ਪੰਨਾ:ਪੂਰਨ ਮਨੁੱਖ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਦੇਂਦਾ ਹੈ, ਜਿਸ ਕਰਕੇ ਉਹ ਜਦ ਤਕ ਫਿਰ ਯਗ ਡੰਡ ਭਰ, ਪੰਜਾਂ ਪਿਆਰਿਆਂ ਨੂੰ ਆਪਣੇ ਆਇੰਦਾ ਨੇਕ ਰਹਿਣ ਦਾ ਯਕੀਨ ਕਰਾ, ਦੋਬਾਰਾ ਅੰਮ੍ਰਿਤ ਨਾ ਛਕ ਲਏ ਉਹ ਪੰਥ ਵਿਚੋਂ ਖਾਰਜ ਹੋ ਜਾਵੇਗਾ।

ਸਵੈ ਸਤਿਕਾਰ ਤੇ ਹੰਕਾਰ

ਜੀਵਨ ਦੇ ਦੋ ਭੇਦ ਹਨ। ਇਕ ਹੈ ਓਸ ਸਵੈ ਰੂਪ ਨੂੰ ਜਾਨਣਾ, ਤੇ ਦੂਜਾ ਹੈ ਭੁਲੇਖੇ ਵਿਚ ਪੈ ਓਸ ਦਾ ਝੂਠਾ ਮਦ ਪੈਦਾ ਕਰ ਲੈਣਾ। ਸਿੰਘ ਜੀਵਨ ਵਿਚ ਮਨੁੱਖ ਨੂੰ ਜਗਤ ਜੀਵਨ ਪ੍ਰਭੂ ਦੀ ਜੋਤ ਦਸਿਆ ਗਿਆ ਹੈ। ਇਸ ਲਈ ਉਹ ਆਪੇ ਨੂੰ ਜਿਤਨਾ ਵੀ ਉੱਚਾ ਤੇ ਸੁੱਚਾ ਸਮਝੇ, ਉਤਨਾ ਹੀ ਥੋੜਾ ਹੈ; ਪਰ ਜਦੋਂ ਮਨੁਖ ਨਿਜ ਆਪੇ ਨੂੰ ਜਗਤ ਜੀਵਨ ਜੋਤ ਦੀ ਅੰਸ

65