ਪੰਨਾ:ਪੂਰਨ ਮਨੁੱਖ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੇ, ਪੂਜਾ ਭੁਲ ਕੇ ਵੀ ਨਹੀਂ ਲੈਣੀ। ਕਿਰਤ ਕਰਨ ਦੀ ਤਾਕੀਦ ਕਰਦਿਆਂ ਹੋਇਆ ਪੁਰਾਤਨਤਾ ਦੇ ਇਸ ਭਰਮ ਨੂੰ ਵੀ ਦੂਰ ਕੀਤਾ ਹੈ ਕਿ ਫਲਾਨੀ ਕਿਸਮ ਦੀ ਕਿਰਤ ਕਰਨੀ ਚਾਹੀਏ ਤੇ ਫਲਾਨੀ ਨਹੀਂ। ਸਤਿਗੁਰਾਂ ਸਾਫ ਫੁਰਮਾਇਆ ਹੈ ਕਿ ਚੋਰੀ ਡਾਕੇ ਆਦਿ ਮੰਦ ਕਰਮਾਂ ਤੋਂ ਬਿਨਾਂ ਖੇਤੀ, ਵਣਜ, ਸ਼ਿਲਪ, ਤੇ ਨੌਕਰੀ, ਮਨ ਭਾਉਂਦੀ ਕਰੇ। ਪਰ ਜੋ[1] ਕਿਰਤ ਕਰੇ, ਕਰੇ ਦ੍ਰਿੜ ਹੋ ਕੇ।

ਇਹ ਲੋੜਾਂ ਵਾਸਤੇ ਕੀਤੀ ਹੋਈ ਕਿਰਤ ਹੀ ਭੋਗਾਂ ਦੇ ਵਸ ਹੋਏ ਪੁਰਸ਼ ਲਈ ਲੋਭ ਦਾ ਕਾਰਣ ਬਣ ਜਾਂਦੀ ਹੈ। ਜੇ ਸੰਜਮੀ[2] ਰਹੇ ਤਾਂ ਇਸਤੋਂ ਬਚ ਸਕਦਾ ਹੈ, ਪਰ ਸੰਜਮਹੀਨ ਪੁਰਸ਼ ਕਿਰਤੀ ਦੀ ਥਾਂ ਕਪਟ ਕਰਨ ਲਗ ਪੈਂਦਾ ਹੈ।[3] ਲੋਭ ਤੋਂ ਪੈਦਾ ਹੋਇਆ ਕਪਟ[4] ਸਿਖੀ ਵਿਚ ਸਖਤ ਮਨਾ ਕੀਤਾ ਗਿਆ। ਜਾਣ ਬੁਝ ਕੇ ਤਾਂ ਕਿਤੇ ਰਿਹਾ, ਭੁਲਕੇ ਵੀ ਅਜਿਹਾ ਕਰਨਾ ਵਿਵਰਜਤ ਹੈ। ਅਜਿਹਾ ਕਰਨ ਨਾਲ ਮਨ ਦੋਸ਼ੀ ਹੋ, ਮੈਲਾ ਹੋ ਜਾਂਦਾ ਹੈ ਤੇ ਪ੍ਰਭੂ ਦੇ ਨਿਆਏਂ ਅਗੇ ਜਵਾਬ ਦੇਣਾ ਪੈਂਦਾ ਹੈ।ਇਹ ਨਿਆਏ ਕਿਸੇ ਦੀ ਰਿਐਤ ਨਹੀਂ ਕਰਦਾ। ਇਸ ਕਰਕੇ ਕਪਟ ਕਮਾਣ ਵਾਲੇ ਨੂੰ ਦੁਖ ਪਾਣਾ ਪੈਂਦਾ ਹੈ। ਪਾਵੇ ਵੀ ਕਿਉਂ ਨਾ? ਜਦ ਉਹ ਸਤਗੁਰਾਂ ਦਾ ਮਾਰਗ ਛੱਡ, ਔਝੜ ਰਾਹੇ ਪੈ ਗਿਆ ਤਾਂ ਧੱਕੇ ਤਾਂ ਆਪੇ ਖਾਣੇ ਹੋਏ ਬੀਜਿਆ ਸੋਂ ਵੱਢਨਾ

ਕੁਦਰਤ ਦਾ ਅਸੂਲ ਹੈ। ਜੋ ਬਿਖ ਬੀਜੇਗਾ ਬਿਖ ਵਢੇਗਾ। ਕਿਰਤੀ


  1. ਖੇਤੀ, ਵਣਜ ਵਾ ਸਿਲਪ ਕਮਾਵੈ ਔਰ ਟਹਲ ਜੋ ਮਨ ਮਹਿ ਭਾਵੈ॥
    ਦ੍ਰਿੜੈ ਸੋਈ ਕਾਰ ਕਮਾਵੈ ਚੋਰੀ ਡਾਕੋ ਕਬਹੁ ਨ ਜਾਵੈ॥

    (ਰਹਿਤਨਾਮਾ ਭਾ: ਦੇਸਾ ਸਿੰਘ)

    ਤਥਾ:- ਕਿਰਤ ਜੋ ਕਰੇ ਸੋ ਧਰਮ ਕੀ ਕਰੇ। ਸਭ ਤੋਂ ਉੱਤਮ ਕਿਰਤ ਸੌਦਾਗਰੀ ਹੈ ਉਸ ਤੇ ਖੇਤੀ ਹੈ। ਔਰ ਜੋ ਚਾਕਰੀ ਕਰੇ ਤਾਂ ਸਿਪਾਹੀਗੀਰੀ ਜੈਸੀ ਕਰੇ। ਜੋ ਬੇਪਰਵਾਹਰਹੇ। ਔਰ ਜੋ ਕੁਝ ਮਹੀਨਾ ਹੋਵੇ। ਉਸ ਉਪਰ ਸੰਤੋਖ ਕਰੇ। ਔਸ ਜਮਾਂ ਜਿਸਕਾਚਾਕਰ ਹੋਏ ਸੋ ਕਹੀਂ ਭੇਜੇ ਲੜਾਈ ਨੂੰ ਤਾਂ ਉਸ ਮੈਂ ਆਪਣੀ ਮੁਰਾਦ ਜਾਨੇ। ਸੂਰਬੀਰਹੋਏ ਰਹੇ। ਔਰ ਕਹੀਂ ਜੋ ਲੁਟ ਹੋਵੇ ਤਾਂ ਲੁਟੇ ਨਹੀਂ।

  2. ਖ਼ਰਚ ਆਮਦਨੀ ਤੇ ਕੰਮ ਕਰਨਾ ਜੇ ਵਧੀਕ ਕਰੇਗਾ ਅੰਤ ਨੂੰ ਹੈਰਾਨ ਹੋਵੇਗਾ।

    (ਪ੍ਰੇਮ ਸਮਾਰਗ)

  3. ਮਨ ਮੇਰੇ ਭੂਲੇ ਕਪਟੁ ਨ ਕੀਜੈ। ਅੰਤਿ ਨਿਬੇਰਾ ਤੇਰੇ ਜੀਆ ਪਹਿ ਲੀਜੈ।
  4. ਕੂੜੁ ਕਪਟ ਕਮਾਵੈ ਮਹਾਂ ਦੁਖੁ ਪਾਵੈ ਵਿਣੁ ਸਤਗੁਰ ਮਗੁ ਨ ਪਾਇਆ।

72