ਪੰਨਾ:ਪੂਰਨ ਮਨੁੱਖ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਅਵਾ ਨਿਕਲਿਆ ਵੀ[1] ਠੀਕ। ਏਸੇ ਹੀ ਸਵੈ-ਸਤਿਕਾਰ ਦੇ ਬਲ ਉੱਤੇ ਸਤਿਗੁਰਾਂ ਨੇ ਫੁਰਮਾਇਆ ਸੀ ਕਿ ਉਹ ਸਮਾਜ ਵਿਚੋਂ ਦਲੀਆਂ ਹੋਇਆਂ ਤੇ ਕਮੀਨੀਆਂ ਕਹੀਆਂ ਜਾਣ ਵਾਲੀਆਂ ਕੌਮਾਂ ਨੂੰ ਖ਼ਾਲਸਾ ਬਣਾ ਪਾਦਸ਼ਾਹੀ[2] ਦੇਣਗੇ। ਉਹਨਾਂ ਦਾ ਖਿਆਲ ਸੀ ਕਿ ਖਾਲਸਾ ਇਤਨਾ ਸਵੈ-ਸਤਕਾਰੀ ਹੋਵੇਗਾ ਕਿ ਉਹ ਆਪਣੇ ਆਪਨੂੰ[3] ਖ਼ੁਦਖ਼ੁਦਾ ਸਮਝੇਗਾ ਪਰ ਹੰਕਾਰ ਕਰਕੇ ਨਹੀਂ ਸਗੋਂ ਉਹਨਾਂ ਖੁਸ਼ੀਆਂ ਦੇ ਧਾਰਨ ਕਰਕੇ ਜੋ ਖ਼ੁਦਾ ਨਾਲ ਇਕਮਿਕ ਹੋਏ ਬੰਦਿਆਂ ਵਿਚ ਹੁੰਦੀਆਂ ਹਨ। ਉਹ ਬਿਨਾਂ ਸੱਚੇ ਰੱਬ ਦੇ ਹੁਕਮ ਦੇ ਹੋਰ ਕਿਸੇ ਦੀ ਆਨ ਨਹੀਂ ਮੰਨਦਾ ਇਸ ਸਵੈ-ਸਤਿਕਾਰ ਤੋਂ ਬਿਨਾਂ ਹੋਰ ਧਨ, ਮਾਨ, ਵਡਿਆਈ, ਹਕੂਮਤ ਯਾ ਵਿੱਦਿਆ ਕਿਸੇ ਵੀ ਚੀਜ਼ ਦਾ ਅਭਿਮਾਨ ਨਹੀਂ ਕਰੇਗਾ, ਸਗੋਂ ਏਸ ਨੂੰ ਗੁਰੂ ਪ੍ਰਮੇਸ਼ਰ ਦੀ ਦਾਤ ਸਮਝ ਇਸ ਦੀ ਪ੍ਰਾਪਤੀ ਤੇ ਆਪਣ[4] ਅਗੇ ਹੋਰ ਵੀ ਝੁਕੇਗਾ।

ਕਿਰਤ ਤੇ ਕਪਟ-

ਜਗਤ ਮਰਯਾਦਾ ਦੇ ਅਨੁਸਾਰ ਸਰੀਰ ਪਾਲਨ ਹਿਤ ਕਿਰਤ ਕਰਨੀ


  1. ਚਮਕੌਰ ਸਾਹਿਬ ਦੇ ਜੰਗ ਵਿਚ ਕੇਵਲ ਚਾਲੀ ਸਿੰਘ ਹੀ ਦਸ ਲੱਖ ਨਾਲ ਨਹੀ ਲੜੇ, ਸਗੋਂ ਸਤਿਗੁਰਾਂ ਸਹਿਤ ਪੰਜਾਂ ਦੇ ਪੰਥਕ ਗੁਰਮਤੇ ਅਨੁਸਾਰ ਰਾਤ ਕਿਲ੍ਹਾ ਛਡ ਜਾਣ ਤੇ ਬਾਕੀ ਸਿੰਘਾਂ ਦੇ ਸ਼ਹੀਦ ਹੋ ਜਾਣ ਦੇ ਬਾਅਦ ਭਾਈ ਜੀਵਨ ਸਿੰਘ ਇਕੱਲਾ ਹੀ ਦਮਾਮੇ ਤੇ ਚੋਟ ਮਾਰ, ਦਸ ਲੱਖ ਨੂੰ ਵੰਗਾਰਦਾ ਰਿਹਾ ਤੇ ਓੜਕ ਰਣ ਵਿਚ ਬੀਰ ਕ੍ਰਿਆ ਕਰ ਸ਼ਹੀਦੀ ਪਾ ਸਚਖੰਡ ਜਾ ਬਿਰਾਜਿਆ।
  2. ਜਟ ਬੂਟ ਕਹੇਂ ਜਗ ਮਾਂਹੀ। ਬਾਣੀਏ, ਕਿਰਾੜ, ਖੜ੍ਹੀ ਸਦਾਹੀਂ।
    ਲੋਹਾਰ ਤ੍ਰਿਪਾਨ ਹੋਤ ਜਾਤ ਕਮੀਨੀ। ਪੀਪੀ ਕਲਾਲ ਨੀਚਨ ਪਹਿ ਕਿਰਪਾ ਕੀਨੀ। ਗੁਜਰ, ਗੁਆਰ, ਹੀਰ ਕਮਜਾਤ। ਕਮਯੋ, ਸ਼ੂਦਰ ਕੋਈ ਪੁਛੇ ਨਾ ਬਾਤ। ਝੀਵਰ, ਨਾਈ, ਰੋੜੇ, ਘੁਮਿਆਰ। ਸੈਣੀ, ਸੁਨਿਆਰੇ, ਚੂਹੜੇ, ਚਮਿਆਰ। ਭਟ ਔ ਬ੍ਰਾਮਣ ਹੋਤ ਮੰਗਵਾਰ। ਬਰੂਪੀਏ ਲਬਾਨੋ ਔ ਘੁਮਿਆਰ। ਇਨ ਗਰੀਬ ਸਿਖਨ ਕੋ ਦਿਓ ਪਾਦਸ਼ਾਹੀ। ਏਹ ਯਾਦ ਰਖੇ ਹਮਰੀ ਗੁਰਿਆਈ।

    (ਪੰਥ ਪ੍ਰਕਾਸ਼ ਭਾ:ਰਤਨ ਸਿੰਘ ਭੰਗੂ)

  3. ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਇ॥
    ਆਨ ਨ ਮਾਨੈ ਕਿਸੀ ਕੀ ਸਚੇ ਬਿਨ ਪਾਦਸ਼ਾਹਿ।
  4. ਧਨ, ਕੀਰਤ, ਸੁਖ, ਰਾਜ, ਬਡਾਈ। ਯੁਵਤੀ, ਸੁਤ, ਵਿਦਯਾ, ਬਹੁਪਾਈ।
    ਯਹ ਸਭ ਦਾਤ ਗੁਰੂ ਕੀ ਜਾਨੇ। ਤਾਂਤੇ ਨਹਿ ਅਭਿਆਨੀ ਨਾਨੇ॥

    (ਰਹਿਤਨਾਮਾ ਭਾਈ ਦੇਸਾ ਸਿੰਘ)

69