ਪੰਨਾ:ਪੂਰਨ ਮਨੁੱਖ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣਾ ਹੁੰਦਾ ਹੈ। ਸਿਮਰਨ ਨਾਲ ਰੌਸ਼ਨੀ ਅੰਦਰ ਆਉਂਦੀ ਹੈ। ਰੌਸ਼ਨੀ ਵਿਚ ਵਹਿਮ ਨਹੀ ਰਹਿ ਸਕਦੇ। ਇਸ ਕਰਕੇ ਵਹਿਮੀਆਂ ਵਾਲੀ ਕ੍ਰਿਆ[1] ਵੀ ਨਹੀਂ ਰਹਿਣੀ ਚਾਹਿਦੀ। ਕਿਉਂ ਜੁ ਇਸ ਕ੍ਰਿਆ ਦੇ ਅਧੀਨ ਹੋ ਮਨੁਖ ਇਕ ਨਸ਼ਾਨੇ ਤੋਂ ਉਖੜ, ਥਾਂ ਥਾਂ ਟੱਕਰਾਂ ਮਾਰਦਾ ਫਿਰਦਾ ਹੈ ਤੇ ਫਲ ਸਿਵਾਏ[2] ਮਾਯੂਸੀ ਦੇ ਕੁਝ ਹੁੰਦਾ ਨਹੀਂ। ਇਸ ਲਈ ਸਿੰਘ ਲਈ ਇਹ ਪ੍ਰਿਥਮ ਰਹਿਤ ਕਹੀ ਗਈ ਹੈ ਕਿ ਉਹ ਆਪਣਾ ਜੀਵਨ ਹਰ ਸਵੇਰ ਵਾਹਿਗੁਰੂ ਨਾਮ ਸਿਮਰਨ ਤੋਂ ਸ਼ੁਰੂ ਕਰੇ, ਤੇ ਬਾਹਰਲੇ ਵਿਕਾਰਮਈ ਖ਼ਿਆਲਾਂ ਨੂੰ ਰੋਕਣ ਲਈ ਗੁਰਬਾਣੀ ਦੇ ਪਾਠ ਕਰਨ ਦਾ ਸਦਾ ਨੇਮ ਬਣਾਈ ਰਖੇ ਅਤੇ ਜੇ ਹਰੀ[3] ਕੀਰਤਨ ਕਰੇ, ਸੁਣੇ, ਤਾਂ ਸਭ ਤੋਂ ਚੰਗਾ ਹੈ। ਇਸ ਹਰੀ ਨਾਮ ਸਿਮਰਨ ਅਤੇ ਗੁਰਬਾਣੀ ਦੇ ਪਾਠ ਤੇ ਕੀਰਤਨ ਦੁਆਰਾ ਚਮਕਾਇਆ ਹੋਇਆ ਜੀਵਨ ਜ਼ਿੰਦਗੀ ਨੂੰ ਸੰਜਮ ਵਿਚ ਬੰਨ੍ਹੇਗਾ ਤੇ ਸੰਜਮ ਰਹਿਤ ਹੋਇਆ ਹੋਇਆ ਦੁਖ ਰੂਪ ਮਨੁਖ ਵਾਸ਼ਨਾਵਾਂ ਨੂੰ ਸੁਖ ਦੀਆਂ ਸਹਾਈ ਲੋੜਾਂ ਬਣਾ ਦੇਵੇਗਾ। ਮਨੁਖ ਜੀਵਨ ਦੇ ਨਾਸ ਕਰਨ ਵਾਲੇ ਪੰਜ ਰੋਗ ਕਹੇ ਜਾਦੇਂ ਹਨ। ਇਹ ਹੈਨ ਵੀ ਇਤਨੇ ਬਲੀ ਕਿ ਇਨ੍ਹਾਂ ਵਿਚੋਂ ਇਕ ਇਕ ਜਿਸ[4]


  1. ਗੁਰੂ ਕਾ ਸਿਖ, ਮੱਠ, ਬੁਤ, ਤੀਰਥ, ਦੇਵੀ, ਬਰਤ, ਪੂਜਾ, ਅਰਚਾ, ਮੰਤ੍ਰ, ਜੰਤ੍ਰ, ਪੀਰ, ਬ੍ਰਾਹਮਣ, ਪੁਛਨਾ, ਤਰਪਨ, ਗਾਇਤਰੀ, ਕਿਤੇ ਵਲ ਚਿਤ ਦੇਵੇ ਨਾਹੀਂ। (ਰਹਿਤਨਾਮਾ ਭਾ: ਦਯਾ ਸਿੰਘ)
  2. ਦੋਏ ਨਾਵ ਪਾਵ ਧਰੇ ਉਤਰੈ ਨਹੀ ਪਾਰ ਹੈ।
    ਦੋਏ ਦਿਸ਼ਾ ਗਹਿ ਗਹਾਏ ਮੈਂ ਹਾਥ ਪਾਵ ਟੂਟੈ
      ਦੁਰਾਹੇ ਦੁਚਿਤ ਹੋਇ ਭੂਲ ਪਗਧਾਰ ਹੈ।
    ਹੋਏ ਰੂਪ ਜਾਕੇ ਨਾਵ ਪ੍ਰਜਾ ਨ ਸੁਖੀ ਬਸਿਹ
      ਦੋਏ ਪੁਰਖਨ ਕੀ ਨਾ ਭੁਲਾ ਵਧੂ ਨਾਰ ਹੈ।
    ਗੁਰ ਸਿਖ ਹੋਏ ਆਨ ਦੇਵ ਸੇਵ ਦੇਵ ਰਹੇ
      ਸਹੇ ਜਮਭੰਡ ਧ੍ਰਿਗੁ ਜੀਵਨ ਸੰਸਾਰ ਹੈ।

  3. ਹਰਿ ਕੀਰਤਿ ਸਾਧ ਸੰਗਤ ਹੈ ਸਿਰਿ ਕਰਮਨ ਕੈ ਕਰਮਾਂ।
    ਕਹੁ ਨਾਨਕ ਤਿਸੁ ਭਇਓ ਪ੍ਰਾਪਤਿ ਤਿਸੁ ਪੁਰਬ ਲਿਖੇਕਾ ਲਹਨਾ।

  4. ਮ੍ਰਿਗ, ਮੀਨ, ਲਿੰਗ, ਪਤੰਗ, ਕੁੰਚਰ ਏਕ ਦੋਖ ਬਿਨਾਸ॥
    ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ

62