ਪੰਨਾ:ਪੂਰਨ ਮਨੁੱਖ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦਾ, ਉਹ ਅਰੂਪ ਪ੍ਰਭੂ ਦੀ ਕੀਤੀ ਹੋਈ ਭਲਾਈ ਨੂੰ ਕਿਸ ਤਰ੍ਹਾਂ ਚੇਤੇ ਕਰ[1] ਸਕਦਾ ਹੈ।

ਮਾਂ ਬਾਪ ਦੇ ਦੂਸਰਾ ਮੁਖ ਸੰਬੰਧੀ, ਇਸ ਪੁਰਸ਼ ਲਈ ਇਸਤ੍ਰੀ ਤੇ ਇਸਤ੍ਰੀ ਲਈ ਪੁਰਸ਼ ਹੈ। ਚੂੰਕਿ ਦੋਵੇਂ ਅੰਮ੍ਰਿਤ ਛਕ ਸਿੰਘ ਜੀਵਨ ਧਾਰਨ ਕਰਨ ਦੇ ਅਧਿਕਾਰੀ ਹਨ ਇਸ ਲਈ ਦੋਹਾਂ ਨੂੰ ਇਕ ਦੂਸਰੇ ਦੇ ਵਫ਼ਾਦਾਰ ਰਹਿਣ ਦੀ ਤਾਕੀਦ ਕੀਤੀ ਗਈ ਹੈ। ਭਾਵੇਂ ਇਸਤ੍ਰੀ ਨੂੰ ਪੁਰਸ਼ ਦੀ ਵਫ਼ਾਦਾਰ ਰਹਿਣ ਦੀ ਤਾਕੀਦ ਤਾਂ ਪੁਰਾਤਨ ਮਤਾਂ ਵਿਚ ਵੀ ਕੀਤੀ ਗਈ ਸੀ ਪਰ ਪੁਰਸ਼ ਨੂੰ ਇਸਤ੍ਰੀ ਨਾਲ ਵਫ਼ਾਦਾਰ ਰਹਿਣ, ਤੇ ਵਿਵਾਹ ਸਮੇਂ ਕੀਤੇ ਹੋਏ ਪ੍ਰਨਾ ਨੂੰ ਪੂਰਾ ਕਰਨ ਤੇ ਘਟ ਜ਼ੋਰ ਦਿਤਾ ਗਿਆ ਸੀ। ਉਸ ਦਾ ਕਾਰਨ ਇਹ ਸੀ ਕਿ ਗੁਰਮਤ ਪ੍ਰਕਾਸ਼ ਤੋਂ ਪਹਿਲੇ ਸਮੇਂ ਦੇ ਮਤਾਂ ਵਿਚ, ਇਸਤ੍ਰੀ ਨੂੰ ਪੁਰਸ਼ ਸਮਾਨਤਾ ਦਿਤੀ ਹੀ ਨਹੀਂ ਸੀ ਗਈ। ਉਸ ਜਾਂ ਤਾਂ ਪਹਿਲੇ[2] ਮਨੁਖ ਆਦਮ ਨੂੰ ਬਹਿਸ਼ਤ ਵਿਚੋਂ ਕਢਾਣ ਵਾਲੀ ਇਸਤ੍ਰੀ ਹਵਾ ਦੀ ਔਲਾਦ ਹੋਣ ਕਰਕੇ ਮਨੁਖ ਦੀ ਨਿਗਾਹ ਵਿਚ ਨੀਵੀਂ ਤੇ ਯਾ[3] ਮਾਇਆ ਦਾ ਅਵਤਾਰ ਹੋਣ ਕਰਕੇ ਮਨੁਖ ਲਈ ਬੰਧਨ ਰੂਪ ਸੀ। ਪਰ ਖਾਲਸਾ ਚਲਨ ਵਿਚ ਇਹ ਗੱਲ ਨਹੀਂ ਸੀ। ਉਸ ਵਿਚ ਪੁਰਸ਼, ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਇਸਤ੍ਰੀ ਮਾਤਾ ਸਾਹਿਬ ਦੇਵਾਂ ਜੀ ਦਾ ਅਵਤਾਰ ਹੈ। ਇਸ ਕਰ ਕੇ ਦੋਹਾਂ ਨੇ ਇਕ ਜੋਤ ਹੋਣਾ ਹੈ। ਗੁਰਮਤ ਵਿਚ ਦ੍ਰਿੜ ਕਰਾਇਆ ਗਿਆ ਹੈ ਕਿ ਕੇਵਲ ਅਕਠੇ ਮਿਲ ਬਹਿਣ ਨਾਲ ਦੋ ਜੀਅ ਦਮਪਤੀ ਨਹੀਂ ਹੋ ਸਕਦੇ, ਸਗੋਂ ਜਦੋਂ ਦੇ ਸੂਰਤਾਂ ਇਕ ਜੋਤ ਹੋ ਜਾਣਗੀਆਂ, ਤਾਂ


  1. ਮਾਂ ਪਿਓ ਪਰਹਰਿ ਸੁਣੇ ਵੇਦ ਭੇਦ ਨ ਜਾਨਹਿ ਕਥਾ ਕਹਾਨੀ।
    ਮਾਂ ਪਿਓ ਪਰਹਰ ਕਰੇ ਪੂਜ, ਦੇਹੀ ਦੇਵ ਨਾ ਸੇਵ ਕਮਾਨੀ।
    ਮਾਂ ਪਿਓ ਪਰਹਰ ਨਾਵਨਾ, ਅਠਸਠ ਤੀਰਥ ਘੁਮਨ ਵਾਨੀ।
    ਮਾਂ ਪਿਓ ਪਰਹਰ ਕਰੇ ਦਾਨ, ਬੇਈਮਾਨ ਅਗਿਆਨ ਪਾਨੀ।
    ਮਾਂ ਪਿਓ ਪਰਹਰ ਵਰਤ ਕਰ ਮਰਮਰ ਜਮੈਂ ਭਰਮ ਭੁਲਾਨੀ।
    ਗੁਰਪ੍ਰਮੇਸਰ ਸਾਰ ਨ ਜਾਨੀ।

  2. ਬਾਈਬਲ ਦੀ ਤਾਲੀਮ ਅਨੁਸਾਰ
  3. ਬ੍ਰਾਹਮਣ ਮਤ ਦੀ ਮਨੌਤ ਅਨੁਸਾਰ।

86