ਪੰਨਾ:ਪੂਰਨ ਮਨੁੱਖ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਨਣ ਤੋਂ ਉਖੱੜ, ਕੇਵਲ ਸਰੀਰ ਤੇ ਉਸਦੇ ਭੋਗਾਂ ਨੂੰ ਹੀ ਆਪਾ ਜਾਣ ਲੈਂਦਾ ਹੈ, ਤਾਂ ਉਸ ਵਿਚ ਝੂਠਾ ਮਦ ਪੈਦਾ ਹੋ ਜਾਂਦਾ ਹੈ। ਉਹ ਫਿਰ ਅਮਰ ਜੀਵਨ ਤੇ ਸੱਚਾ ਨਾਜ਼ ਕਰਨ ਦੀ ਥਾਂ ਅਨਿਸਥਿਰ ਸਰੀਰ ਤੇ ਉਸ ਦੇ ਝੂਠੇ ਭੋਗਾਂ ਦਾ ਅਭਿਮਾਨ ਕਰਨ ਲਗ ਪੈਂਦਾ ਹੈ। ਇਹ ਅਭਿਮਾਨ ਮਨੁਖ ਦੇ ਆਪਣੇ ਲਈ ਤੇ ਉਸ ਦੇ ਨਾਲ ਵਰਤਣ ਵਾਲੇ ਦੂਜੇ ਮਨੁੱਖਾਂ ਲਈ ਭਾਰੇ ਦੁਖ ਦਾ ਕਾਰਨ ਹੁੰਦਾ ਹੈ। ਸਤਿਗੁਰਾਂ ਨੇ ਏਸ ਨੂੰ[1] ਦੀਰਘ ਰੋਗ ਕਿਹਾ ਹੈ ਤੇ ਏਸ ਦੇ ਰੋਗ ਦੇ ਰੋਗੀ ਨੂੰ ਦੂਜਿਆਂ ਦਾ ਅਪਮਾਨ ਕਰਕੇ ਉਨ੍ਹਾਂ ਕੋਲੋਂ ਭੈ ਤੇ ਉਨ੍ਹਾਂ ਦੇ ਹਰ ਵਕਤ ਜਵਾਬੀ ਚੋਟ ਕਰਨ ਦਾ ਭਰਮ ਬਣਿਆ ਰਹਿੰਦਾ ਹੈ। ਇਸ ਹਉਮੈ ਤਿਆਗਣ ਨਾਲ ਹੀ ਮਨੁਖ ਦੇ ਭਰਮ ਭਉ ਕਟੇ ਜਾ ਸਕਦੇ ਹਨ। ਉਹ ਨਿਹਕੇਵਲ ਜੀਵਨ ਲੈ ਸਕਦਾ ਹੈ। ਉਸ ਦਾ ਜਨਮ ਮਰਨ ਦਾ[2] ਸਹਿਸਾ ਢੁਕ ਜਾਂਦਾ ਹੈ। ਅਸਲ ਵਿਚ ਮਿਥਿਆ ਹੰਕਾਰ ਮਨੁਖ ਜੀਵਨ ਲਈ ਚੰਦਰਮਾਂ ਤੇ ਛਾ ਰਹੀ ਕਾਲ਼ੀ ਘਟ ਵਾਂਗ ਹੁੰਦਾ ਹੈ। ਜਿਸ ਤਰ੍ਹਾਂ ਘਟ ਚੰਦ ਦੀ ਚਾਂਦਨੀ ਨੂੰ ਮਾਤ ਪਾ ਦੇਂਦੀ ਹੈ, ਏਸੇ ਤਰ੍ਹਾਂ ਹੀ ਹੰਕਾਰ ਮਨੁਖ ਦੇ ਜੀਵਨ ਜੋਤੀ ਦੇ ਪ੍ਰਕਾਸ਼ ਨੂੰ ਨਿੰਮ੍ਹਾਂ ਕਰ ਦੇਂਦਾ ਹੈ। ਇਸ ਕਰਕੇ ਉਸ ਦੇ ਧੁੰਦਲੇ ਜੀਵਨ ਵਿਚ ਕਾਮ, ਕ੍ਰੋਧ, ਝੂਠ, ਨਿੰਦਾ, ਕਾਮਨਾ, ਮੋਹ, ਤੇ ਮਾਇਆ ਦਾ ਲਾਲਚ ਆ ਜਾਂਦਾ ਹੈ। ਜੇ ਇਕ ਹੰਕਾਰ ਛੱਡ ਦੇਵੇ ਤਾਂ ਤਮਾਮ ਬੁਰਾਈਆਂ ਦੂਰ ਹੋ ਸਕਦੀਆਂ ਹਨ ਤੇ ਉਸ ਨੂੰ ਮਾਇਆ ਦੇ ਪਸਾਰੇ ਵਿਚੋਂ ਹੀ[3] ਮਾਲਕ ਦਾ ਜਲਵਾ ਦਿਸ ਆਉਂਦਾ ਹੈ। ਸਤਗੁਰਾਂ ਫੁਰਮਾਇਆ ਹੈ ਕਿ ਹੰਕਾਰ ਕਰਨ ਵਾਲੇ ਤੋਂ ਕਰਤਾਰ ਭਿੰਨ[4] ਰਹਿੰਦਾ ਹੈ। ਸਤਗੁਰੂ ਸਿਖ ਦਾ ਹਉਮੈ ਰੋਗ ਮਿਟਾਂਦੇ


  1. ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹਿ।
  2. ਭ੍ਰਮੁ ਭਉ ਕਾਟਿ ਕੀਏ ਨਿਹਕੇਵਲ, ਜਬ ਤੇ ਹਉਮੈ ਮਾਰੀ। ਜਨਮ ਮਰਣ ਕਉ ਰੁਕੋ ਸਹਸਾ ਸਾਧ ਸੰਗਤਿ ਦਰਸਾਰੀ।
  3. ਪਰਹਰਿ ਕਾਮ, ਕ੍ਰੋਧ, ਝੂਠੁ, ਨਿੰਦਾ, ਤਜਿ ਮਾਇਆ ਅਹੰਕਾਰੁ ਚੁਕਾਵੈ॥
    ਤਜਿ ਕਾਮੁ, ਕਾ ਮਿਨੀ ਮੋਹੁ ਤਜੈ ਤਾਂ ਅੰਜਨ ਮਾਹਿ ਨਿਰੰਜਨੁ ਪਾਵੇ॥
  4. ਜੇ ਜੇ ਬਾਤ ਕਰਤ ਹੰਕਾਰਾ। ਤਿਨ ਤੇ ਭਿਨ ਰਹਤ ਕਰਤਾਰਾ।

66