ਪੰਨਾ:ਪੂਰਨ ਮਨੁੱਖ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਜਗਮਗ ਜੋਤ ਦੀ ਤਰ੍ਹਾਂ ਚਮਕ ਉਠਦੀ ਹੈ। ਇਸ ਮੋਹ ਦੇ ਦਾਗ ਨੂੰ ਉਤਾਰ, ਨਿਰਮਲ ਕੀਤੀ ਹੋਈ ਸੁਰਤ ਨੂੰ ਗੁਰਮਤ ਵਿਚ ਛਾਓ ਰਹਿਤ ਸ਼ੂਨ ਨਹੀਂ ਮੰਨਿਆ ਗਿਆ। ਜਿਸ ਤਰ੍ਹਾਂ ਸ਼ੀਸ਼ੇ ਤੋਂ ਗਰਦ ਪੂੰਝਿਆਂ ਉਸ ਦੀ ਚਮਕ ਪ੍ਰਗਟ ਹੋ ਆਉਂਦੀ ਹੈ ਓਦਾਂ ਹੀ ਮੋਹ ਦੀਦਾਂ ਛਾਈਆ ਤੋਂ ਸਾਫ ਕੀਤੀ ਹੋਈ ਸੂਰਤ ਵਿਚ ਪ੍ਰੇਮ ਚਮਕਾਰੇ ਮਾਰ ਆਉਂਦਾ ਹੈ। ਇਹ ਪ੍ਰੇਮ ਲਿਵ ਦਾ ਫਲ ਹੈ, ਜਿਸ ਤਰ੍ਹਾਂ ਕਿ ਮੋਹ ਤ੍ਰਿਸ਼ਨਾ ਦਾ ਸੀ। ਤ੍ਰਿਸ਼ਨਾ ਗਰਜਵੰਦ ਹੈ,[1] ਭਟਕਦੀ ਤੇ ਠੋਕਰਾਂ ਖਾਂਦੀ ਹੈ। ਪਰ ਲਿਵ ਬੇਪਰਵਾਹ ਹੈ, ਦਾਤੀ ਹੈ, ਜਿਸ ਕਰਕੇ ਕਿਸੇ ਦੇ ਦੁਆਰੇ ਨਹੀਂ ਭਟਕਦੀ, ਸਗੋਂ[2] ਸੰਸਾਰ ਉਹਦੇ ਦੁਆਰੇ ਤੇ ਆ ਡਿਗਦਾ ਹੈ। ਇਹੀ ਕਾਰਨ ਹੈ ਕਿ ਪ੍ਰੇਮ ਸਭ[3] ਤਪਾਂ, ਗਿਆਨਾਂ ਤੋਂ ਪਰੇ ਬਿਆਨ ਕੀਤਾ ਗਿਆ


  1. 'ਦੁਆਰਹਿ ਦੁਆਰਿ ਸੁਆਲ ਜਿਉ ਡਲਤ ਨਹ ਸੁਧ ਰਾਮ ਭਜਨ ਕੀ।'
    ਤਥਾ:- ਦੂਸਰੋ ਨਾ ਦਾਸ ਕੋਈ ਦੇਖਿਓ ਗਰਜ਼ ਸਮ
    ਬਰਜ ਹਟਾਏ ਵਾਂ ਕੇ ਦੁਆਰੇ ਜਾਈਅਤ ਹੈ।

    (ਕਰਤਾ ਸੂਰਜ ਪ੍ਰਕਾਸ਼)

  2. ਜੈਸੇ ਤੋ ਮਿਠਾਈ ਰਾਖੀਏ ਛਪਾਏ ਜਤਨ ਕੇ
      ਚੀਟੀ ਚਲ ਜਾਕੇ ਚੀਨ ਤਾਂਹੇ ਲਪਟਾਤ ਹੈ।
    ਦੀਪਕ ਜਗਾਸੇ ਜੈਸੇ ਰਾਖੀਏ ਚੁਰਾਏ ਗ੍ਰਹਿ
      ਪ੍ਰਗਟ ਪਤੰਗ ਤਾਮਹਿ ਸਹਜ ਸਮਾਤ ਹੈ।
    ਜੈਸੇ ਤੋਂ ਬਿਮਲ ਜਲ ਕੰਵਲ ਏਕਾਂਤ ਬਸਹਿ
      ਮਧੁਕਰ ਮਧ ਅਚੜਨ ਤਾਂਹੇਂ ਜਾਤ ਹੈ।
    ਤੈਸੇ ਗੁਰਮੁਖ ਜਹਿ ਘਟ ਪ੍ਰਗਟਤ ਪ੍ਰੇਮ
      ਸਗਲ ਸੰਸਾਰ ਤਾਹਿ ਦੁਆਰੇ ਬਿਲਲਾਤ ਹੈ।
    ਤਥਾ:- ਪਾਇ ਗਹੇ ਜਬੜੇ ਤੁਮਰੇ ਤਬਤੇ ਕੋਊ ਆਂਖ ਤਰੇ ਨਹੀਂ ਆਨਿਓ।

  3. ਭਗਤ ਸਿੰਘ! ਤਪ ਗਿਆਨ ਤੇ ਪਰੇ ਪ੍ਰੇਮ ਪਹਚਾਨ॥

    (ਗੁਰਬਿਲਾਸ)

84