ਪੰਨਾ:ਪੂਰਨ ਮਨੁੱਖ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਸ਼ੂ ਵਿਚ ਹੋਵੇ ਉਸ ਨੂੰ ਮਾਰ ਲੈਂਦਾ ਹੈ। ਪਰ ਮਨੁਖ ਵਿਚ ਪੰਜੇ ਹਨ। ਪਰ ਇਨ੍ਹਾਂ ਪੰਜਾਂ ਹੀ ਰੋਗਾਂ ਨੂੰ ਗੁਰਮਤ ਅਨੁਸਾਰ ਧਾਰੀ ਹੋਈ ਰਹਿਤ, ਗੁਣਾਂ ਵਿਚ ਬਦਲ ਦੇਂਦੀ ਹੈ। ਵੇਰਵਾ ਇਉਂ ਹੈ:-

ਗ੍ਰਹਿਸਤ ਤੇ ਵਿਕਾਰ-

ਜੇ ਸ਼ਕਤੀ ਮਨੁਖ ਸਰੀਰਕ ਜੀਵਨ ਵਿਚ ਸੰਸਾਰ ਰਚਨਾ ਹਿਤ ਪੈਦਾ ਕੀਤੀ ਗਈ ਹੈ, ਇਸ ਦੀ ਸੰਜਮ ਸਹਿਤ ਵਰਤੋਂ ਹੀ ਜਗਤ ਨੂੰ ਕਾਇਮ ਰਖਦੀ ਹੈ। ਮਨੁਖ ਸਮਾਜ ਨੂੰ ਬਣਾਂਦੀ ਹੈ। ਇਸ ਲਈ ਸਤਗੁਰਾਂ ਨੇ ਅੰਮ੍ਰਿਤਧਾਰੀ ਸਿਖ ਲਈ[1] ਗ੍ਰਹਸਤੀ ਜੀਵਨ ਦੀ ਸਫ਼ਾਰਸ਼ ਕੀਤੀ ਹੈ। ਇਹ ਜੀਵਨ ਸਨਿਆਸ ਦੇ ਜੀਵਨ ਤੋ ਓਚੇਰਾ ਹੈ। ਕਿਉਂ ਜੁ ਅਤੀਤ ਸੰਸਾਰਕ ਜ਼ਿਮਾਵਾਰੀਆਂ ਤੋਂ ਘਬਰਾਕੇ ਨੱਸੇ ਹੋਏ ਕਾਇਰ ਦਾ ਨਾਮ ਹੈ। ਗ੍ਰਹਿਸਤੀ ਜ਼ਿਮਾਵਾਰੀਆਂ ਨੂੰ ਮੋਢੇ ਤੇ ਲੈਂਦਾ ਹੈ ਤੇ ਜਿਸ ਤਰ੍ਹਾਂ ਇਸ ਨੂੰ ਕਿਸੇ ਜੰਮਿਆਂ ਤੇ ਪਾਲਿਆ ਸੀ, ਉਸੇ ਨੂੰ ਜੰਮ ਪਾਲ ਕੇ ਸਮਾਜ ਦਾ ਰਿਣ ਅਦਾ ਕਰਦਾ ਹੈ। ਇਹ ਅਣੀ ਜੀਵਨ ਹੈ।ਇਸ ਵਿਚ ਰਹਿੰਦਿਆਂ ਹੀ ਸੇਵਾ ਤੇ ਉਪਕਾਰ ਦੀ ਜਾਚ ਆਉਂਦੀ ਹੈ। ਗੁਰਮਤ ਏਸ ਨੂੰ[2] ਸਰਬੋਤਮ ਜੀਵਨ ਕਹਿੰਦੀ ਹੈ।ਪਰ ਗੁਰਮਤ ਤੋਂ ਉਕਿਆ ਤੇ ਕੁਰਾਹੇ ਪਿਆ ਹੋਇਆ


  1. ਹੋ ਸਕਦਾ ਕਿ ਕੋਈ ਸਿਖ ਹਾਲਤ ਦੇ ਅਨੁਸਾਰ ਯਾ ਸੇਵਾ ਦੇ ਰੁਝੇਵੇਂ ਕਰ ਕੇ ਗ੍ਰਹਿਸਤੀ ਨ ਹੋ ਸਕੇ, ਪਰ ਗੁਰਸਿਖੀ ਵਿਚ ਇਸ ਮਜਬੂਰੀ ਨੂੰ ਕੋਈ ਗੁਣ ਨਹੀਂ ਸਮਝਿਆ ਗਿਆ। ਵਿਸ਼ੇਸ਼ ਗ੍ਰਹਿਸਤ ਜੀਵਨ ਨੂੰ ਹੀ ਕਿਹਾ ਗਿਆ ਹੈ। ਗੁਰੂ ਸਾਹਿਬ ਆਪ ਵੀ ਗ੍ਰਹਿਸਤੀ ਸਨ।
  2. ਜੈਸੇ ਸਰ ਸਰਤਾ ਸਗਲ ਮਹਿ ਸਮੁੰਦ ਬਡਹੁ
    ਮੋਰ ਮਹਿ ਸੁਮੇਰ ਬਡਹੁ ਜਗਤ ਬਖਾਨ ਹੈ।
    ਤਰਵਰ ਵਿਖੇ ਜੈਸੇ ਚੰਦਨ ਬਿਰਖ ਬਡਹੁ
    ਧਾਤਨ ਮਹਿ ਕਮਨ ਅਤ ਉਤਮ ਕੇ ਮਾਨ ਹੈ।
    ਪਂਛਨ ਮਹਿ ਹੰਸ ਮ੍ਰਿਗਰਾਜਨ ਮਹਿ ਸ਼ਾਰਦੂਲ,
    ਰਾਗਨ ਮਹਿ ਸ੍ਰੀ ਰਾਮ ਪਾਰਸ ਪਖਾਨ ਹੈ।
    ਗਿਆਨਨ ਮਹਿ ਗਿਆਨ ਅਰ ਧਿਆਨਨ ਮਹਿ ਧਿਆਨ ਗੁਰ
    ਸਗਲ ਧਰਮ ਮਹਿ ਗ੍ਰਹਿਸਤ ਪ੍ਰਧਾਨ ਹੈ।

    (ਭਾਈ ਗੁਰਦਾਸ ਜੀ)

63