ਪੰਨਾ:ਪੂਰਨ ਮਨੁੱਖ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ[1] ਠਗਿਆ ਜਾਵੇ। ਹੈ ਭੀ ਠੀਕ, ਮਨੁਖ ਮਨ ਜੇ ਆਪਣੇ ਸਹੀ ਸਵਰੂਪ ਤੋਂ ਭੁਲ ਜਾਵੇ ਤਾਂ ਫਿਰ ਓਸਦੀ ਜ਼ਿੰਦਗੀ ਕੇਵਲ ਪਸ਼ੂਆਂ ਵਾਂਗ ਹੀ ਖਾਨ, ਪਾਨ ਤੇ ਸੌਣ ਦੀ ਹੀ ਰਹਿ ਜਾਵੇਗੀ। ਉਹ ਸਹੀ ਅਰਥਾਂ ਵਿਚ ਪਸ਼ੂ ਹੀ ਰਹਿ ਜਾਵੇਗਾ, ਸਗੋਂ ਪਸ਼ੂ ਨਾਲੋਂ ਵੀ ਨੀਵਾਂ ਕਿਉਂ ਜੁ ਪਸ਼ੂ ਤਾਂ ਫਿਰ ਵੀ ਖਾਣਾ ਖਾਕੇ ਆਪਣਾ ਕਰਤਵ ਪੂਰਾ ਕਰਦਾ ਹੈ ਪਰ ਨਿਜ ਸਵਰੂਪ ਦੇ ਨਿਸ਼ਾਨੇ ਤੋਂ ਉੱਕਿਆ ਹੋਇਆ ਮਨੁਖ ਕਰਤਵ-ਹੀਨ ਹੋ ਜਾਂਦਾ ਹੈ। ਉਹ ਪਸ਼ੂ ਤੋਂ ਵੀ[2] ਨੀਵਾਂ ਹੋ ਜਾਂਦਾ ਹੈ। ਇਸ ਲਈ ਅੰਮ੍ਰਿਤਧਾਰੀ ਸਿਖ ਲਈ ਪਹਿਲੀ ਰਹਿਤ ਇਹ ਹੈ ਕਿ ਉਹ ਸਵੇਰੇ ਉਠੇ, ਇਕਾਗਰ ਚਿਤ ਪ੍ਰੇਮ ਸਹਿਤ ਆਪਣੇ ਨਿਜ ਸਵਰੂਪ ਸ੍ਰੀ ਵਾਹਿਗੁਰੂ ਦਾ ਧਿਆਨ ਕਰੇ। ਫਿਰ ਓਸ ਦੀ ਸਿਫ਼ਤ ਸਲਾਹ ਕਰੇ। ਇਹ ਜੀਵਨ ਦਾਤੀ ਯਾਦ ਸੰਧਿਆ ਸਮੇਂ ਤੇ ਸੌਣ[3] ਵੀ ਜਾਰੀ ਰਖੇ। ਇਸ ਨਿਜ ਸਵਰੂਪ ਜਗਤ ਜੀਵਨ ਸ੍ਰੀ ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾਂ ਹੋਰ ਕਿਸੇ ਦਾ ਚਿਤਵਨ ਨਾ ਕਰੇ, ਕਿਉਂ ਜੁ ਉਹ ਸਾਰੇ ਉਸ ਤੋਂ ਨੀਵੇਂ ਹਨ। ਨੀਵੇਂ ਦਾ ਚਿਤਵਨ ਕਰਨਾ ਖੁਦ ਨੀਵੇਂ


  1. ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
    ਨਾਨਕ ਅਵਰੁ ਨ ਜੀਵੈ ਕੋਇ॥
    ਜੋ ਜੀਵੈ ਪਤਿ ਲਥੀ ਜਾਇ
    ਸਭੁ ਹਰਾਮੁ ਜੇਤਾ ਕਿਛੁ ਖਾਇ॥
    ਰਾਜਿ ਰੰਗੁ ਮਾਲਿ ਰੰਗੁ ਰੰਗ ਰਤਾ ਨਚੈ ਰੰਗੁ॥
    ਨਾਨਕ ਠਗਿਆ ਮੁਠਾ ਜਾਇ॥
    ਵਿਣੁ ਨਾਵੈ ਪਤਿ ਗਇਆ ਗਵਾਇ॥

    (ਸਲੋਕ ਮਹਲਾ ੧ ਵਾਰ ਮਾਝ)

  2. ਪਸ਼ੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤ ਦੇਹਿ।
    ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ॥

  3. ਗੁਰਸਿਖ ਰਹਤ ਸੁਣੇ ਰੇ ਮੀਤ। ਪ੍ਰਭਾਤੇ ਉਠ ਕਰ ਹਿਤ ਚੀਤ। ਵਾਹਿਗੁਰ ਗੁਰਮੰਤ੍ਰ ਸੋ ਜਾਪਿ॥ ਕਰ ਅਸ਼ਨਾਨ ਪੜ੍ਹੇ ਜਪ ਜਾਪ। ਸੰਧਿਆ ਸਮੇਂ ਸੁਣੇ ਰਹਿਹਾਸ। ਕੀਰਤਨ ਕਥਾ ਸੁਣ ਰਹਿਰਾਸ। ਇਨ ਪਹਿ ਨੇਮ ਜੋ ਏਕ ਕਰਾਇ। ਸੋ ਸਿਖ ਅਮਰਪੁਰੀ ਮਹਿ ਜਾਇ॥

    ਰਹਿਤਨਾਮਾ ਭਾ: ਨੰਦ ਲਾਲ ਜੀ

    ਪੁਨਾ: ਵਾਹਿਗੁਰੂ ਨਿਤ ਬਚਨ ਉਚਾਰੇ। ਵਾਹਿਗੁਰੂ ਕਉ ਹਿਰਦੇ ਧਾਰੇ॥

    (ਰਹਿਤਨਾਮਾ ਭਾ: ਦੇਸਾ ਸਿੰਘ ਜੀ)

61