ਪੰਨਾ:ਪੂਰਨ ਮਨੁੱਖ.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਵਾਜ਼ ਦੀ ਦੁਨੀਆਂ ਵਿਚ ਅਸੀਂ ਰੋਜ਼ ਦੇਖਦੇ ਹਾਂ ਕਿ ਕੋਈ ਇਕ ਗੀਤ ਕਿਸੇ ਇਕ ਰੇਡੀਓ-ਸਟੇਸ਼ਨ ਤੋਂ ਮਾਇਕਰੋ-ਫੋਨ ਦੇ ਸਾਹਮਣੇ ਗਾਇਆ ਜਾਂਦਾ ਹੈ; ਪਰ ਗਵਈਏ ਦੀ ਆਵਾਜ਼ ਜਦੋਂ ਬਿਜਲੀ ਦੀਆਂ ਲਹਿਰਾਂ ਦੀ ਮੋਢੀਂ ਚੜ੍ਹ ਫੈਲਦੀ ਹੈ ਤਾਂ ਸੰਸਾਰ ਦੇ ਚਵਾਂ ਕੋਨਿਆਂ ਤੱਕ ਚਲੀ ਜਾਂਦੀ ਹੈ ਤੇ ਜਿੱਥੇ ਜਿੱਥੇ ਭੀ ਰਿਸੀਵਰ ਲੱਗਾ ਹੋਵੇ, ਉੱਥੇ ਹੀ ਇਹ ਅਰੂਪ ਆਵਾਜ਼ ਬੋਲੀ ਦਾ ਰੂਪ ਪਕੜ ਕੇ ਸ੍ਰੋਤਿਆਂ ਨੂੰ ਉਸ ਸੰਦੇਸ਼ ਤੋਂ ਜਾਣੂ ਕਰਾ ਦੇਂਦੀ ਹੈ ਜੋ ਕਿ ਕੇਂਦਰੀ ਅਸਥਾਨ ਤੋਂ ਦਿਤਾ ਗਿਆ ਹੋਵੇ। ਇਹੋ ਹੀ ਹਾਲਤ ਨਵੇਂ ਜਗ ਦੇ ਸੰਦੇਸ਼ ਦੀ ਹੁੰਦੀ ਹੈ।ਉਸ ਦੇ ਆਉਣ ਦੀ ਖ਼ਬਰ ਭੀ ਜੀਵਨ ਦੇ ਕੇਂਦਰ ਅਸਥਾਨ ਤੋਂ ਕਿਸੇ ਇਕ ਮਨੁੱਖ ਦੇ ਹਿਰਦੇ ਵਿਚ ਦਿੱਤੀ ਜਾਂਦੀ ਹੈ, ਜਿਸ ਤੋਂ ਉਹ ਸੰਦੇਸ਼ ਦੂਸਰਿਆਂ ਮਨੁਖ-ਹਿਰਦਿਆਂ ਤਾਂਈਂ ਪੁਚਾਇਆ ਜਾਂਦਾ ਹੈ ਤੇ ਜਿਉਂ ਉਹ ਸੰਦੇਸ਼ ਮਨੁਖ ਹਿਰਦਿਆਂ ਦੀ ਵਧੇਰੀ ਗਿਣਤੀ ਤਕ ਪੁਜਦਾ ਜਾਂਦਾ ਹੈ, ਪੁਰਾਤਨਤਾ ਭੀ ਆਪਣੀ ਮੌਤ ਸਮਝ ਕੇ ਇਸ ਨਵੇਂ ਯੁਗ ਦੀ ਖੁਸ਼ਖ਼ਬਰੀ ਨੂੰ ਰੌਲੇ ਗੌਲੇ ਵਿਚ ਗੁੰਮ ਕਰਨ ਲਈ ਸ਼ੋਰ ਪਾਉਣਾ ਸ਼ੁਰੂ ਕਰ ਦੇਂਦੀ ਹੈ।

ਮੌਜੂਦਾ ਨਵੇਂ ਯੁਗ ਦੀ ਖ਼ਬਰ ਅੱਜ ਤੋਂ ੪੭੩ ਸਾਲ ਪਹਿਲੇ ਏਸ਼ੀਆ ਦੀਪ ਦੇ ਭਾਰਤ ਦੇਸ਼ ਦੇ ਪੰਜਾਬ ਦੇ ਸੂਬੇ ਵਿਚ ਸੁਲਤਾਨਪੁਰ ਦੇ ਕਸਬੇ ਅੰਦਰ, ਦੌਲਤ ਖ਼ਾਂ ਲੋਧੀ ਦੇ ਮੋਦੀ ਨਾਨਕ ਰਾਏ ਨੂੰ ਦਿਤੀ ਗਈ ਸੀ, ਜਿਨ੍ਹਾਂ ਨੇ ਇਹ ਖ਼ਬਰ ਅਗਾਂਹ ਜਗਤ ਨੂੰ ਦਿਤੀ ਅਤੇ ਨਵੇਂ ਯੁਗ ਦੇ ਚਾਹਵਾਨਾਂ ਨੇ ਖ਼ਬਰ ਦੇਣ ਵਾਲੇ ਨੂੰ ਗੁਰੂ ਕਹਿ ਸਤਕਾਰਿਆ ਅਤੇ ਉਹ "ਗੁਰੂ ਨਾਨਕ" ਸਦਵਾਏ।[1] ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਵਿਚ ਨਵੇਂ ਯੁਗ ਦੇ ਆਉਣ ਦੀ ਖ਼ਬਰ ਦਿਤੀ ਗਈ। ਇਸ ਤੋਂ ਸੰਸਾਰ ਨੂੰ ਪਤਾ ਲਗਾ ਕਿ ਪਿਛਲਾ


  1. ਤਿਨ ਬੇਦੀਅਨ ਕੀ ਕੁਲ ਵਿਖੇ ਪਰਗਟੇ ਨਾਨਕ ਰਾਇ॥
            ਸਭ ਸਿੱਖਨ ਕੋ ਸੁਖ ਦੀਓ ਜਹਿੰ ਜਹਿੰ ਭਏ ਸਹਾਇ॥
                ਤਿਨ ਇਹ ਕਲ ਮੇਂ ਧਰਮ ਚਲਾਇਓ।
                 ਸਭ ਸਿੱਖਨ ਕੋ ਰਾਹ ਬਤਾਇਓ॥

    (ਦਸਮ ਗ੍ਰੰਥ)

7