ਪੰਨਾ:ਪੂਰਨ ਮਨੁੱਖ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆ ਹੈ ਇਸ ਨੂੰ ਤਿਆਗੇ ਬਿਨਾ ਸਚ ਰਿਦੇ, ਤੇ ਸਰੀਰ ਵਿਚ ਨਹੀਂ ਸਮਾ ਸਕਦਾ। ਇਸ ਮੋਹ ਦੇ ਭਰਮ ਕਰਕੇ ਸੰਸਾਰ ਡੁਬ ਰਿਹਾ ਹੈ। ਕੋਈ[1] ਗੁਰਮੁਖ ਹੀ ਜੋ ਇਸ ਨੂੰ ਤਿਆਗੇ, ਪਾਰ ਉਤਰ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਧੁੰਦਲੀ ਰੋਸ਼ਨੀ ਵਿਚ ਤਕਿਆਂ, ਜਿਸ ਵਿਚ ਤਰ੍ਹਾਂ ਚੀਜ਼ ਦਾ ਸਹੀ ਰੂਪ ਨਜ਼ਰ ਨਾ ਆਉਣ ਕਰਕੇ ਕਿਸੇ ਦੂਜੀ ਸ਼ੈ ਦਾ ਭੁਲੇਖਾ ਲਗ ਜਾਂਦਾ ਹੈ, ਓਦਾਂ ਹੀ ਤ੍ਰਿਸ਼ਨਾਤਰ ਅਖਾਂ ਨਾਲ ਦੇਖਦਿਆਂ ਹੋਇਆ ਮੋਹ, ਪ੍ਰੀਤ[2] ਕਰ ਦਿਸ ਆਉਂਦਾ ਹੈ। ਭਾਵੇਂ ਹੈ ਛਿਨ ਭੰਗਰ ਹੀ, ਫਿਰ ਵੀ ਸੁਆਦ ਜ਼ਰੂਰ ਦੇਂਦਾ ਹੈ, ਪਰ ਇਹ ਸੁਆਦ ਮਨੁਖ ਜੀਵਨ ਤੇ ਸਿਆਹੀ ਹੈ। ਉਸ ਨੂੰ ਦਾਗਦਾਰ ਕਰ ਦੇਂਦਾ ਹੈ, ਤੇ ਇਸ ਮੋਹ ਕਾਲਖ ਨਾਲ ਦਾਗਿਆ ਹੋਇਆ ਜੀਵਨ ਸਚ ਦੀ ਕਚਹਿਰੀ ਵਿਚ ਬੈਠਣ ਯੋਗ ਨਹੀਂ ਰਹਿੰਦਾ। ਇਸ ਕਰਕੇ ਸਿੰਘ ਜੀਵਨ ਵਿਚ ਜਿਸ ਨੇ ਸਚਖੰਡ ਵਿਚ ਨਿਵਾਸ ਕਰਨਾ ਹੈ, ਮੋਹ ਤੋਂ ਮੂੰਹ ਮੋੜਨਾ ਹੀ ਬਨ ਆਇਆ ਹੈ।

ਹੁਣ ਪ੍ਰਸ਼ਨ ਹੋਵੇਗਾ ਕਿ ਇਸ ਮੋਹ ਦੇ ਦਾਗ ਤੋਂ ਜੋ ਕਈ[3] ਜਨਮਾਂ ਤੋਂ ਲਗਦਾ ਚਲਾ ਆ ਰਿਹਾ ਹੈ, ਖਲਾਸੀ ਕਿਸ ਤਰ੍ਹਾਂ ਮਿਲੇ? ਇਸਦਾ ਉੱਤਰ ਗੁਰਮਤ ਸਾਫ਼ ਦੇ ਰਹੀ ਹੈ। ਜਿਸ ਤਰ੍ਹਾਂ ਮੈਲੇ ਹੋਏ ਬਸਤਰ ਸਾਬਨ ਨਾਲ ਧੋਤੇ ਜਾ ਸਕਦੇ ਹਨ, ਜਿਸ ਤਰ੍ਹਾਂ ਸਰੋਵਰ ਤੇ ਆਇਆ ਬੂਰ ਹਥਾਂ ਨਾਲ ਪਾਣੀ ਡੋਲਕੇ ਲਾਂਭੇ ਕੀਤਾ ਜਾ ਸਕਦਾ ਹੈ, ਜਿਸ ਤਰ੍ਹਾਂ ਰਾਤ ਦਾ ਅੰਧੇਰਾ ਸੂਰਜ ਉਦੇ ਹੋਣ ਨਾਲ ਦੂਰ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਮੋਹ ਮਾਇਆ ਦੇ[4] ਭਰਮ ਕਰ ਮਲੀਨ ਹੋਈ ਬੁੱਧੀ, ਸਤਿਗੁਰਾਂ ਦੇ ਗਿਆਨ


  1. ਮੋਹੁ ਅਰ ਭਰਮੁ ਤਜਹੁ ਤੁਮ ਬੀਰ, ਸਾਚੁ ਨਾਮੁ ਰਿਦੈ ਰਵੈ ਸਰੀਰ॥
    ਏਤੁ ਮੋਹਿ ਡੂਬਾ ਸੰਸਾਰੁ, ਗੁਰਮੁਖਿ ਕੋਈ ਉਤਰੈ ਪਾਰਿ॥
  2. ਜੇਤਾ ਮੋਹੁ ਪ੍ਰੀਤਿ ਸੁਆਦ ਸਭਾ ਕਾਲਖ ਦਾਗਾ ਦਾਗ
    ਦਾਗ਼ ਦੋਸ਼ਿ ਮੋਹਿ ਚਲਿਆ ਲਾਇ ਦਰਗਹ ਬੈਸਣੁ ਨਾਹੀ ਜਾਇ॥
  3. ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥
  4. ਜੈਸੇ ਤੋ ਬਸਨ ਅੰਗ ਸੰਗ ਮਿਲ ਹੋਏ ਮਲੀਨ
    ਸਲਲ ਸਾਬਨ ਮਿਲ ਨਿਰਮਲ ਹੋਤ ਹੈ
    ਜੈਸੇ ਤੇ ਸਰੋਵਰ ਸਿਵਾਲ ਕੇ ਉਛਾਦਿਓ
    ਜਲ ਚੋਲ ਪੀਏ ਨਿਰਮਲ ਦੇਖੀਏ ਅਛੋਤ ਹੈ।
    ਜੈਸੇ ਨਿਸ ਅੰਧਿਕਾਰ ਤਾਰਜ ਚਮਤਕਾਰ
    ਹੋਤ ਉਜਿਆਰੋ ਦਿਨ ਕਰਕੇ ਉਦੋਤ ਹੈ ।
    ਤੈਸੇ ਮਾਇਆ ਮੋਹ ਭਰਮ, ਹੋਤ ਮਲੀਨ ਮਤ,
    ਸਤਗੁਰ ਗਿਆਨ ਧਿਆਨ ਜਗਮਗ ਜੋਤ ਹੈ।

83