ਪੰਨਾ:ਪੂਰਨ ਮਨੁੱਖ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਂਦੀ ਹੈ। ਇਸ ਕਰੋਧ ਤੋਂ ਬੁਧ ਨਾਸ ਹੁੰਦੀ ਹੈ ਬੁਧਹੀਨ ਪੁਰਸ਼ ਧਰਮ ਕਰ ਹੀ ਨਹੀਂ ਸਕਦਾ। ਇਹੀ ਵਜਾਹ ਹੈ ਕਿ ਦੁਨੀਆਂ ਦਾ ਕੋਈ ਮਹਾਨ ਪਾਪ ਵੀ ਨਹੀਂ ਜੋ ਕਰੋਧੀ ਨਾ ਕਰ ਸਕੇ ਹੋਣ। ਸਤਗੁਰਾਂ ਨੇ ਖੁਦ ਇਸਦਾ ਜ਼ਿਕਰ ਭਾਈ[1] ਮੱਖਣ ਸ਼ਾਹ ਨੂੰ ਉਪਦੇਸ਼ ਦੇਂਦਿਆ ਹੋਇਆ ਕੀਤਾ ਹੈ।

ਕਈ ਵਾਰੀ ਲੋਕਾਂ ਨੂੰ ਭਰਮ ਲਗ ਜਾਂਦਾ ਹੈ ਕਿ ਪਾਪ ਨਾਸ਼ ਅਤੇ ਧਰਮ ਥਾਪਨ ਹਿਤ ਕੀਤੀ ਹੋਈ ਕ੍ਰਿਯਾ ਵੀ ਕਰੋਧ ਕਰਕੇ ਹੀ ਕੀਤੀ ਜਾ ਸਕਦੀ ਹੈ। ਪਰ ਇਹ ਗਲ ਉਕੀ ਹੀ ਨਿਰਮੂਲ ਹੈ। ਕਰੋਧ ਜਿਹਾ ਕਿ ਪਿਛੇ ਦਸਿਆ ਜਾ ਚੁਕਾ ਹੈ, ਹੰਕਾਰੀ ਮਨੁਖ ਦੀਆਂ ਮਨੋ ਮਈ ਕਲਪਤ ਕਾਮਨਾਵਾਂ ਦੇ ਪੂਰੇ ਨਾ ਹੋ ਸਕਣ ਤੇ ਘਬਰਾਹਟ ਤੋਂ ਪੈਦਾ ਹੋਇਆ ਜ਼ਜਬਾ ਹੈ। ਪਰ ਇਸ ਦੇ ਐਨ ਉਲਟ ਹੈ ਇਕ ਹੋਰ ਜਜ਼ਬਾ ਜਿਸ ਨੂੰ ਤੇਜ਼ ਕਿਹਾ ਜਾਂਦਾ ਹੈ। ਹਉਮੈਂ ਗ੍ਰਸਤ ਪ੍ਰਾਣੀਆਂ ਦੇ ਨਾਜਾਇਜ਼ ਮਨਸੂਬਿਆਂ ਨੂੰ ਮਿਟੀ ਵਿਚ ਮਲਾਨ ਲਈ, ਜਲਾਲ ਵਿਚ ਆਈ ਹੋਈ ਮਨੁਖਤਾ। ਸਿੰਘ ਵਿਚ ਤੇਜ ਹੋਣਾ ਜ਼ਰੂਰੀ ਹੈ। ਕਿਉਂ ਜੋ ਉਸ ਨੇ ਨਿਰਾ ਸ਼ਖਸੀ ਜੀਵਨ ਹੀ ਨਹੀਂ ਜੀਣਾ ਸਗੋਂ ਸੰਸਾਰਕ ਵੀ ਜੀਣਾ ਹੈ। ਉਸ ਨੇ ਆਪਣਾ ਭਲਾ ਹੀ ਨਹੀਂ ਚਿਤਵਨਾ। ਸੰਸਾਰ ਦੀ ਸੇਵਾ ਵੀ ਕਰਨੀ ਹੈ। ਜਾਤੀ ਕਲਿਆਨ ਹੀ ਨਹੀਂ ਲੋਚਣੀ, ਪਰਾਈ ਭਲਾਈ ਵੀ ਮੁਖ ਰਖਨੀ ਹੈ। ਇਸ ਕਰਕੇ ਉਸ ਨੇ ਬੇਗਾਨੇ ਦਰਦਾਂ ਦਾ ਦਾਰੂ ਤੇ ਬਿਗਾਨੀਆਂ ਪੀੜਾਂ ਲਈ ਪੁਰਜ਼ੇ ਹੋਣ ਵਾਲਾ ਉਪਕਾਰੀ ਬਨਣਾ ਹੈ। ਹੁਣ ਇਹ ਗਲ ਤਾਂ ਸਪਸ਼ਟ ਹੀ ਹੈ ਕਿ ਸੰਸਾਰ ਵਿਚ ਹਉਮੈ ਗ੍ਰਸਤ ਮਨੁਖ ਥਾਂ ਥਾਂ ਦੂਸਰਿਆਂ ਤੇ ਜ਼ੁਲਮ ਕਰਦੇ ਤੇ ਗਰੀਬਾਂ ਨੂੰ ਸਤਾਂਦੇ ਹਨ। ਇਨ੍ਹਾਂ ਸਤਿਆਂ ਹੋਇਆਂ ਦੀ ਬਾਹੁੜੀ ਕਰਨੀ ਸਿੰਘ ਦਾ ਮੁਖ ਕਰਤਵ ਹੈ। ਜਿਸ ਤਰ੍ਹਾਂ ਹਰ ਖੇਤੀ ਤੇ ਫੁਲਵਾੜੀ ਲਈ ਵਾੜ ਦੀ


  1. ਧੀ ਭੈਣ ਕਾ ਪੈਸਾ ਖਾਏ। ਗੋਬਿੰਦ ਸਿੰਘ ਧੱਕੇ ਜਮ ਲਾਏ।

    (ਤਨਖਾਹ ਨਾਮਾ ਭਾਈ ਨੰਦ ਲਾਲ ਜੀ)

    ਹੋਇ ਕ੍ਰੋਧ ਵਧ ਕਰਤ ਕੁਕਰਮ। ਬੁਧ ਸਭ ਨਸਹਿ ਤਿਆਗਹਿ ਧਰਮ॥

    ਜਬ ਨਰ ਕੇ ਉਹ ਕ੍ਰੋਧ ਉਪਾਇ॥ ਕੋ ਅਸ ਪਾਪ ਜੋ ਕਰ ਨਾ ਸਕਾਇ॥

    (ਸੂਰਜ ਪ੍ਰਕਾਸ਼)

78