ਪੰਨਾ:ਪੂਰਨ ਮਨੁੱਖ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਦਮ ਬੀਜਦਾ ਤੇ ਸੁਖ[1] ਫਲ ਖਾਂਦਾ ਹੈ। ਲੋਭ ਕਪਟ ਬੀਜਦਾ ਤੇ ਦੁਖ ਭੋਗਦਾ ਹੈ। ਕਪਟ ਕਰ ਜੋ ਕਮਾਈ ਆਉਂਦੀ ਹੈ ਓਸ ਦਾ ਫਲ ਖਾ ਕੇ ਜੋ ਵੀ ਕਰਮ ਕੀਤਾ ਜਾਏ ਓਸ ਵਿਚ ਕਪਟ ਦੀ ਅੰਸ਼ ਚਲੀ ਜਾਂਦੀ ਹੈ। ਉਹ ਭਾਵੇਂ ਸਿਮਰਨ, ਨਾਮ[2], ਦਾਨ, ਅਸ਼ਨਾਨ, ਗਿਆਨ, ਧਿਆਨ, ਤਪ, ਤੀਰਥ, ਸਮਾਧੀ ਆਦਿ ਕਿਤਨਾ ਵੀ ਉਚੇਚਾ ਕਰਮ ਕਿਉਂਨਾ ਹੋਵੇ ਕਪਟ ਦੀ ਜਾਗ, ਕਾਂਜੀ ਦੀ ਇਕ ਛਿਟ ਦੇ ਦੁਧ ਦਾ ਮਟਕਾ ਫਿਟਾ ਦੇਣ ਵਾਂਗ, ਸਾਰੇ ਕਰਮ ਕਾਂਡ ਸਹਿਤ ਕੀਤੇ ਜੀਵਨ ਨੂੰ ਜ਼ਹਿਰੀਲਾ ਕਰ ਦੇਂਦੀ ਹੈ ਤੇ ਸਭ ਕੁਝ ਫਲਹੀਨ ਹੋ ਜਾਂਦਾ ਹੈ।ਸਤਿਗੁਰਾਂ ਇਹ ਪ੍ਰਸ਼ਨ ਕਰਨ ਤੇ ਕਿ ਜੀਵਨ ਨਿਰਬਾਹ ਕਿਸ ਤਰ੍ਹਾਂ ਕੀਤਾ ਜਾਏ ਫੁਰਮਾਇਆ ਕਿ ਕਿਰਤ ਤੇ ਭਾਵੇਂ ਕੋਈ ਕਰੇ, ਉਹ ਧਰਮ ਸਹਿਤ ਨਿਰਬਾਹ ਹੋਵੇਗਾ, ਪਰ ਜੀਵਕਾਕਪਟ ਤੋਂ ਬਿਨਾਂ ਹੋਵੇ। ਬਿਗਾਨੀ ਵਸਤ ਨਛਪਾਵੇ। [3]ਬਿਗਾਨੀ ਵਸਤ ਛਪਾਈ ਕਪਟ ਹੈ।ਪਰਾਇਆ ਧਨ ਤੇ ਪਰਾਇਆ ਰੂਪ ਲੋਭੀ ਕਪਟ ਕਰ ਲੈਂਦਾ ਹੈ ਲੋਭ ਨੂੰ ਤਿਆਗਿਆਂ ਹੀ ਜੀਵਨ ਦਾ ਸਹੀ[4] ਰਸਤਾ ਮਿਲਦਾ ਹੈ ਰਹਿਤਵਾਨ ਸਿੰਘ ਨੂੰ ਹੁਕਮ ਦਿਤਾ ਗਿਆ ਕਿ ਉਹ ਕਿਰਤ ਕਰੇ ਪਰ ਕਪਟ ਨਾ ਕਰੇ। ਕਪਟ ਵਿਚ[5]


  1. ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ॥
  2. ਤੀਰਥ, ਪੂਰਬ, ਸੰਜੋਗ ਲੋਗ ਚਹੁਕਂਡਾ ਦੇ ਆਏ ਜੁੜੰਦੇ। ਚਾਰ ਵਰਨ ਛੇ ਦਰਸਨਾ ਨਾਮ ਦਾਨ ਅਸ਼ਨਾਨ ਕਰੰਦੇ। ਜਪ, ਤਪ, ਸੰਜਮ, ਹੋਮ, ਜਗ, ਵਰਤ, ਨੇਮ ਕਰ ਵੇਦ ਸੁਨੰਦੇ। ਗਿਆਨ, ਧਿਆਨ, ਸਿਮਰਨ, ਜੁਗਤ, ਦੇਵੀ, ਦੇਵੀ ਸਥਾਨ ਪੁਜੰਦੇ। ਬਗਾਂ ਬਗੇ ਕਪੜੇ ਕਰ ਸਮਾਧ ਅਪਰਾਧ ਨਿਵੰਦੇ। ਸਾਧ ਸੰਗਤ ਗੁਰਸ਼ਬਦ ਸੁਣ ਗੁਰਮੁਖ ਪੰਥ ਨ ਚਾਲ ਚਲਦੇ। ਕਪਟ ਸਨੇਹੀ ਫਲ ਨਾ ਲਹੰਦੇ।

    (ਭਾ: ਗੁਰਦਾਸ ਜੀ)

  3. ਸੁਣ ਗੁਰ ਕਹਿਓ ਕਿਰਤ ਕਰ ਕੋਈ।
    ਧਰਮ ਸਮੇਤ ਨਿਰਬਾਹੂ ਸੂਈ।
    ਕਪਟ ਬਹੀਣ ਜੀਵਕਾ ਕਰੇ।
    ਪਰ ਕੀ ਵਸਤ ਛਪਾਏ ਨਾ ਧਰੇ।
  4. ਪਰਧਨ, ਪਰਦਾਰਾ, ਪਰਹਰੀ ਤਾਕੈ ਨਿਕਟਿ ਬਸੈ ਨਰ ਹਰੀ॥
  5. ਚੌਰੀ ਡਾਕੇ ਕਬਹੂ ਨਾ ਜਾਵੇ।

    (ਰਹਿਤਨਾਮਾ ਭਾਈ ਦੇਸਾ ਸਿੰਘ)

73