ਪੰਨਾ:ਪੂਰਨ ਮਨੁੱਖ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਨੂੰ ਪੰਥ ਵਿਚੋਂ ਖਾਰਜ ਕਰ ਦੇਂਦਾ ਹੈ ਸਵੈ-ਸਤਕਾਰ ਤੋਂ ਬਿਨਾਂ ਮਨੁਖ ਨਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਤੇ ਨਾ ਹੀ ਉਸ ਦੇ ਕੋਲੋਂ ਉਚੇਰੀ ਕਰਤੂਤ ਹੋ ਸਕਦੀ ਹੈ। ਖਾਲਸੇ ਲਈ ਨਿਰਧਨ ਨੂੰ ਪਾਲਨ ਤੇ[1]ਦੁਸ਼ਟ ਨੂੰ ਗਾਲਨ ਦਾ ਹੁਕਮ ਆਇਆ ਹੈ। ਹੁਣ ਇਸ ਦੀਨ ਨਿਵਾਜਨ ਤੇ ਦੁਸ਼ਟ ਗਾਲਨ ਦੀ ਵਰਤੋਂ ਵਿਚ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੰਘ ਨੇ ਥਾਂ ਤਾਂ ਤੇ ਰਣ ਮੰਡਨਾ ਹੈ। ਜੇ ਉਹ ਸਵੈ-ਸਤਕਾਰ ਪੂਰਤ ਜੀਵਨ ਨ ਰਖੇਗਾ ਤਾਂ ਉਹ ਰਣ ਵਿਚ ਕਿਸ ਤਰ੍ਹਾਂ ਕਾਇਮ ਰਹੇਗਾ। ਓਸ ਦੇ ਲਈ ਹੁਕਮ ਹੈ ਕਿ ਉਹ ਰਣ ਵਿਚੋਂ ਕਦੇ ਭਜੇ ਨਾ ਤੇ ਸਚੇ ਸ਼ਸਤਰ ਵਾਂਗ[2] ਗਜ ਵਜ ਕੇ ਬੀਰ ਕ੍ਰਿਆ ਕਰੇ। ਇਹ ਸਵੈ-ਸਤਕਾਰ ਦ੍ਰਿੜਾਉਣ ਦਾ ਹੀ ਭੇਦ ਸੀ ਕਿ ਜਿਸ ਵਿਚ ਸਤਿਗੁਰਾਂ ਨੇ ਇਕ ਇਕ ਸਿੰਘ ਨੂੰ ਲੱਖਾਂ ਨਾਲ ਸਨਮੁਖ ਲੜ ਜਾਣ ਦੇ ਯੋਗ ਬਣਾਉਣ ਦਾ ਦਾਅਵਾ ਕੀਤਾ ਸੀ ਤੇ ਉਹ


  1. ਖਾਲਸਾ ਸੋਈ ਨਿਰਧਨ ਕੋ ਪਾਲੇ।
    ਖਾਲਸਾ ਸੋਈ ਦੁਸਟ ਕੋਂ ਗਾਲੇ।

    (ਰਹਿਤਨਾਮਾ ਭਾ: ਨੰਦ ਲਾਲ)

  2. ਰਣ ਮਹਿ ਜਾਏ ਨ ਕਬਹੂ ਜਾਜੇ।
    ਦ੍ਰਿੜ ਕਰ ਛਤ੍ਰੀ ਧਰਮ ਕੋ ਗਾਜੇ॥

68