ਪੰਨਾ:ਪੂਰਨ ਮਨੁੱਖ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੋਰੀ, ਡਾਕਾ, [1]ਵਢੀ, ਝੂਠੀ ਗਵਾਹੀ, ਜੂਆ ਤੇ ਧੀ ਭੈਣ[2] ਦਾ ਪੈਸਾ ਲੈਣਾ ਆਦਿ ਆਮਦਨੀਆ ਗਿਣੀਆਂ ਜਾ ਸਕਦੀਆਂ ਹਨ। ਇਹਨਾਂ ਦੇ ਤਿਆਗ ਦੇ ਮੁਤਅੱਲਕ ਰਹਿਤ ਨਾਮਿਆਂ ਵਿਚ ਤਾਕੀਦੀ ਹੁਕਮ ਦਿਤੇ ਗਏ ਹਨ।

ਕਪਟ ਦੀ ਕਿਰਤ ਬਹੁਤ ਬੁਰੀ ਹੈ। ਇਸ ਨਾਲ ਮਨ ਮਲੀਨ ਹੁੰਦਾ ਹੈ। ਸਿੰਘ ਨੇ ਮਨ ਨੂੰ ਉਜਲਾ ਹੀ ਨਹੀਂ ਰਖਣਾ, ਸਗੋਂ ਉਤਸ਼ਾਹ ਭਰਿਆ ਰਖਣਾ ਹੈ ਉਤਸ਼ਾਹ ਉਦਮ ਤੋਂ ਹੁੰਦਾ ਹੈ, ਦਲਿੱਦਰ ਤੋਂ ਨਹੀਂ। ਦਲਿੱਦਰ ਦਾ ਵੱਡਾ ਕਾਰਨ ਘਾਲ ਤੋਂ ਡਰਦਿਆਂ ਹੋਇਆ ਕਿਸੇ ਦੇ ਮੋਢਿਆਂ ਤੇ ਬੋਝ ਹੋ ਰਹਿਣਾ ਹੁੰਦਾ ਹੈ ਅਜਿਹੇ ਸੁਸਤ ਜੀਵਨ, ਪੂਜਾ ਖਾਣ ਤੋਂ ਵਿਸ਼ੇਸ਼ ਕਰ ਕੇ ਪੈਦਾ ਹੁੰਦੇ ਹਨ। ਇਸ ਵਾਸਤੇ ਰਹਿਤਵਾਨ ਸਿੰਘ ਲਈ [3]ਪੂਜਾ ਖਾਣੀ ਵੀ ਮਨ੍ਹਾਂ ਕੀਤੀ ਗਈ ਹੈ।

ਭਾਈ ਗੁਰਦਾਸ ਜੀ ਨੇ ਤਾਂ ਏਥੋਂ ਤਕ ਲਿਖਿਆ ਹੈ ਕਿ ਜਿਸ ਤਰ੍ਹਾਂ ਪੁਰਾਣੇ ਮਤ ਮਤਾਂਤਰਾਂ ਵਿਚ ਖ਼ਾਸ ਚੀਜ਼ਾਂ ਖਾਣੀਆਂ ਵਿਵਰਜਤ ਸਨ, ਉਸੇ ਤਰ੍ਹਾਂ ਹੀ ਸਿਖ ਪੂਜਾ ਦੇ ਧਾਨ ਨੂੰ ਆਪਣੇ ਲਈ [4]ਮਨ੍ਹਾਂ ਸਮਝੇ, ਕਿਉਂ ਜੇ ਇਹ ਸੁਸਤੀ ਨੂੰ ਵਧਾਉਂਦਾ ਹੈ। ਨਿਰਯਤਨ ਪ੍ਰਾਪਤ ਹੋਣ ਕਰਕੇ ਮਿੱਠਾ ਤਾਂ ਲਗਦਾ ਹੈ, ਪਰ ਹੈ ਅਸਲ ਖੰਡ ਵਿਚ ਲਪੇਟੀ ਹੋਈ ਜ਼ਹਿਰ, ਜੋ ਉੱਦਮ ਨੂੰ ਮਿਟਾ ਜੀਵਨ ਬੇ-ਸੁਆਦਾ ਬਣਾ ਦੇਂਦੀ ਹੈ। ਇਸ ਲਈ ਰਹਿਤਵਾਨ


  1. ਵਢੀ ਲੇਕਰ ਨਿਆ ਨ ਕਰੀਏ। ਝੂਠੀ ਸਾਖ ਕਬਹੂ ਨ ਭਰੀਏ॥

    (ਰਹਿਤਨਾਮਾ ਭਾਈ ਦੇਸਾ ਸਿੰਘ)

  2. ਕੰਨਯਾਂ ਕਾ ਪੈਸਾ ਨਾ ਖਾਏ ਜੂਆ ਨਾ ਖੇਡੇ।

    (ਭਾਈ ਚੋਪਾ ਸਿੰਘ)

  3. ਧਰਮਸਾਲ ਕੀ ਝਾਕ ਨ ਕਰਨੀ। ਮਹਾਂ ਦੋਖ ਹੈ ਗੁਰ ਨ ਬਰਨੀ।

    (ਰਹਿਤਨਾਮਾ ਭਾ. ਦੇਸਾ ਸਿੰਘ)

  4. ਜਿਉਂ ਮਰਯਾਦਾ ਹਿੰਦੂਆਂ ਗਊਆਂ ਮਾਸ ਅਖਾਜੁ
    ਮੁਸਲਮਾਨਾਂ ਸੂਰਹੋਂ ਸੋਗੰਧ ਵਿਆਜ।
    ਸਾਹੁਰਾ ਘਰ ਜਵਾਈਏ ਖਾਣੀ ਮਧਰਾਜ।
    ਸਹਿਆ ਨ ਖਾਈ ਚੂਹੜਾ ਮਾਇਆ ਮੁਹਤਾਜ।
    ਜਿਉਂ ਮਿਠੇ ਮਖੀ ਮਰੇ ਤਿਸੁ ਹੋਇ ਅਕਾਜ॥
    ਤਿਉਂ ਧਰਮਸਾਲਾ ਦੀ ਝਾਕ ਹੈ ਵਿਹੁਖੰਡੁ ਪਾਜ

74