ਪੰਨਾ:ਪੂਰਨ ਮਨੁੱਖ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਜਮ-ਰਹਿਤ ਜੀਵਨ, ਇਸ ਜਗਤ ਮਰਯਾਦਾ ਨੂੰ ਕਾਇਮ ਰਖਣ ਵਾਲੀ ਵਡਮੁਲੀ ਸ਼ਕਤੀ ਨੂੰ ਵੇਕਾਰ ਵਿਚ ਬਦਲ[1] ਦੇਂਦਾ ਹੈ। ਇਸ ਕਰਕੇ ਰਹਿਤਵਾਨ ਸਿਖ ਨੂੰ ਤਾਕੀਦ ਕੀਤੀ ਗਈ ਕਿ ਉਹ ਨਿਜ ਇਸਤ੍ਰੀ ਜਾਂ ਪੁਰਸ਼ ਤੋਂ ਬਿਨਾਂ ਹੋਰ ਜਗਤ ਦੀਆਂ ਇਸਤ੍ਰੀਆਂ ਤੇ ਮਨੁਖਾਂ ਨੂੰ ਮਾਂ ਭੈਣ,[2] ਪੁਤਰੀ ਯਾ ਪਿਤ ਭਰਾ ਜਾਂ ਪੁਤਰ ਕਰ ਸਮਝੇ। ਆਪਣੀ ਇਸਤ੍ਰੀ ਯਾ ਪੁਰਸ਼ ਤੋਂ ਬਗੈਰ ਕਿਸੇ ਦੂਸਰੀ ਇਸਤ੍ਰੀ ਨਾਲ ਜਿਨਸੀ ਤਅਲੁਕ ਕਾਇਮ ਕਰਨਾ ਰਹਿਤਹੀਨ ਹੋ ਜਾਣਾ ਹੈ। ਇਸ ਲਈ ਰਹਿਤਵਾਨ ਸਿਖ ਨੂੰ ਇਸ ਜੱਗ ਦਾ ਹਰ ਵੇਲੇ ਖਿਆਲ ਰਖਣਾ ਪਏਗਾ ਕਿ ਉਹ ਅਸੰਜਮੀ ਹੋ, ਰਹਿਤ ਤੋਂ ਗਿਰ, ਮਨੁਖੀ ਜੀਵਨ ਨਾ ਖੋਹ ਬਹੇ।

ਸਿਖ ਜੀਵਨ ਚੂੰਕਿ ਅਮਲੀ ਜੀਵਨ ਹੈ, ਇਸ ਕਰਕੇ ਇਸ ਵਿਚ ਕਦਮ ਕਦਮ ਤੇ ਜੀਵਨ ਦੇ ਅਮਲੀ ਪਹਿਲੂਆਂ ਵਲ ਧਿਆਨ ਦਿਵਾਇਆ ਗਿਆ। ਨਿਜ ਨਾਰੀ ਜਾਂ ਪੁਰਸ਼ ਤਿਆਗ, ਪਰ ਨਾਰੀ ਯਾ ਪੁਰਖ ਦਾ ਸੰਗ, ਸਿਖ ਲਈ ਕੁਰਹਿਤ ਹੈ ਪਰ[3] ਮੁਸਲੀ ਦਾ ਸੰਗ ਉਸ ਨੂੰ ਪਤਿਤ


  1. ਹੇ ਕਾਮੰ ਨਰਕ ਬਿਸਰਾਮੰ॥
  2. ਨਿਜ ਨਾਰੀ ਕੇ ਸੰਗ ਨੇਹੁ ਤੁਮ ਨਿਤ ਬਢਈਓ॥
    ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨ ਜਈਓ।
    ਪੁਨਾ:- ਪਰ ਬੇਟੀ ਕੋ ਬੇਟੀ ਜਾਨ।ਪਰ ਇਸਤ੍ਰੀ ਕੋ ਮਾਤ ਬਿਖਾਨੇ।
    ਆਪਨੀ ਇਸਤ੍ਰੀ ਸਿਓ ਰਤ ਹੋਈ। ਰਹਿਤ ਵਾਨ ਗੁਰ ਕਾ ਸਿੰਘ ਸੋਈ॥

    (ਭਾਈ ਦੇਸਾ ਸਿੰਘ ਜੀ)

  3. ਪੰਜਾਬ ਵਿਚ ਆਮ ਤੌਰ ਤੇ ਪੇਸ਼ਾਵਰ ਔਰਤਾਂ ਮੁਸਲਮਾਨੀਆਂ ਹੁੰਦੀਆਂ ਹਨ। ਇਸਦੇ ਮੁਤਅੱਲਕ ਕਰੜੀ ਸ਼ਰਤ ਲਗਾਣ ਤੋਂ ਇਹ ਪਤਾ ਲਗਦਾ ਹੈ ਕਿ ਪੇਸ਼ਾਵਰ ਇਸਤ੍ਰੀਆਂ ਦੇ ਸੰਗ ਤੋਂ ਬਚਣ ਦੀ ਸਖਤ ਪਾਬੰਦੀ ਹੈ, ਕਿਉਂਕਿ ਇਨ੍ਹਾਂ ਦੇ ਜਾਲ ਵਿਚ ਫਸ ਕੇ ਗਿਰ ਜਾਣਾ ਸੁਖੈਨ ਹੈ। ਇਸ ਵਾਸਤੇ ਇਸ ਰੋਗ ਨੂੰ ਵਡਾ ਰੋਗ ਜਾਣ ਇਸ ਤੋਂ ਪਰਹੇਜ਼ ਵੀ ਸਖਤ ਕਰਨ ਦਾ ਹੁਕਮ ਦਿਤਾ ਗਿਆ ਹੈ। ਚੁਨਾਂਚਿ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੈ:-

    ਮੁਸਲੀ ਡੂਮਨ, ਦੂਤੀ, ਚਲੀ ਵਿਭਚਾਰ ਨ ਜੋ ਫਿਰੇ ਅਕੇਲੀ।
    ਅਵਰ ਜੋ ਆਨ ਵਰਨ ਕੀ ਨਾਰ, ਇਨ ਸਿਓ ਸਿੰਘ ਨਾ ਕਰੇ ਪਿਆਰੁ॥

    ਦੂਸਰੀ ਗੱਲ ਇਹ ਵੀ ਸੀ ਕਿ ਇਸ ਕਿਸਮ ਦੀਆਂ ਵਿਭਚਾਰਨ ਔਰਤਾਂ ਆਪਣੇ ਜਾਲ ਵਿਚ ਫਸਾ ਬਹੁਤ ਵਾਰ ਕਾਮਾਤਰ ਮਨੁੱਖਾਂ ਨੂੰ ਮੁਸਲਮਾਨ ਮਤ ਵਿਚ ਪ੍ਰਵਿਰਤ ਹੋਣ ਲਈ ਵੀ ਪ੍ਰੇਰ ਲੈਂਦੀਆਂ ਸਨ। ਤੀਜੀ ਤੇ ਸਭ ਤੋਂ ਬੜੀ ਗੱਲ ਇਹ ਮਾਲੂਮ ਹੁੰਦੀ ਹੈ ਕਿ ਚੂੰਕਿ ਉਸ ਵਕਤ ਦੀ ਮੁਸਲਮਾਨ ਹਕੂਮਤ ਦੇ ਕਰਮਚਾਰੀਆਂ ਵਿਚੋਂ ਕਈ ਇਕ ਗੈਰਮੁਸਲਿਮ ਔਰਤਾਂ ਦਾ ਜਬਰਨ ਸਤ ਭੰਗ ਕਰਦੇ ਸਨ, ਇਸ ਲਈ ਉਨ੍ਹਾਂ ਦੀਆਂ ਕਰਤੂਤਾਂ ਤੋਂ ਕ੍ਰੋਧ ਵਿਚ ਆਏ ਹੋਏ ਸਿੰਘਾਂ ਤੋਂ ਇਹ ਆਸ ਕੀਤੀ ਜਾ ਸਕਦੀ ਸੀ ਕੀ ਸ਼ਾਇਦ ਉਹ ਬਦਲਾ ਲੈਣ ਦੀ ਸਪਿਰਟ ਕਰਕੇ ਏਸ ਦੁਰਾਚਾਰ ਵਿਚ ਪ੍ਰਵਿਰਤ ਹੋ ਜਾਣ। ਚੁਨਾਂਚਿ ਸੂਰਜ ਪ੍ਰਕਾਸ਼ ਵਿਚ ਏਸ ਗੱਲ ਦਾ ਜਿਕਰ ਆਇਆ ਵੀ ਹੈ–

    ਪੁਨਉਨ ਸਿੰਘਣ ਬੂਝਹ ਗੁਣ ਖਾਨੀ। ਬਿੰਦ ਤੁਰਕ ਭੋਗੇ ਹਿੰਦਵਾਨੀ॥
    ਸਿਖ ਬਦਲਾ ਲੈ ਭਲਾ ਜਨਾਏ। ਕਿਉਂ ਗੁਰ ਸ਼ਾਸਤਰ ਵਰਜ ਹਟਾਏ।

    ਇਸ ਪ੍ਰਸ਼ਨ ਦਾ ਉੱਤਰ ਸਤਿਗੁਰਾਂ ਇਉਂ ਦਿਤਾ:–

    ਸੁਣ ਸਤਗੁਰ ਬੋਲੇ ਤਿਸ ਵੇਰੇ। ਹਮਲੈ ਜਾਨੋ ਪੰਥ ਉਚੇਰੇ॥
    ਨਹੀ ਅਧੋਗਤ ਵਿਖੇ ਪੁਚਾਵੇਂ। ਜਾਂ ਤੇ ਕਲਮਲ ਕਰਨ ਹਟਾਵੇਂ।
    ਨਹੀਂ ਨੀਚਨ ਕੀ ਰੀਤ ਅਭੇਰੀ। ਪਿਖ ਅਪਮਾਨ ਕਰੇ ਸਭ ਵੇਰੀ

    (ਨੋਟ) ਕਿਉਂਕਿ ਮਨੁੱਖ ਸਮਾਜ ਵਿਚ ਕੇਵਲ ਇਸਤ੍ਰੀਆਂ ਹੀ ਰੂਪ ਦਾ ਵਣਜ ਕਰਦੀਆਂ ਹਨ, ਇਸ ਕਰਕੇ ਇਹ ਨਿਯਮ ਕੇਵਲ ਮਰਦ ਸਿਖ ਲਈ ਹੀ ਬਣਾਇਆ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਬਜ਼ਾਰੀ ਔਰਤ ਦੇ ਰੂਪ ਦੇ ਅਧੀਨ ਹੋ, ਦੁਰਾਚਾਰਨੀ ਵੇਸਵਾ ਦੇ ਜਾਲ ਵਿਚ ਫਸਣ ਤੋਂ ਬਚਣਾ ਤੇ ਦੁਰਾਚਾਰੀ ਦੁਸ਼ਮਨਾਂ ਦੀਆਂ ਭੈੜੀਆਂ ਕਰਤੂਤਾਂ ਤੋਂ ਕ੍ਰੋਧਾਤਰ ਹੋ, ਬਦਲਾ ਲੈਣ ਦੇ ਖਿਆਲ ਨਾਲ ਉਹਨਾਂ ਦੀਆਂ ਇਸਤ੍ਰੀਆਂ ਦੇ ਸਤ ਭੰਗ ਕਰਨ ਦਾ ਪਾਪ ਨਹੀਂ ਕਰਨਾ। ਇਹ ਇਤਫਾਕ ਦੀ ਗੱਲ ਸੀ ਕਿ ਰਹਿਤਨਾਮੇ ਲਿਖਣ ਸਮੇਂ, ਤੇ ਦੇਸ ਵਿਚ ਇਸ ਸ਼੍ਰੇਣੀ ਦੀਆਂ ਔਰਤਾਂ ਮੁਸਲਮਾਨ ਸਨ। ਇਸ ਨਿਯਮ ਦੀ ਪਾਲਣਾ ਇਸ ਕਿਸਮ ਦੀ ਹਰ ਇਕ ਔਰਤ ਤੋਂ ਕਰਨੀ ਹੈ, ਚਾਹੇ ਉਹ ਕਿਸੇ ਵੀ ਮਜ਼ਹਬ ਯਾ ਦੇਸ਼ ਦੀ ਕਿਉਂ ਨਾ ਹੋਵੇ।

64