ਪੰਨਾ:ਪੂਰਨ ਮਨੁੱਖ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਇਸ ਕਰਕੇ ਗੁਰਮਤ ਸਿੰਘ ਜੀਵਨ ਵਿਚ ਮੋਹ ਦੀ ਥਾਂ ਪ੍ਰੇਮ ਪੈਦਾ ਕਰਦੀ ਹੈ। ਉਹ ਪ੍ਰੇਮ ਭਾਵੇਂ ਹੈ ਤਾਂ ਸਮੁਚੇ ਵਿਸ਼ਵ ਨਾਲ ਪਰ ਰਚਨਾ ਮਨੁਖ ਲਈ ਆਪਣੇ ਲਾਗਿਓਂ ਸ਼ੁਰੂ ਹੋ ਆਗਮ ਦੂਰੀ ਤਕ ਚਲੀ ਜਾਂਦੀ ਹੈ। ਇਸ ਲਈ ਸਿਖ ਪ੍ਰੇਮ ਬਿਉਹਾਰ, ਆਪਣੇ ਨੇੜਿਓਂ ਸ਼ੁਰੂ ਕਰਦਾ ਹੈ। ਇਸ ਕਰ ਕੇ ਉਸ ਦੇ ਮਾਂ, ਬਾਪ, ਭੈਣ, ਭਾਈ, ਇਸਤ੍ਰੀ ਬਚੇ ਤੇ ਸਾਕ ਸੈਣ ਸਭ ਪ੍ਰੇਮ ਦੇ ਪਾਤਰ ਬਣ ਜਾਂਦੇ ਹਨ। ਉਹ ਸਭਨਾਂ ਨੂੰ ਸ੍ਰੀ ਵਾਹਿਗੁਰੂ ਦੀ ਦਾਤ ਸਮਝਦਾ ਹੈ, ਤੇ ਉਸ ਦੇ[1] ਸਾਦ ਕਰ ਮਿਲੇ ਹੋਣ ਕਰਕੇ ਉਨ੍ਹਾਂ ਨਾਲ ਪ੍ਰੇਮ ਕਰਨਾ ਵੀ ਸ੍ਰੀ ਵਾਹਿਗੁਰੂ ਨਾਲ ਪ੍ਰੇਮ ਕਰਨਾ ਹੈ। ਇਸ ਕਰ ਕੇ ਹੀ ਸਿੰਘ ਜੀਵਨ ਵਿਚ ਪ੍ਰਵਾਰ ਦੇ ਸੰਬੰਧ ਵਿਚ ਪ੍ਰੇਮ ਭਰੇ ਬਿਉਹਾਰ ਦੇ ਫਰਜ਼ ਦਸੇ ਗਏ ਹਨ।ਹੀ ਜੀਵਨ ਮਾਪਿਆਂ ਦੀ ਸੇਵਾ ਤੋਂ ਸ਼ੁਰੂ ਹੁੰਦਾ ਹੈ। ਇਹ ਸੇਵਾ ਸਾਰੇ ਅਧਿਆਤਮ ਕਰਮਾਂ ਤੋਂ ਉਪਰ ਦਸੀ ਗਈ ਹੈ। ਹੋਵੇ ਵੀ ਕਿਉਂ ਨਾ? ਮਾਪਿਆਂ ਦੀ ਸੇਵਾ ਕੀਤੇ ਬਿਨਾਂ ਤਾਂ ਮਨੁਖ ਅਰਿਣੀ ਹੋ ਹੀ ਨਹੀਂ ਸਕਦਾ। ਤਾਂ ਹੀ ਗੁਰਮਤ ਵਿਚ ਦਸਿਆ ਗਿਆ ਹੈ ਕਿ ਮਾਂ ਬਾਪ ਦੀ ਸੇਵਾਂ ਵਲੋਂ ਗਾਫਲ ਮਨੁੱਖ ਜੋ ਗਿਆਨ ਜਾਣਦਾ ਹੈ ਤਾਂ ਉਹ ਗਿਆਨ ਅਰਥਹੀਣ ਕਥਾ ਕਹਾਣੀ ਹੈ। ਜੋ ਤਪ ਕਰਦਾ ਹੈ ਤਾਂ ਭੁੱਲਾ, ਬਨੀ ਕੰਦਰੀ ਫਿਰ ਰਿਹਾ ਹੈ। ਜੇ ਦੇਵੀ ਦੇਵ ਦੀ ਪੂਜਾ ਲਭਦਾ ਹੈ ਤਾਂ ਨਿਰਾਰਥ ਹੈ, ਤੀਰਥ ਨਹਾਉਂਦਾ ਹੈ ਤਾਂ ਮਾਨੋ ਪਾਣੀ ਘੁੰਮਨ ਘੇਰ ਵਿਚ ਚੱਕਰ ਲਾਉਂਦਾ ਹੈ। ਮਾਪਿਆਂ ਦੀ ਸੇਵਾ ਤੋਂ ਵਾਂਜਿਆ ਹੋਇਆ ਮਨੁਖ ਜੇ ਦਾਨ ਕਰਦਾ ਹੈ ਤਾਂ ਈਮਾਨ ਤੋਂ ਫਿਰਦਾ ਹੈ। ਉਸ ਨੂੰ ਗੁਰੂ ਪ੍ਰਮੇਸ਼ਵਰ ਦੀ ਸਾਰ ਨਹੀਂ ਆ ਸਕਦੀ। ਆਵੇ ਵੀ ਕਿਸ ਤਰ੍ਹਾਂ? ਜੋ ਮਿੰਨਤਾਂ ਮੰਨ ਕਰ ਲੈਨ, ਕਸ਼ਟ ਕਰ ਜਨਣ, ਤੇ ਔਖੇ ਹੋ ਪਾਲਨ ਵਾਲੇ ਦੇ ਅਹਿਸਾਨ ਨੂੰ ਨਹੀਂ ਜਾਣਦਾ ਉਸ ਤੋਂ ਗੁਰੂ ਪ੍ਰਮੇਸ਼ਵਰ ਨੇ ਧਨਵਾਦੀ ਹੋਣ ਦੀ ਕੀ ਆਸ ਰਖੀ ਜਾ ਸਕਦੀ ਹੈ। ਜੋ ਪ੍ਰਤਖਸ਼ ਕਿਰਪਾਲੂ ਮਾਤਾ ਪਿਤਾ ਦੀ ਨੇਕੀ ਅਨੁਭਵ ਨਹੀਂ


  1. ਜਹਿ ਪ੍ਰਸਾਦਿ ਧਰ ਉਪਰ ਸੁਖ ਬਸਹਿ
    ਸੂਤ, ਭਰਾਤ, ਜੀਤ, ਬਨਿਤਾ ਸੰਗ ਹਸਹਿ।

85