ਪੰਨਾ:ਪੂਰਨ ਮਨੁੱਖ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨੇਹ ਹੋ ਜਾਣਾ ਸੁਭਾਵਕ ਹੀ ਹੈ, ਪਰ ਮਹਾਂ ਪੁਰਖਾਂ ਨੇ ਇਸ ਲਗਾਓ ਦੀਆਂ ਦੋ ਸੂਰਤਾਂ ਬਿਆਨ ਕੀਤੀਆਂ ਹਨ। ਇਕ ਤੇ ਹੈ ਇਸ ਜਗਤ ਨੂੰ ਕਰਤਾ ਰੂਪ ਮੰਨ, ਇਸ ਵਿਚ ਜੁੜਨਾ। ਇਸ ਕਿਸਮ ਦੇ ਲਗਾਓ ਦਾ ਨਾਮ ‘ਲਿਵ’ ਹੈ। ਦੂਜਾ ਹੈ ਜਗਤ ਕਰਤਾ ਨੂੰ ਭੁੱਲ, ਕੇਵਲ ਅਨਇਸਥਰ ਜਗਤ ਨਾਲ ਭੋਗ ਵਾਸ਼ਨਾ ਦੇ ਅਧੀਨ ਹੋ ਲੰਪਟ ਰਹਿਣਾ। ਇਸ ਲਗਾਓ ਨੂੰ ਤ੍ਰਿਸਨਾ ਕਿਹਾ ਗਿਆ ਹੈ। ਇਨ੍ਹਾਂ ਦੋਹਾਂ ਦੇ ਅਗੇ ਦੋ ਬਲ ਹਨ ਲਿਵ ਤੋਂ ਪ੍ਰੇਮ ਦਾ ਜਜ਼ਬਾ ਪੈਦਾ ਹੁੰਦਾ ਹੈ, ਤੇ ਤ੍ਰਿਸਨਾ ਤੋਂ ਮੋਹ ਦਾ। ਪ੍ਰੇਮ ਵਿਚ ਖਿੜਾਓ ਹੈ, ਤੇ ਮੋਹ ਵਿਚ ਮਾਯੂਸੀ। ਇਸ ਲਈ ਸਿੰਘ ਜੀਵਨ ਵਿਚ ਮੋਹ ਨੂੰ ਤਿਆਗਣ ਤੇ ਪ੍ਰੇਮ ਨੂੰ ਜੀਵਨ ਮਨੋਰਥ ਬਨਾਨ ਦੀ ਤਾਕੀਦ ਕੀਤੀ ਗਈ ਹੈ। ਕਿਉਂ ਜੋ ਮਨੁਖ ਸੂਰਤ ਤਾਂ ਵਾਸਤਵ ਵਿਚ ਇਕੋ ਹੀ ਚੀਜ਼ ਹੈ। ਉਹ ਤਾਂ ਐਨਕ ਦੀ ਤਰਹ ਹੈ ਜਿਸ ਦੇ ਰਾਹੀਂ ਮਨੁਖ ਨੇ ਇਸ ਜਗਤ ਨੂੰ ਵੇਖਣਾ ਹੈ। ਜੋ ਉਸ ਦੇ ਸ਼ੀਸ਼ਿਆਂ ਤੇ ਮੋਹ ਦਾ ਰੰਗ ਜੜਿਆ ਹੋਇਆ ਹੋਵੇਗਾ ਤਾਂ ਉਸ ਦੇ ਵਿਚੋਂ ਤਕਿਆ ਹੋਇਆ[1] ਸੰਸਾਰ, ਮੌਤ, ਮਾਯੂਸੀ, ਤੇ ਦੁਖ ਦਾ ਰੂਪ ਦਿਸ ਆਵੇਗਾ। ਪਰ ਜੇ ਸੂਰਤ ਐਨਕ ਦੇ ਸ਼ੀਸ਼ ਰਖੇ ਜਾਣ ਤੇ ਉਨ੍ਹਾਂ ਵਿਚ ਪ੍ਰੇਮ ਦੀ ਚਮਕ, ਜੋ ਉਸ ਦਾ ਸੁਭਾਵ ਰੂਪ ਹੈ ਪ੍ਰਗਟ ਰਹੇ ਤੇ ਜਗਤ ਨੂੰ ਉਹਦੇ ਰਾਹੀਂ ਤਕਿਆ ਜਾਏ ਤਾਂ[2] ਇਹ ਹਰੀ ਦਾ ਰੂਪ ਦਿਸ ਆਉਂਦਾ ਹੈ।

ਸਿੰਘ ਜੀਵਨ ਵਿਚ ਮੋਹ, ਤਿਆਗਨੀ ਹੈ। ਇਸ ਨੂੰ ਭਰਮ ਕਿਹਾ


  1. ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰਧਾਰੀ
      ਛਤਰ ਹੀ ਕੀ ਛਾਇਯਾ ਕਈ ਕੋਸ ਲਉ ਚਲਤ ਹੈ।
    ਬੜੇ ਬੜੇ ਰਾਜਨ ਕੇ ਦਾਬਤ ਫਿਰਤ ਦੇਸ
      ਬੜੇ ਬੜੇ ਭੂਪਨ ਦੂਪ ਕੋ ਦਲਤ ਹੈਂ।
    ਮਾਨ ਸੇ ਮਪੀਹ ਅੰ ਦਲੀਪ ਜੈਸੇ ਛਤਰਧਾਰੀ
      ਬਡੋ ਅਭਿਮਾਨ ਭੂਜ ਦੰਡ ਕਉ ਕਰਤ ਹੈ।
    ਦਾਰਾ ਸੇ ਦਲੀਸਰ ਦਰਯੋਧਨ ਜੈਸੇ ਮਾਨਧਾਰੀ
      ਭੋਗ ਭੋਗ ਭੂਮ ਅੰਤ ਭ੍ਰਮ ਮਹਿ ਮਿਲਤ ਹੈਂ।

  2. ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁਨ ਦੇਖਹੁ ਕੋਈ, ਹਰਿ ਬਿਨੁ ਅਵਰੁਨ ਦੇਖੋ ਕੋਈ ਨਦਰੀ ਹਰਿ ਨਿਹਾਲਿਆ। ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ
    ਹਰਿਕਾ ਰੂਪ ਹੈ ਹਰਿ ਰੂਪੁ ਨਦਰੀ ਆਇਆ।

82