹ ਦੰਪਤੀ ਪਿਆਰ ਸਿਖ ਜੀਵਨ ਪ੍ਰਭੂ ਪ੍ਰੇਮ ਦੇ ਆਸ਼ਰਤ ਹੈ। ਜਿੰਨਾਂ ਚਿਰ ਤਕ ਪ੍ਰਭੁ ਆਗਿਆ ਵਿਚ ਜੋੜ ਜੁੜਿਆ ਰਹੇ, ਪਰਸਪਰ ਪਿਆਰ ਨਾਲ ਬਿਬਾਹਨੀ, ਜੇ ਭਾਣ ਵਿਚ ਵਿਯੋਗ ਹੋ ਜਾਵੇ ਤਾਂ ਪ੍ਰਭੂ ਪ੍ਰੇਮ ਵਿਚ ਲੀਨ ਹੋ ਉਸ ਵਿਯੋਗ ਨੂੰ ਭਾਣਾ ਕਰ ਮੰਨਣਾ ਤੇ ਉਸ ਤੇ ਪ੍ਰਸੰਨ ਰਹਿਣ।

ਦੰਪਤੀ ਦੇ ਨਾਤੇ ਤੋਂ ਬਾਹਦ ਸੰਤਾਨ ਹੈ। ਸੰਤਾਨ ਜਗਤ ਵਿਚ ਨਿਸ਼ਾਨ ਦਾ ਕਾਰਨ ਹੈ। ਇਸ ਕਰਕੇ ਹੀ ਸੰਸਾਰ[4] ਨਾਲ ਗੰਢ ਪੈਂਦੀ ਹੈ। ਪੁਤ ਧੀਆਂ ਪ੍ਰਭੂ ਦੀ ਦਾਤ ਹਨ।ਇਸ ਕਰਕੇ ਦਾਤਾ ਦਾ ਪੁਜਾਰੀ ਦਾਤ ਨਾਲ ਵੀ ਪਿਆਰ ਕਰਦਾ ਹੈ। ਪੁਰਾਣੇ ਮਤਾਂ ਅਨੁਸਾਰ ਇਨ੍ਹਾਂ ਨੂੰ ਬੰਧਨ ਨਹੀਂ ਸਮਝਦਾ, ਸਗੋਂ ਪ੍ਰਭੂ ਦੀ ਦਾਤ ਸਮਝ ਕੇ ਇਸ ਦਾਤ ਰਾਹੀਂ ਦਾਤਾਰ ਦੀ ਯਾਦ ਵਿਚ ਜੁੜਦਾ ਹੈ। ਸ਼ੁਕਰਾਨੇ ਨਾਲ ਭਰਦਾ ਹੈ, ਤੇ ਪ੍ਰਭੂ ਮਾਰਗ ਵਿਚ ਲੋੜ ਪੈਣ ਸਮੇਂ ਇਨ੍ਹਾਂ ਨੂੰ ਚਾਈਂ ਚਾਈਂ ਭੇਂਟ ਕਰ ਦੇਂਦਾ ਹੈ। ਸਿੰਘ ਨੇ ਜਗਤ ਕਲਿਆਨ ਕਰਨਾ ਹੈ। ਜਰਵਾਨਿਆ ਦਾ ਜ਼ੋਰ ਨਾਸ ਕਰਨਾ, ਤੇ ਧਰਮ ਨੂੰ ਅਸਥਾਪਨ ਕਰਨਾ ਹੈ, ਜਿਸ ਲਈ ਕੁਰਬਾਨੀਆਂ ਦੇਣ ਦੀ ਲੋੜ ਰਹਿੰਦੀ ਹੈ। ਸਿੰਘ ਆਪਣੀ ਸੰਤਾਨ


  1. ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠ ਹੋਇ
    ਏਕ ਜੋਤਿ ਦੋਇ ਮੂਰਤੀ ਧਨ ਪਿਰੁ ਕਹੀਐ ਸੋਇ॥
  2. ਜਿਨ੍ਹਾਂ ਨਾਉਂ ਸੁਹਾਗਣੀ ਤਿਨਾਂ ਝਾਕ ਨਾ ਹੋਰ।
  3. ਕਿਆ ਗਾਲਾਇਓ ਭੂਛ, ਪਰਵੇਲਿ ਨ ਜੋਹੇ ਕੰਤ ਤੂ॥
    ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ।
  4. ਪੁਤੀਂ ਗੰਢੁ ਪਵੈ ਸੰਸਾਰਿ॥

87