ਪੰਨਾ:ਪੂਰਨ ਮਨੁੱਖ.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯੁਗ ਖ਼ਤਮ ਹੋ ਗਿਆ ਹੈ। ਇਹ ਖ਼ਬਰ ਸੁਣ ਸੱਚ ਦੇ ਪੁਜਾਰੀਆਂ ਨੂੰ ਪ੍ਰਸੰਨਤਾ ਹੋਈ ਅਤੇ ਉਹ ਨਵੀਂ ਬਹਾਰ ਦੇ ਗੀਤ ਗਾਉਣ ਲਗ ਪਏ, ਪਰ ਪੁਰਾਤਨਤਾ ਚੀਖ਼ ਉੱਠੀ। ਉਸ ਨੇ ਆਪਣੇ ਕਿਲੇ ਉਖੜਦੇ ਅਤੇ ਤਣਾਵਾਂ ਟੂਟਦੀਆਂ ਤੱਕ ਡੰਡ ਰੌਲੀ ਪਾ ਦਿਤੀ। ਉਹ ਚੀਖ਼ ਉੱਠੀ ਅਤੇ ਅਜੇ ਚੀਖ਼ ਰਹੀ ਹੈ ਕਿਉਂ ਜੋ ਬਿਰਧ ਹੋ ਜਾਣ ਕਰਕੇ ਪੁਰਾਣੀ ਦੁਨੀਆਂ ਵਿਚ ਚਿੜਚਿੜਾਪਣ ਸੁਭਾਵਕ ਵਧਿਆ ਹੋਇਆ ਹੈ। ਉਸ ਤੋਂ ਗਿਲਾਨੀ ਦਾ ਪੈਦਾ ਹੋਣਾ ਕੁਦਰਤੀ ਸੀ ਸੋ ਗਿਲਾਨੀ ਵਧੀ ਹੋਈ ਨਫ਼ਰਤ ਨੇ ਮਨੁਖ ਜਾਤੀ ਦੇ ਹਿਸੇ-ਬਖ਼ਰੇ ਕਰ ਦਿਤੇ[1]। ਕਿਤੇ ਮਜ਼੍ਹਬ ਦੇ ਨਾਂ ਤੇ ਫ਼ਿਰਕੂ ਵੰਡ, ਤੇ ਸਮਾਜ ਦੇ ਨਾਂ ਤੇ ਜਾਤੀ ਵੰਡ ਹੋ ਰਹੀ ਹੈ ਅਤੇ ਕਿਤੇ ਰਾਜਨੀਤੀ ਦੇ ਨਾਂ ਉੱਤੇ ਰਾਜਸੀ ਵੰਡੀਆਂ ਪੈ ਰਹੀਆਂ ਹਨ। ਧਰਮ ਮੰਦਰ ਵਿਚ ਪੁਜਾਰੀ ਦੇ ਮੱਥੇ ਦੀ ਤਿਊੜੀ, ਸਮਾਜ ਵਿਚ ਚੌਧਰੀਆਂ ਦਾ ਨੱਕ ਵੱਟਣਾਂ ਅਤੇ ਰਾਜਨੀਤਕ ਛੇਤਰਾਂ ਵਿਚ ਲੀਡਰਾਂ ਦਾ ਮੁੱਛਾਂ ਨੂੰ ਵੱਟ ਦੇਣਾ ਇਸੇ ਗਿਲਾਨੀ ਦੇ ਚਮਤ ਕਾਰੇ ਹਨ। ਜੇ ਮਜ਼੍ਹਬ ਵਿਚ ਬ੍ਰਾਹਮਣ, ਮੌਲਾਨਾ, ਪਾਦਰੀ ਤੇ ਰੱਬੀ ਖਹਿ ਰਹੇ ਹਨ ਤਾਂ ਰਾਜਨੀਤੀ ਦੇ ਮੈਦਾਨ ਵਿਚ ਭੀ ਫੈਸਿਸਟ, ਡੈਮੋਕਰੈਟ ਅਤੇ ਕਮਯੂਨਿਸਟ ਭੀ ਤੋਪਾਂ ਦੇ ਮੂੰਹ ਖੋਲ੍ਹੀ ਖੜੋਤੇ ਹਨ। ਸੰਸਾਰ ਦਾ ਮਹਾਨ ਯੁਧ, ਜਿਸ ਵਿਚ ਰੋਜ਼ਾਨਾ ਹਾਜ਼ਾਰਾਂ ਜਾਨਾਂ ਜ਼ਾਇਆ ਹੋ ਰਹੀਆਂ ਹਨ, ਜਿਸ ਵਿਚ ਸੰਸਾਰ ਦੀ ਆਖ਼ਰੀ ਪਾਈ ਮੌਤ ਦੇ ਸਾਧਨ ਹਥਿਆਰ ਬਣਾਉਣ ਉੱਤੇ ਖ਼ਰਚ ਕੀਤੀ ਜਾ ਰਹੀ ਹੈ ਅਤੇ ਹਰ ਪਾਸੇ ਮਾਰੋ-ਮਾਰ ਦੀ ਪੁਕਾਰ ਹੋ ਰਹੀ ਹੈ, ਉਸ ਗਿਲਾਨੀ ਦਾ ਪਤਾ ਦੇ ਰਿਹਾ ਹੈ ਜੋ ਪੁਰਾਣੇ ਜੁਗ ਵਿਚ ਉਸ ਦੇ ਬੁੜ੍ਹਾਪੇ ਦੇ ਕਾਰਨ ਪੈਦਾ ਹੋ ਚੁਕੀ ਹੈ। ਪਰ ਇਹ ਬੁਢਾ ਕਿਤਨਾ ਭੀ ਕਿਉਂ ਨਾ ਪਿਆ ਬੜ੍ਹਕੇ, ਸ਼ੋਰ ਮਚਾਵੇ ਅਤੇ ਜੰਗ ਰਚਾਵੇ, ਇਸ ਨੂੰ ਓੜਕ ਵਿਦਿਆ ਹੋਣਾ ਹੀ ਪਵੇਗਾ; ਕਿਉਂ ਜੋ ਇਸ ਦੀ ਉਮਰ ਲੰਘ ਚੁਕੀ ਹੈ। ਅਤੇ ਨਵੇਂ ਯੁਗ ਦੇ ਆਉਣ ਦੀ ਖੁਸ਼ਖ਼ਬਰੀ ਗੁਰੂ ਨਾਨਕ


  1. ਭਈ ਗਿਲਾਨ ਜਗਤ ਵਿਚ, ਚਾਰ ਵਰਨ ਆਸ਼ਰਮ ਉਪਾਏ।

    (ਭਾਈ ਗੁਰਦਾਸ)

8