ਪੰਨਾ:ਪੂਰਨ ਮਨੁੱਖ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ ਹੈ। ਦਸਾਂ[1] ਨੌਹਾਂ ਦੀ ਕਮਾਈ ਤੋਂ ਪੈਦਾ ਹੋਈ ਕੋਧਰੇ ਦੀ ਰੋਟੀ ਕਪਟ ਦੀਆਂ ਪੂੜੀਆਂ ਤੋਂ ਅਛੀ ਹੈ। ਸਤਿਗੁਰੂ ਫੁਰਮਾਂਦੇ ਹਨ, ਜੀਵਨ ਦਾ ਸਹੀ ਰਾਹ ਪਛਾਣੇਗਾ ਹੀ ਉਹ ਜੋ[2] ਆਪਣੀ ਘਾਲ ਕਰਕੇ ਖਾਏਗਾ, ਤੇ ਸਗੋਂ ਕਿਸੇ ਲੋੜਵੰਦੇ ਨੂੰ ਦੇਵੇਗਾ ਵੀ। ਪੁਰਾਣਾ ਇਕ ਇਹ ਵੀ ਖਿਆਲ ਸੀ ਕਿ ਕਿਰਤ ਕਰਦਿਆਂ ਹੋਇਆਂ ਨਾਮ ਨਹੀਂ ਜਪਿਆ ਜਾ ਸਕਦਾ। ਇਸ ਲਈ ਪ੍ਰਭੂ ਸਿਮਰਨ ਦੀ ਆਤਮਕ ਕਮਾਈ ਤੋਂ ਸਰੀਰ ਪਾਲਨ ਦੀ ਸਾਧਾਰਨ ਕਿਰਤ ਕੁਰਬਾਨ ਕਰ ਦੇਣੀ ਚਾਹੀਦੀ ਹੈ। ਪਰ ਗੁਰਬਾਣੀ ਵਿਚ ਇਸ ਖਿਆਲ ਨੂੰ ਕਬੀਰ ਜੀ ਦੀ ਜ਼ਬਾਨੀ ਨਾਮੇ[3] ਤੇ ਤ੍ਰਲੋਚਨ ਦੀ ਗਲ ਬਾਤ ਵਿਚ ਗਲਤ ਦਸਿਆ ਗਿਆ ਹੈ। ਇਸ ਲਈ ਸਿੰਘ ਚਲਨ ਵਿਚ ਕਿਰਤ ਕਰਨ ਦੀ ਤਾਕੀਦ ਹੈ। ਸਤਗੁਰਾਂ ਨੇ ਜੀਵਨ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਹੈ। ਉਦਮ ਕਰ ਕਿਰਤ ਕਰਨੀ, ਕਿਰਤ ਦੀ ਕਮਾਈ ਖਾ ਸੁਖੀ ਹੋਣਾ, ਤੇ ਦੇਨਦਾਰ ਦਾ ਸ਼ੁਕਰੀਆ ਕਰ ਪ੍ਰਭੁ ਧਿਆਨ[4] ਵਿਚ ਨਿਸ਼ਚਿੰਤ ਹੋ ਜਾਣਾ। ਸਿੰਘ ਚਲਨ ਵਿਚ ਕਿਰਤ ਕਰਨ ਨੂੰ ਦ੍ਰਿੜ ਕਰਾਇਆ ਗਿਆ ਹੈ। ਫੁਰਮਾਇਆ ਹੈ ਕਿ ਰਹਿਤਵਾਨ ਸਿਖ ਜੋ ਭੀ ਹੈ ਉਹ ਉਪਾਏ ਕਰਕੇ[5] ਧਨ ਖਟੇ ਉਸ ਵਿਚੋਂ ਘਰ ਦਾ ਨ੍ਰਿਬਾਹ,


  1. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਏਮਨਾ ਆਬਾਦ ਵਿਚ ਕਿਰਤੀ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿਚ ਦੁਧ, ਤੇ ਕਪਟੀ ਮਲਕ ਭਾਗੋ ਦੀਆਂ ਪੂੜੀਆਂ ਵਿਚ ਲਹੂ ਦਸਿਆ ਸੀ।
  2. ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਈ॥
  3. ਨਾਮਾ ਮਾਇਆ ਮੋਹਿਆ ਕਹੈ ਤ੍ਰਿਲੋਚਨੁ ਮੀਤ,
    ਕਾਹੇ ਕੀਬੋ ਛਾਇਲੈ ਰਾਮ ਨ ਲਾਹੁ ਚੀਤੁ॥
    ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮ੍ਹਾਲ
    ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥

  4. ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆਂ ਮੁਖ ਭੁੰਚੁ॥
    ਧਿਆਇਦਿਆਂ ਤੂੰ ਪ੍ਰਭੁ ਮਿਲੁ ਨਾਨਕ ਉਤਰੀ ਚਿੰਤ॥
  5. ਰਹਤਵਾਨ ਗੁਰਸਿਖ ਹੈ, ਜੋਈ ਕਰ ਉਪਾਏ ਧਨ ਖਾਣੇ ਸੋਈ।
    ਤਾਹੀ ਕਰ ਘਰ ਕੋ ਨਿਰਬੈਹੇ ਪੁਜਾ ਮੂਲ ਨ ਕਬਹੂ ਗਹੇ।
    ਤਥਾ:- ਦਸ ਨਖ ਕੀ ਜੋ ਕਾਰ ਕਮਾਵੈ ਤਾਂ ਕਰ ਜੋ ਧਨ ਮਹਿ ਆਵੈ।
    ਤਿਸ ਤੇ ਗੁਰੂ ਦਸਵੰਧ ਜੋ ਦੇਹੀ ਸਿੰਘ ਸੂਜਸ ਬਹੁ ਜਗਮੈਂ ਲੇਹੀ।

    (ਪ੍ਰੇਮ ਸਮਾਰਗ)

71