ਪੰਨਾ:ਪੂਰਨ ਮਨੁੱਖ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਨੂੰ ਕਿਸੇ ਦੀ ਕਰੋਤ ਖਾਣੀ ਮਨ੍ਹਾਂ ਹੈ। ਆਪਣੀ ਕਿਰਤ ਕਰ ਖਾਣੀ ਜ਼ਰੂਰੀ ਹੈ। ਏਥੇ ਪ੍ਰਸ਼ਨ ਹੋ ਸਕਦਾ ਹੈ ਕਿ, ਕੀ ਪ੍ਰਚਾਰਕ, ਗ੍ਰੰਥੀ, ਰਾਗੀ, ਬਿਹੰਗਮ ਤੇ ਅਧਿਆਪਕ ਆਦਿ ਪੂਜਾ ਖਾਂਦੇ ਹਨ? ਨਹੀਂ। ਜੇ ਉਹ ਸੰਤੋਖੀ ਹੋ, ਆਪਣੇ ਨਿਰਬਾਹ[1] ਮਾਤ੍ਰ ਲਈ ਗ੍ਰਹਿਣ ਕਰਦੇ ਹਨ, ਤਾਂ ਰਹਿਤਵਾਨ ਸਿੰਘ ਦੀ ਤਰ੍ਹਾਂ ਜੀਵਨ ਬਸਰ ਕਰਦੇ ਹਨ, ਪਰ ਜੇ ਲੋਭਵਸ ਹੋ ਨਿਰਬਾਹ ਮਾਤ੍ਰ ਤੋਂ ਜ਼ਿਆਦਾ ਧਨ ਬਟੋਰਦੇ ਹਨ, ਤਾਂ ਲੋਭੀ ਮਨੁਖ ਵਾਂਗ ਉਹਨਾਂ ਦੀ ਕਿਰਤ ਕਪਟ ਦੀ ਹੋ ਜਾਂਦੀ ਹੈ। ਇਸ ਲਈ ਦੂਸਰਿਆਂ[2] ਸਿੰਘਾਂ ਵਾਂਗ ਹੀ ਇਹਨਾਂ ਸ਼ਰੇਣੀਆਂ ਦਿਆਂ ਸਿੰਘਾ ਨੂੰ ਵੀ ਇਹ ਖਿਆਲ ਰਖਣਾ ਪਵੇਗਾ ਕਿ ਉਹਨਾਂ ਦੀ ਕਮਾਈ ਕਿਰਤ ਦੀ ਹੋਵੇ ਕਪਟ ਤੋਂ ਝਾਕ ਪੈਦਾ ਹੁੰਦੀ ਹੈ। ਜਿਸ ਤਰ੍ਹਾ ਬਲਵਾਨ ਲੋਭੀ ਖ਼ਬਰ ਕਰਦਾ ਹੈ, ਓਦਾਂ ਹੀ ਸੁਸਤ ਲੋਭੀ ਝਾਕ ਪੈਦਾ ਹੁੰਦੀ ਹੈ। ਜਿਸ ਤਰ੍ਹਾਂ ਬਲਵਾਨ ਲੋਭੀ ਕਬਰ ਕਰਦਾ ਹੈ, ਚਤਰ ਲੋਭੀ ਠੱਗੀ ਕਰਦਾ ਹੈ ਉਦਾਂ ਹੀ ਸੁਸਤ ਝਾਕ ਰਖਦਾ ਹੈ। ਉਸ ਦਾ ਧਿਆਨ ਸੇਵਾ ਦੇ ਫਰਜ਼ਾਂ ਵਲ ਨਹੀਂ ਰਹਿੰਦਾ, ਸਗੋਂ ਦਾਰਿਆਂ ਦਿਆਂ ਹੱਥਾਂ ਵਲ ਰਹਿੰਦਾ ਹੈ। ਸਿੰਘਾ ਨੇ ਅਜੇਹਾ ਨਹੀਂ ਕਰਨਾ। ਇਹ

ਕਾਰਨ ਹੈ ਕਿ ਪੁਰਾਤਨੀ ਸਿੰਘ ਬਿੰਹਗਮ ਸੇਵਾ ਵਲ ਧਿਆਨ ਰਖਦੇ ਸਨ,


  1. ਜੇ ਕੋਈ ਸਿਖ ਪੁਜਾਰੀ ਅਹੇ। ਸੋ ਭੀ ਪੂਜਾ ਬਹੁਤ ਨ ਗਹੇ॥
    ਤਨ ਨਿਰਬਾਹ ਮਾਤਰ ਹੋ ਲੇਵੇ। ਅਧਿਕ ਹੋਵੇ ਤਾਂ ਜਹਿਤਹਿ ਦੇਵੇ॥
    ਬਹੁਤੀ ਹੋਇ ਤਾਂ ਦੇਗੇ ਕਰਵੈਾ। ਨਾਤਰ ਗੁਰਦੁਆਰ ਪਰ ਜਾਵੈ॥
    ਅਥਵਾ ਸਦਾ ਬਹੁਤ ਕੋ ਦੇਈ। ਸੁਰ ਯੁਵਤੀ ਹਿਤ ਕਦੇ ਨ ਲੇਹੀ।
    ਜੋ ਪ੍ਰਜਾ ਕੋ ਆਪੇ ਖਾਈ। ਧਰਮ ਅਰਬ ਜਤ ਦੇਵੈ ਨਾਹੀ॥
    ਤਿਨ੍ਹੇ ਕਲੇਸ਼ ਹੋਏਗੀ ਜੋਈ। ਤਾਂ ਦੁਖ ਕੋ ਜਾਨੇਗੀ ਤੇਈ॥

    (ਭਾਈ ਦੇਸਾ ਸਿੰਘ)

  2. ਗੁਰੂ ਕਾ ਸਿਖ ਜੋ ਧਰਮਸਾਲੀਆਂ ਹੋਵੇ ਸੋ ਕੈਸਾ ਨਿਰਲੋਭੀ, ਨਿਰਮਾਨੀ, ਜਤੀ, ਸਤੀ, ਪਰਸੁਆਰਥੀ, ਧੀਰਜੀ, ਉਦਾਰ, ਦਯਾਵਾਨ, ਪ੍ਰੀਤਵਾਨ, ਤਪੀਆ,ਅਨੰਦ, ਰਹਿਤਵਾਨ ਮਤਸਰ ਬਿਨਾ, ਪੜਦੇ ਕੱਜੂ, ਸੁਚੇਤ ਦੇਹ ਪਵਿਤ੍ਰਤਾ ਟਹਿਲ ਕਰੇ, ਵੰਡ ਖਾਵੇ, ਪ੍ਰਦੇਸੀ ਸਿਖ ਦੀ ਚੀਜ਼ ਵਸਤ ਦੀ ਸੁਚੇਤੀ ਰਖੇ, ਦਰਦਵੰਦ ਹੋਵੇ, ਜਿਸ ਵਿਚ ਇਹ ਗੁਣ ਹੋਣ, ਉਹ ਧਰਮਸਾਲੀਆ ਹੋਵੇ। ਗੁਰੂ ਕੇ ਸਿਖ ਵਾਸੀ ਵਾਲੇ ਐਸੇ ਧਰਮਸਾਲੀਏ ਦੀ ਗੌਰ ਕਰਨ।

    (ਭਾਈ ਚੋਪਾਾ ਸਿੰਘ)

75