ਪੰਨਾ:ਪੂਰਨ ਮਨੁੱਖ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ, ਉਹ ਉਸ ਦੇ[1] ਤਬੀਬ ਹਨ। ਇਸੇ ਵਾਸਤੇ ਹੀ ਖਾਲਸੇ ਨੂੰ ਅਭਿਮਾਨ[2] ਤਿਆਗਣ ਦਾ ਹੁਕਮ ਹੈ। ਸੋ ਖਾਲਸੇ ਨੇ ਆਪਣੇ ਆਪ ਨੂੰ ਭੋਗਾਂ ਦਾ ਸਾਧਨ ਸਰੀਰ ਸਮਝ, ਝੂਠੇ ਅਭਿਮਾਨ ਵਿਚ ਪ੍ਰਵਿਰਤ ਨਹੀਂ ਹੋਣਾ ਤੇ ਜਗਤ ਨਾਲ ਮਿੱਠਾ ਰਹਿਣਾ ਹੈ। ਪਰ ਜਿਥੇ ਸਵੈ-ਸਤਕਾਰ ਦਾ ਸੁਆਲ ਆਵੇ ਉਥੇ ਪੂਰਾ ਪੂਰਾ ਡਟਣਾ ਹੈ। ਕਿਉਂ ਜੁ ਸੋਤਾਂ ਦਾ ਉਭਾਰਨਾ, ਦੁਸ਼ਟਾਂ ਦਾ ਗਾਲਨਾ, ਧਰਮ ਦੀ ਥਾਪਨਾ ਤੇ ਤਾਪਦਾ ਨਾਸ ਕਰਨਾ ਹੀ ਖਾਲਸੇ ਦਾ ਜੀਵਨ-ਮਨੋਰਥ ਹੈ। ਇਸ ਲਈ ਜਿਥੇ ਸੰਤਾਂ ਅਗੇ ਨਿਮ੍ਰਤਾ ਤੇ ਧਰਮੀਆਂ ਨਾਲ ਅਧੀਨਗੀ ਵਰਤਣੀ ਹੈ ਉਥੇ ਦੁਸ਼ਟ ਨਾਲ ਤੇਜ਼ ਅਤੇ ਪਾਪੀਆਂ ਨਾਲ ਕਰਾਰੇ ਹਥ ਵਰਤਣੇ ਹਨ ਖਾਲਸੇ ਨੇ ਜੀਵਨ ਦੇ ਨਿਕੇ ਤੋਂ ਨਿਕੇ ਪਹਿਲ ਵਿਚ ਵੀ ਇਹ ਖਿਆਲ ਰਖਣਾ ਹੈ ਕਿ ਨਾ ਉਹ ਹੰਕਾਰੀ ਹੋਵੇ, ਕਿਉਂਕਿ ਹੰਕਾਰੀ ਸਫ਼ਲ ਨਹੀਂ, ਤੇ ਨਾ ਹੀ ਉਹ ਸਵੈ ਸਤਕਾਰ ਤੋਂ ਗਿਰਿਆ ਹੋਇਆ ਕਾਇਰ ਹੋਵੇ, ਕਿਉਂ ਜੁ ਕਾਇਰ ਕਮੀਨਾ ਹੈ। ਸਿੰਘ ਨੇ ਸਵੈ ਸਤਕਾਰ ਨੂੰ ਹਾਨੀ ਨਹੀਂ ਪੁਜਣ ਦੇਣੀ। ਖਾਲਸਾ ਚਲਨ ਵਿਚ ਜਿਥੇ ਸਿਖ ਨੂੰ ਹਉਮੈ ਤੋਂ ਬਚਣ ਦੀ ਪੈਰ ਪੈਰ ਤੇ ਤਾਕੀਦ ਕੀਤੀ ਗਈ ਹੈ ਉਥੇ ਸਵੈ ਸਤਕਾਰ ਕਾਇਮ ਰਖਣ ਵਲ ਵੀ ਕਾਫ਼ੀ ਇਸ਼ਾਰੇ ਹਨ। ਜਿਹਾ ਕਿ ਇਬ੍ਰਹੀਮੀ ਸੁਨੱਤ ਨਾਲ ਜ਼ਿਬਹਾ ਕੀਤਾ ਹੋਇਆ ਮਾਸ[3] (ਕੁਠਾ) ਖਾਣਾ


  1. ਹਉਮੈਂ ਰੋਗ ਮਿਟਾਇੰਦਾ ਸਤਗੁਰ ਪੂਰਾ ਕਰੇ ਤਬੀਬੀ
  2. ਖਾਲਸਾ ਸੋਈ ਜੋ ਮਾਨ ਕੋ ਤਿਆਗੇ।

    (ਰਹਿਤ ਨਾਮਾ ਭਾ: ਨੰਦ ਲਾਲ ਜੀ)

  3. ਦੁਨੀਆਂ ਵਿਚ ਮਾਂਸ ਅਹਾਰੀ ਲੋਕ ਮੁਖਤਲਿਫ ਤਰੀਕਿਆਂ ਨਾਲ ਜਾਨਵਰ ਨੂੰ ਜ਼ਿਬਹ ਕਰਦੇ ਹਨ। ਇਨ੍ਹਾਂ ਵਿਚੋਂ ਇਕ ਤਰੀਕਾ, ਯੂਹਦੀਆਂ ਤੇ ਮੁਸਲਮਾਨਾਂ ਦਾ ਹੈ। ਉਹ ਆਪਣੇ ਤਰੀਕੇ ਨੂੰ ਇਬਰਾਹੀਮ ਤੋਂ ਚਲੀ ਹੋਈ ਸੁਨਤ ਦਾ ਤਰੀਕਾ ਦਸਦੇ ਹਨ। ਅਜਿਹਾ ਦਸਣਾ ਉਨ੍ਹਾਂ ਦਾ ਹਕ ਹੈ ਪਰ ਤਅੱਸੁਬ ਦੀ ਗਲ ਇਹ ਹੈ ਕਿ ਉਹ ਸਿਰਫ ਇਸ ਤਰੀਕੇ ਨਾਲ ਕੱਟੇ ਹੋਏ ਖ਼ਾਸ ਨੂੰ ਹਰਾਮ ਸਮਝਦੇ ਤੇ ਕਹਿੰਦੇ ਹਨ। ਹਿੰਦੁਸਤਾਨ ਵਿਚ ਤਾਂ ਇਹ ਤਅੱਸੁਬ ਏਥੋਂ ਦਾ ਮੁਸਲਮਾਨ ਕਿਸੀ ਆਬਾਦੀ ਵਿਚ ਬਣੇ ਹੋਏ ਠਾਕਰਦੁਆਰੇ ਅੰਦਰ ਹੋ ਰਹੀ ਬੁਤ ਪ੍ਰਸਤੀ ਨੂੰ ਤੇ ਜਰ ਸਕਦਾ ਸੀ ਪਰ ਕਿਸੇ ਦੂਸਰੇ ਤਰੀਕੇ ਨਾਲ ਕੱਟੇ ਹੋਏ ਮਾਸ ਨੂੰ ਦੇਖਣਾ ਵੀ ਬਰਦਾਸ਼ਤ ਨਹੀਂ ਸੀ ਕਰ ਸਕਦਾ। ਮੁਸਲਮਾਨਾਂ ਦਾ ਇਹ ਰਵੱਯਾ ਅਜ ਤਕ ਕਾਇਮ ਹੈ। ਉਹਨਾਂ ਦੀਆਂ ਆਬਾਦੀਆਂ ਵਿਚ ਹਿੰਦੂ ਤੇ ਸਿਖ ਆਪਣੇ ਆਪਣੇ ਤਰੀਕੇ ਨਾਲ ਅਬਾਦਤਾਂ ਪਏ ਕਰ ਲੈਣ, ਸੰਖ ਤੇ ਢੋਲਕੀਆਂ ਪਏ ਵਜਾਣ; ਪਰ ਉਹਨਾਂ ਨੇ ਆਪਣੇ ਤਰੀਕੇ ਨਾਲ ਕੋਈ ਜਾਨਵਰ ਕਟਿਆ ਨਹੀਂ ਤੇ ਮਜ਼ਹਬੀ ਆਗੂਆਂ ਦੀ ਭੜਕਾਈ ਹੋਈ ਮੁਸਲਿਮ ਵਸੋਂ ਖ਼ੂਨ ਖਰਾਬੇ ਤੇ ਉਤਰੀ ਨਹੀਂ। ਇਸ ਕਿਸਮ ਦਾ ਤਅੱਸੂਬ ਦੂਜਿਆਂ ਦੇ ਸਵੈ-ਸਤਿਕਾਰ ਨੂੰ ਹਾਨੀ ਪੁਚਾਣ ਵਾਲਾ ਹੁੰਦਾ ਹੈ, ਸਵੈ-ਸਤਿਕਾਰੀ ਦੇ ਪੁਜਾਰੀ ਸਿੰਘਾਂ ਨੇ ਏਸ ਦੇ ਬਰਖਿਲਾਫ ਪ੍ਰੋਟੈਸਟ ਕੀਤਾ, ਤੇ ਨਿਯਮ ਬੰਨ੍ਹਿਆਂ ਕਿ ਸਿੰਘ ਹੋਰ ਹਰ ਤਰੀਕੇ ਨਾਲ ਕੱਟਿਆ ਹੋਇਆ ਮਾਸ ਬੇਸ਼ਕ ਖਾ ਲਵੇ; ਪਰ ਜੋ ਇਹਨਾਂ ਅਭਿਮਾਨੀ ਮੁਤੱਸਬਾਂ ਦੇ ਤਰੀਕੇ ਨਾਲ ਕੱਟਿਆ ਹੋਇਆ ਮਾਸ ਨਾ ਖਾਵੇ, ਕਿਉਂ ਜੁ ਉਹ ਆਪਣੇ ਤਰੀਕੇ ਨਾਲ ਕੱਟੇ ਮਾਸ ਨੂੰ ਹੀ ਹਲਾਲ ਤੇ ਹੋਰ ਤਰੀਕੇ ਨਾਲ ਕੱਟੇ ਨੂੰ ਹਰਾਮ ਕਹਿੰਦੇ ਹਨ। ਜੋ ਸਿੰਘ ਉਹਨਾਂ ਦਾ ਕੱਟਿਆ ਹੋਇਆ ਮਾਸ ਖਾਏਗਾ, ਉਹ ਪਤਿਤ ਕਰਾਰ ਦਿਤਾ ਜਾਏਗਾ ਤੇ ਉਹ ਮੁੜ ਕੇ ਅੰਮ੍ਰਿਤ ਛਕਣ ਤਕ ਪੰਥ ਵਿਚੋਂ ਖਾਰਜ ਰਹੇਗਾ।

67