ਪੰਨਾ:ਪੂਰਨ ਮਨੁੱਖ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਰੂਰਤ ਹੈ, ਓਦਾਂ ਹੀ ਮਨੁਖ ਜਾਤੀ ਨੂੰ ਹੰਕਾਰੀ ਜਾਬਰ ਜਰਵਾਨਿਆ ਦੇ ਜ਼ੁਲਮ ਤੋਂ ਬਚਾਣ ਲਈ ਤੇਜ਼ਸਵੀ ਸੇਵਕਾਂ ਦੀ ਲੋੜ ਹੈ। ਤੇਜਵਾਨ ਧੱਕਾ ਨਹੀਂ ਕਰਦਾ, ਪਰ ਧੱਕਾ ਆਪਣੇ ਯਾ ਬਗਾਨੇ ਤੇ ਹੁੰਦਾ ਹੋਇਆ[1] ਸਹਾਰ ਵੀ ਨਹੀਂ ਸਕਦਾ। ਉਹ ਜ਼ਾਲਮ ਨਹੀਂ ਜ਼ੁਲਮ ਨਾਜ਼ੀ ਹੈ। ਮਾਰਦਾ ਨਹੀਂ ਪਰ ਮੌਤ ਨੂੰ ਰੋਕਦਾ ਹੈ। ਇਸ ਲਈ ਉਸ ਨੂੰ ਭਾਵੇਂ ਮਾਰਨ ਲਈ ਨਹੀਂ ਪਰ ਦੂਜਿਆਂ ਤੇ ਪੈਂਦਾ ਮਾਰ ਨੂੰ ਰੋਕਣ ਲਈ ਤੇਜਸਵੀ ਹੋ ਬੀਰ ਕ੍ਰਿਯਾ ਕਰਨੀ ਪੈਂਦੀ ਹੈ। ਪਵੇ ਵੀ ਕਿਉਂ ਨਾ? ਜੋ ਵੀ ਮਨੁਖ ਆਪਣੇ ਆਪ ਨੂੰ ਜਗਤ ਜੀਵਨ ਪ੍ਰਭੂ ਦੀ ਜੋਤ ਦੀ ਅੰਸ਼ ਸਮਝਦਾ ਹੋਵੇ ਤੇ ਉਸ ਦੇ ਸਿਮਰਨ ਵਿਚ ਤਤਪਰ ਰਹੇ, ਉਹ ਇਹ ਕਿਸ ਤਰ੍ਹਾਂ ਵੇਖ ਸਕਦਾ ਹੈ ਕਿ ਉਸ ਦੇ ਸਾਹਮਣੇ ਖਾਲਕ ਦੀ ਖਲਕ ਉਤੇ ਜ਼ੁਲਮ ਹੋ ਸਕੇ। ਉਹ ਕਾਇਰ ਤੇ ਹੈ ਨਹੀਂ, ਕਿ ਸਿਰ ਤੇ ਪੈਣ ਵਾਲੀਆਂ ਬਲਾਵਾਂ ਤੋਂ ਡਰਦਾ ਹੋਇਆ ਚੁਪ ਕਰ ਰਹੇ। ਉਸ ਨੂੰ ਇਹ ਨਿਸ਼ਚਾ ਹੈ ਕਿ ਦੇਹ ਤਾਂ ਰਹਿਣ ਵਾਲੀ ਹੈ ਹੀ ਨਹੀਂ ਤੇ ਸੰਸਾਰ ਤੋਂ ਚਲੇ ਜਾਣਾ ਹੈ। ਫਿਰ ਕਿਉਂ ਨਾ ਇਸ[2] ਭਵਸਾਗਰ ਨੂੰ ਯਸ਼ ਦੀ ਨੌਕਾ ਤੇ ਚੜ੍ਹ ਕੇ ਪਾਰ ਕਰੇ। ਐਸਾ ਬੀਰ ਜਦ ਪਰ ਰਖਸ਼ਾ ਹਿਤ ਰਣ ਮੰਡਦਾ ਹੈ ਤਾਂ ਆਪਣੇ ਆਪ ਨੂੰ ਧੀਰਜ ਦਾ ਘਰ ਬਣਾ ਲੈਂਦਾ ਹੈ। ਬੁਧੀ ਦਾ ਦੀਪਕ ਉਸ ਦੇ ਅੰਤਰ ਜਗ ਉਠਦਾ ਹੈ, ਤੇ ਉਪਕਾਰ ਹਿਤ ਚੜ੍ਹਨ ਸਮੇਂ ਜੇ ਕੁਸੰਗਤ ਕਰਕੇ ਕੋਈ ਰੁਕਾਵਟ ਪੈਦਾ ਵੀ ਹੋਵੇ ਤਾਂ ਉਸ ਨੂੰ ਗਿਆਨ ਦੀ ਤਲਵਾਰ ਨਾਲ ਕੱਟ ਸੁਟਦਾ ਹੈ। ਇਸ ਉਪਕਾਰ ਹਿਤ ਵਰਤੇ ਜਾਣ ਵਾਲੇ ਤੇਜ਼ ਦਾ ਪੁੰਜ ਹੋਣ ਕਰਕੇ ਹੀ[3] ਰਹਿਤਵਾਨ ਸਿੰਘ ਨੂੰ ਸਦਾ


  1. ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ।
    ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨਿ।
  2. ਧੰਨ ਜੀਉ ਤਹਿ ਕ ਜਗ ਮਹਿ ਮੁਖ ਤੇ ਹਰ ਚਿਤ ਮਹਿ ਜੁਧ ਬੀਚਾਰੇ।
    ਦੇਹ, ਅਨਿਤ ਨ ਨਿਤ ਰਹੇ, ਯਸ਼ ਨਾਵ ਚੜ੍ਹੇ ਭਵਸਾਗਰ ਤਾਰੇ।
    ਧੀਰਜ ਧਾਮ ਬਨਾਏ ਅਹੈ ਤਨ ਬੁਧ ਸੋ ਦੀਪਕ ਜਿਉਂ ਉਜਿਆਰੇ।
    ਗਿਆਨੇ ਕੀ ਬਢਨੀ ਮਨ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੇ।
  3. ਕਛੁ ਕਿਰਪਾਨ ਨਾ ਕਬਹੂ ਤਿਆਗੇ।
    ਮਨਮੁਖ ਲੜੇ ਨਾ ਰਣ ਤੇ ਭਾਗੇ।

    (ਪ੍ਰੋ-ਪ੍ਰਧਾਨ ਉਤ੍ਰੀ ਭਾਈ ਨੰਦਲਾਲ ਜੀ)

79