ਪੰਨਾ:ਪੂਰਨ ਮਨੁੱਖ.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਸਤਰ ਧਾਰੀ ਰਹਿਣ ਦਾ ਹੁਕਮ ਕੀਤਾ ਗਿਆ ਹੈ, ਭਾਵ ਸ਼ਸਤਰ ਉਸ ਨੇ ਵਰਤਨਾ ਕਿਸੇ ਦੇ ਹਮਲੇ ਨੂੰ ਰੋਕਣ ਹਿਤ ਹੀ ਹੈ ਪਰ ਅਗ ਲਗਿਆਂ ਤੋਂ ਖੂਹ ਪੁੱਟੇ ਨਹੀਂ ਜਾ ਸਕਦੇ। ਇਸੇ ਤਰ੍ਹਾਂ ਹੀ ਉਪਕਾਰੀ ਜੋ ਪਹਿਲੇ ਤੋਂ ਨਸਧਬਧ ਨ ਹੋਵੇ ਤਾਂ ਸ਼ਸਤਰ ਦੀ ਵਰਤੋਂ ਨ ਜਾਣੇ, ਤਾਂ ਕਿਸੇ ਥਾਂ ਤੇ ਜ਼ਬਰ ਯਾ ਜ਼ੁਲਮ ਹੁੰਦਾ ਦੇਖ ਉਸ ਨੂੰ ਰੋਕਣ ਸਮਰਥ ਨਹੀਂ ਹੋ ਸਕੇਗਾ। ਇਸ ਲਈ ਹੀ ਰਹਿਤਵਾਨ ਸਿੰਘ ਨੂੰ ਹੁਕਮ ਹੈ ਕਿ ਭਾਵੇਂ ਉਸ ਨੇ ਤਲਵਾਰ ਵਰਤਨੀ ਤੇ ਉਦੋਂ ਹੀ ਹੈ ਜਦੋਂ ਹੋਰ ਕੋਈ[1] ਚਾਰਾ ਨ ਰਹਿ ਜਾਏ ਪਰ ਰਖੇ ਸਦਾ ਅੰਗ ਸੰਗ। ਸਿੰਘ ਨੇ ਆਪਣੇ ਜਗਤ ਵਿਵਹਾਰ ਵਿਚ ਵਰਤੋਂ ਗਰੀਬੀ ਦੀ ਕਰਨੀ ਹੈ! ਸਭ ਨਾਲ ਸੇਵਕ ਹੋ ਵਰਤਨਾ ਹੈ। ਮਿਠਾ ਬੋਲਨਾ ਹੈ। ਪਰ ਜਦ ਲੋਕਾਂ ਤੇ[2] ਅਨਯਾਏ ਬਾਦਸ਼ਾਹ ਹੀ ਕਿਉਂ ਨਾ ਕਰਦਾ ਹੋਵੇ। ਸਿੰਘ ਕਿਸੇ ਤੇ ਅਨਯਾਏ ਹੁੰਦਾ ਦੇਖ ਬਰਦਾਸ਼ਤ ਨਹੀਂ ਕਰ ਸਕਦਾ। ਜੇ ਕਰੇ ਤਾਂ ਸਿੰਘ ਜੀਵਨ ਵਿਚ ਕਰੋਧ ਦੀ ਥਾਂ ਤੇਜ ਦੀ ਵਰਤੋਂ ਕਰਨੀ ਹੈ ਜਿਸ ਤਰ੍ਹਾਂ ਵਿਕਾਰ ਦੀ ਥਾਂ ਗ੍ਰਹਿਸਥ, ਕਪਟ ਦੀ ਥਾਂ ਕਿਰਤ, ਹੰਕਾਰ ਦੀ ਥਾਂ ਸਵੈ-ਸਤਕਾਰ ਹੈ, ਉਸੇ ਤਰ੍ਹਾਂ ਹੀ ਸਿੰਘ ਜੀਵਨ ਵਿਚ ਕਰੋਧ ਦੀ ਥਾਂ ਤੇਜ ਹੈ। ਕਰੋਧੀ ਆਪਣੀ ਗਰਜ਼ ਲਈ ਜੋਸ਼ ਵਿਚ ਆਉਂਦਾ ਹੈ, ਤੇ ਤੇਜਵਸੀ ਉਪਕਾਰ ਹਿਤ ਉਠਦਾ ਹੈ। ਕਰੋਧੀ ਸ਼ਕਸਤ ਵਿਚ ਮਾਯੂਸ ਹੋ ਜਾਂਦਾ ਤੇ ਔਕੜਾਂ ਵਿਚ ਉਠ ਭਜਦਾ ਹੈ, ਤੇਜਵਸੀ ਹਾਰ ਜਿਤ ਦੋਹਾਂ ਵਿਚ ਸਮਾਨ ਰਹਿੰਦਾ ਹੋਇਆ ਰਣ ਵਿਚ ਅਖੀਰ ਤਕ ਜੂਝ ਮਰਦਾ ਹੈ।[3]ਸ਼ਸਤਰਧਾਰੀ ਸਿੰਘ ਲਈ ਆਗਿਆ ਹੀ ਇਹ ਹੈ। ਸਿੰਘ ਚਲਨ ਵਿਚ


  1. ਹੰਕਾਰ ਅਜ਼ ਹਮਾ ਹੀਲਤੇ ਦਰਗੁਸਤ। ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।

    (ਜ਼ਫਰ ਨਾਮਾ)

  2. ਔਰ ਹਥਿਆਰ ਆਪ ਸਿਉਂ ਜੁਦਾ ਨ ਕਰੋ ਸਿੰਘ ਮੁਖ ਗਊ ਹੋ ਰਹੇ, ਜਦ ਜਾਣੇ ਕਿ ਕੋਈ ਦੁਸ਼ਟ ਖੈਹੜਾ ਛਡਦਾ ਨਹੀਂ ਔਰ ਧਰਮ ਕੀ ਬਾਤ ਹੈ, ਰਾਜਾ ਨਿਆਉਂ ਨਹੀਂ ਕਰਦਾ ਤਾਂ ਵਕਤ ਵੇਖ ਕੇ ਸ਼ਾਸਤ੍ਰ ਚਲਾਵੇ। ਅੰਤ ਕੋ ਅੰਤ ਲਾਚਾਰੀ ਹੈ।

    (ਪ੍ਰੇਮ ਸਮਾਰਗ)

  3. ਰਣ ਮਹਿ ਪਿਠ ਨਹੀਂ ਦੇਨੀਂ।

    (ਰਹਿਤਨਾਮਾ ਭਾਈ ਚੋਪਾ ਸਿੰਘ)

80