ਪੰਨਾ:ਪੂਰਨ ਮਨੁੱਖ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਤਰ ਹੋ ਭਿਆਨਕ ਤੋਂ ਭਿਆਨਕ ਜ਼ੁਲਮ ਕਰਨ ਤੋਂ ਵੀ ਨਹੀਂ ਟਲੇ। ਜਿਹਾ ਕਿ ਮਤਭੇਦ ਰਖਣ ਵਾਲਿਆਂ ਨੂੰ ਜ਼ਿੰਦਾ ਜਲਾ ਦੇਣਾ, ਉਨ੍ਹਾਂ ਦੇ ਬੰਦ ਬੰਦ ਕਟ ਦੇਣੇ, ਪੁਠੀਆਂ ਖੱਲਾਂ ਲਾਹ ਦੇਣੀਆਂ, ਜੀਉਂਦੇ ਧਰਤੀ ਵਿਚ ਗੱਡ ਕੁਤਿਆਂ ਤੋਂ ਤੁੜਵਾ ਦੇਣਾ ਤੇ ਮਾਸੂਮ ਬਚਿਆਂ ਤਕ ਨੂੰ ਜੀਊਂਦਿਆਂ ਦੀਵਾਰਾਂ ਵਿਚ ਚਿਣ ਦੇਣਾ। ਇਨ੍ਹਾਂ ਮਜ਼ਹਬੀ ਕਰੋਧੀਆਂ ਦੀਆਂ ਕਰਤੂਤਾਂ ਤੋ ਬਹੁਤ ਵੇਰ ਦੁਨੀਆਂ ਦੀਆਂ ਸਾਧਾਰਨ ਜ਼ਿੰਦਗੀਆਂ ਭੀ ਕੰਬ ਉਠੀਆਂ ਤੇ ਉਨ੍ਹਾਂ ਦੇ ਮੂੰਹੋਂ ਸੁਤੇ ਸਿਧ ਹੀ ਹਾਹਾਕਾਰ ਨਿਕਲ ਗਈ। ਸਿਖੀ ਦਾ ਪ੍ਰੋਗਰਾਮ ਭੀ ਧਾਰਮਕ ਸੀ। ਉਸ ਨੇ ਵੀ ਜੀਵਨ ਦਾ ਨਵਾਂ ਪ੍ਰੋਗਰਾਮ ਲੋਕਾਂ ਦੇ ਸਾਹਮਣੇ ਰਖਣਾ ਸੀ। ਇਸ ਲਈ ਉਨ੍ਹਾਂ ਨਾਲ ਦੂਜਿਆਂ ਦਾ ਮਤਭੇਦ ਹੋ ਜਾਣਾ ਕੁਦਰਤੀ ਸੀ। ਸਤਗੁਰਾਂ ਨੇ ਇਹ ਗਲ ਜਾਣਦਿਆਂ ਹੋਇਆਂ ਸਿੰਘ ਦੇ ਮਨ ਨੂੰ ਕਰੋਧ ਵਲੋਂ ਬੜਾ ਸੁਚੇਤ ਕੀਤਾ ਹੈ। ਉਹ ਕਰੋਧ ਨੂੰ ਮਨੁਖ ਜੀਵਨ ਲਈ ਅਤਿਅੰਤ ਗੁਮਰਾਹ ਕਰਨ ਵਾਲਾ ਸਮਝਦੇ ਹਨ। ਇਸ ਵਾਸਤੇ ਗੁਰੂ ਹਿਤ ਜਗਤ ਦੀ ਸੇਵਾ ਕਰਨ ਲਈ, ਸਿਖ ਦੇ ਤਨ ਮਨ ਵਿਚ ਉਨ੍ਹਾਂ ਨੇ ਰਾਮਰਤਨ ਪ੍ਰਵੇਸ਼ ਕਰਾਨ ਦਾ ਉਦਮ ਕੀਤਾ। ਇਸ[1] ਰਤਨ ਨੂੰ ਕਰੋਧ ਨੂੰ ਤਿਆਗਿਆ ਵੀ ਕਿਉਂ ਨਾ ਜਾਵੇ ਇਹ ਮਨੁਖ ਜੀਵਨ ਵਿਚ ਕੋਈ ਲੋੜਵੰਦੀ ਅਸਲੀਅਤ ਨਹੀਂ। ਇਹ ਤਾਂ ਹਉਮੈਂ ਲੰਪਟ ਬਿਰਤੀ ਤੋਂ ਪੈਦਾ ਹੋਇਆ ਧੰਧਾ ਹੈ। ਇਸ ਤੋਂ ਬੁਰਿਆਈ ਹੀ ਪੈਦਾ ਹੋਣੀ ਹੈ, ਇਸਲਈ ਛਡਣਾ ਹੀ[2] ਬਣ ਆਇਆ ਹੈ। ਰਹਿਤਵਾਨ ਸਿਖ ਨੂੰ ਇਸ ਦੇ ਤਿਆਗ ਦੀ ਤਾਕੀਦ ਕੀਤੀ ਗਈ ਹੈ। ਇਹ ਵਡੀਆਂ ਬੁਰਿਆਈਆਂ ਵਿਚੋਂ ਇਕ ਸਮਝਿਆ ਗਿਆ ਹੈ। ਜਿਸ ਕਰਕੇ ਮਨੁਖ ਨੂੰ ਕਰੜੀ[3]ਸਜ਼ਾ ਭੋਗਣੀ


  1. ਅਤਯਾਚਾਰ ਨਹੀਂ ਕਰਦੇ।

    ਦੁਤੀਆ ਦੁਰਮਤਿ ਦੂਰਿ ਕਰਿ ਗੁਰਸੇਵਾ ਕਹਿ ਨੀਤ॥
    ਰਾਮਰਤਨੁ ਮਨਿ ਤਨਿ ਬਸੈ ਤਜਿ ਕਾਮੁ ਕਰੋਧੁ ਲੋਭੁ ਮੀਤ॥
    ਤਥਾ:– ਸਾਧੋ ਮਨ ਕਾ ਮਾਨੁ ਤਿਆਗਉ॥
          ਕਾਮ ਕ੍ਰੋਧ ਸੰਗਤਿ ਦੁਰਜਨ ਕੀ ਤਾਤੇ ਅਹਿਨਿਸ ਭਾਗੋ।
    ਤਥਾ:– ਗੁਰ ਕੇ ਚਰਨ ਕਮਲ ਨਮਸਕਾਰਿ ਕਾਮੁ ਕ੍ਰੋਧ ਇਸ ਤਨ ਤੇ ਮਾਰਿ।

  2. ਛੋਡਹੁ ਕਾਮ ਕ੍ਰੋਧੁ ਬੁਰਿਆਈ ਹਉਮੈ ਧੰਧੁ ਛੋਡਹੁ ਲੰਪਟਾਈ।
  3. ਮਾਂਇ ਭੈਣ ਜੋ ਆਵੇ ਸੰਗਤ। ਦ੍ਰਿਸਟ ਬੁਰੀ ਦੇਖੇ ਤਿਸ ਪੰਗਤ।
    ਸਿਖ ਹੋਏ ਜੋ ਕਰੇ ਕਰੋਧ। ਕੰਨਯਾ ਮੂਲ ਨ ਦੇਵੇ ਸੋਧ॥

77