ਪੰਨਾ:ਪੂਰਨ ਮਨੁੱਖ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਜ ਦੀ ਵਰਤੋਂ ਕੇਵਲ ਪੁਰਸ਼ਾਂ ਹੀ ਨਹੀਂ ਕੀਤੀ ਸਗੋਂ ਨਾਰੀਆਂ ਨੇ ਵੀ ਕਰਕੇ ਵਖਾਈ ਹੈ। ਤੇਜਸਵੀ ਨੇ ਜ਼ੁਲਮ ਰੋਕਣਾ ਹੈ ਜੇ ਜਰਵਾਨਾ ਜ਼ਿੰਦਾ ਰਹਿ ਕੇ ਬੁਰਾਈ ਤੋਂ ਟਲ ਸਕੇ ਤਾਂ ਉਸ ਨੂੰ ਟਾਲਨ ਲਈ ਤੇਜਵਸੀ ਆਪਣੇ ਪ੍ਰਾਣ ਤਕ ਦੀ ਕੁਰਬਾਨੀ ਵੀ ਦੇਂਦਾ ਹੈ। ਪਰ ਜੇ ਕਿਸੇ ਚਾਰੇ ਕਰ ਕੇ ਵੀ ਉਹ ਨ ਟਲੇ ਤਾਂ ਓੜਕ ਉਸ ਦੀ ਅਭਿਮਾਨ ਕਰ ਹਲਕਾਏ ਹੋਏ ਜੀਵਨ ਤੋਂ ਖਲਾਸੀ ਕਰਾ ਦੇਣੀ ਹੀ ਜ਼ਰੂਰੀ ਹੁੰਦੀ ਹੈ। ਸਿੰਘ ਆਮ ਤੌਰ ਤੇ ਇਸ ਵਰਤੋਂ ਲਈ ਸ਼ਸਤਰ ਚਲਾਂਦੇ ਰਹੇ ਹਨ ਪਰ ਸਿੰਘਣੀਆਂ ਵੀ ਕੁਛ ਪਿਛੇ ਨਹੀਂ ਰਹੀਆਂ। ਉਨ੍ਹਾਂ ਨੇ ਦਾਨ ਰਖਯਾ ਹਿਤ ਆਪਣਾ ਆਪ, ਨਿਜ ਸੰਤਾਨ, ਤੇ ਇਸਤ੍ਰੀ ਲਈ ਸਭ ਤੋਂ[1] ਸ੍ਰੇਸ਼ਟ, ਸੁਹਾਗ ਤਕ ਕੁਰਬਾਨ ਕਰ ਦਿਤਾ ਹੈ। ਗਲ ਕੀ ਸਿੰਘ ਜੀਵਨ ਵਿਚ ਇਸ ਪਵਿਤ੍ਰ ਜਜ਼ਬੇ ਨੂੰ ਜੋ ਮਨੁਖਤਾ ਦੇ ਸਹੀ ਆਤਮ ਸ੍ਵਰੂਪ ਦਾ ਚਮਕਾਰਾ ਸੀ, ਤੇ ਜਿਸ ਨੂੰ ਹਉਮੈ ਗ੍ਰਹਿਸਤ ਮਨੁਖਾਂ ਨੇ ਕਰੋਧ ਵਿਚ ਬਦਲ ਦਿਤਾ ਸੀ, ਫਿਰ ਸਹੀ ਰੂਪ ਵਿਚ ਲਿਆ ਤੇਜ ਸਰੂਪ ਕਰ ਵਰਤਿਆ ਹੈ।

ਮੋਹ ਤੇ ਪ੍ਰੇਮ

ਮਨੁੱਖ ਸੰਸਾਰ ਰਚਨਾ ਦੇ ਇਕ ਅੰਗ ਹੋਣ ਕਰਕੇ ਰਚਨਾ ਨਾਲ ਲਗਾਓ ਹੋ ਜਾਣਾ ਕੁਦਰਤੀ ਗਲ ਹੈ। ਇਹ ਅਨਗਿਣਤ ਸਮੇਂ ਤੋਂ ਇਸ[2] ਰਚਨਾ ਵਿਚ ਜਮਦਾ, ਪਲਦਾ, ਤੇ ਬਿਨਸਦਾ, ਅਤੇ ਬਿਨਸ ਕੇ ਫਿਰ ਪੈਦਾ ਹੁੰਦਾ ਚਲਾ ਆ ਰਿਹਾ ਹੈ। ਇਸ ਲਈ ਇਸ ਦਾ ਮਿਰਤ ਮੰਡਲ ਨਾਲ


  1. ਸਿੰਘ ਨਾਰੀਓਂ ਕਾ ਕੋਈ ਸਾਹਸ ਬਿਖਾਨੇ ਕਿਆ,
    ਬੈਰੀਅਨ ਕੇਬਨ ਕੋ ਵੋਹ ਆਗ ਸੌਂਪ ਦੇਤੀ ਹੈ।
    ਦਾਨਵ ਕੇ ਜਬੜੋਂ ਮੇਂ ਮਾਨਵਤਾ ਛੀਨ ਸ਼ਿਸ਼ੂ,
    ਮਾਨਵ ਕੋ ਮਾਨਵੀ ਭਾਗ ਸੌਂਪ ਦੇਤੀ ਹੈ।
    ਗੌਰਵ ਕੇ ਰਖਸ਼ਨ ਮਹਿ ਚੰਡਕਾ ਕੇ ਖੱਪਰ ਕੋ,
    ਸਬ ਅਨਰਾਗ ਆਪਣੇ ਸੁਹਾਗ ਸੌਂਪ ਦੇਤੀ ਹੈ।
  2. ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ
    ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ।
    ਮਿਲੁ ਜਗਦੀਸ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ

81