ਪੰਨਾ:ਪੂਰਨ ਮਨੁੱਖ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤਿ ਜ਼ਰੂਰੀ ਹੈ ਕਿਉਂ ਜੁ ਕੀਤੇ ਬਿਨਾਂ ਮਨੁਖ ਦੂਜਿਆਂ ਦੇ ਮੋਢਿਆਂ ਤੇ ਭਾਰ ਹੋ ਜਾਂਦਾ ਹੈ। ਤੇ ਕਿਸੇ ਦੇ ਆਸਰੇ ਪਲਣ ਵਾਲਾ ਸਵੈ-ਸਤਿਕਾਰ ਤੇ ਸਨਮਾਨ ਖੋਹ ਬਹਿੰਦਾ ਹੈ। ਸਿੰਘ ਨੇ ਸਵੈ-ਸਤਿਕਾਰ ਦਾ ਜੀਵਨ ਜੀਣਾ ਹੈ। ਇਸ ਲਈ ਉਹ ਕਿਸੇ ਦੇ ਆਸਰੇ ਨਹੀਂ ਰਹਿ ਸਕਦਾ। ਉਹ ਆਪਣੀ ਕਿਰਤ ਕਰਕੇ ਆਏਗਾ ਕਿਉਂ ਜੁ ਅਰਿਣੀ ਜੀਵਨ ਹੀ ਜਗਤ ਵਿਚ ਸਵਾਦਲਾ ਜੀਵਨ ਹੈ। ਰਿਣੀ ਦੀ ਕੋਈ ਜਿੰਦਗੀ ਨਹੀਂ। ਸ਼ਕਸੀ ਜੀਵਨ ਵਾਂਗ ਹੀ ਕੌਮਾਂ ਦੀ ਜ਼ਿੰਦਗੀ ਹੈ। ਜੇ ਕੌਮਾਂ ਉੱਦਮੀ ਤੇ ਕਿਰਤ ਨਾਲ ਵਲੀਆਂ ਹਨ ਉਹ ਹੀ ਜਗਤ ਤੇ ਸਤਿਕਾਰ ਭਰਿਆ ਆਜ਼ਾਦੀ ਦਾ ਜੀਵਨ ਬਸਰ ਕਰਦੀਆਂ ਹਨ। ਕਮਜੋਰ ਤੇ ਸੁਸਤ ਜਾਤੀਆਂ ਲੋਕਾਂ ਦੇ ਮੋਢੇ ਤੇ ਭਾਰ ਹੁੰਦੀਆਂ ਹੋਈਆਂ ਓੜਕ ਗੁਲਾਮ ਹੋ ਜਾਂਦੀਆਂ ਹਨ, ਤੇ ਗੁਲਾਮੀ ਦਾ ਦਲਿਦਰੀ ਜੀਵਨ ਬਸਰ ਕਰਨ ਤੇ ਮਜਬੂਰ ਹੁੰਦੀਆਂ ਹਨ। ਤਦੇ ਹੀ ਸਤਗੁਰਾਂ ਨੇ ਸਿਖ ਨੂੰ ਕਿਰਤ ਕਰਨ ਦੀ ਤਾਕੀਦ ਕੀਤੀ ਹੈ। ਦਸਿਆ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ ਤੇ ਮਸ਼ਕਤ ਦੀ ਘਾਲਨ ਘਾਲੀ, ਉਹ ਆਪਣੇ ਵੀ ਮੂੰਹ ਉਜਲੇ ਕਰ ਗਏ ਜਗਤ ਦੇ ਕਈ ਲੋੜਵੰਦਾਂ ਦੀ[1]ਕਲਯਾਨ ਦਾ ਕਾਰਨ ਵੀ ਬਣੇ। ਅਸਲ ਵਿਚ ਕਿਰਤ ਕਰਨ ਤੋਂ ਬਗੈਰ ਜੀਵਨ ਸਫਲਤਾ ਹੋ ਹੀ ਨਹੀਂ ਸਕਦੀ, ਕਿਉਂ ਜੋ ਕਿਸੇ ਦੀ ਕਮਾਈ ਖਾਂਦਿਆਂ, ਕੀ ਪਤਾ ਹੈ ਜੋ ਉਹ ਕਿਸ ਕਿਸਮ ਦੀ ਹੈ। ਕਪਟ ਦੇ ਦੁੱਧ ਨਾਲੋਂ ਕਮਾਈ ਦਾ ਫੋਕਾ[2] ਪਾਣੀ ਪੀਣਾ ਚੰਗਾਾ ਹੈ। ਕਿਰਤ ਦਾ ਸਾਗ, ਕਪਟ ਦਿਆਂ ਸਵਾਦਿਸ਼ਟ ਭੋਜਨਾਂ ਨਾਲੋਂ ਬਿਹ–


  1. ਜਿਨੀ ਨਾਮੁ ਧਿਆਇਆ, ਗਏ ਮੁਸ਼ਕੱਤਿ ਘਾਲਿ,
    ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥
  2. ਸ੍ਰੀ ਕ੍ਰਿਸ਼ਨ ਜੀ ਨੇ ਬਿਦਰ ਦੇ ਘਰ ਰਾਤ ਰਹਿਣ ਸਮੇਂ ਦਰਯੋਧਨ ਦੇ ਗਿਲਾ ਕਰਨ ਤੇ ਕਬੀਰ ਜੀ ਦੇ ਅਖਰਾਂ ਵਿਚ ਇਸ ਤਰਾਂ ਆਖਿਆ ਸੀ:–

    ਰਾਜਨ ਕਉਨੁ ਤੁਮਾਰੇ ਆਵੇ।
    ਐਸੋ ਭਾਉ ਬਿਦਰ ਕੋ ਦੇਖਿਓ ਗਰੀਬੁ ਮੋਹਿ ਭਾਵੈ॥
    ਹਸਤੀ ਦੇਖਿ ਭਰਮ ਭੈ ਭਲਾ ਸ੍ਰੀ ਭਗਵਾਨ ਨ ਜਾਨਿਆਂ।
    ਤੁਮਰੋ ਦੂਧੁ ਬਿਦਰ ਕੋ ਪਾਨੋ ਅੰਮ੍ਰਿਤੁ ਕਰਿ ਮੈ ਮਾਨਿਆਂ।
    ਖੀਰ ਸਮਾਨਿ ਸਾਗੁ ਮੈ ਪਾਇਆ ਗੁਣ ਗਾਵਤ ਰੈਨਿ ਬਿਹਾਨੀ॥
    ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ।

70