ਪੰਨਾ:ਪੂਰਨ ਮਨੁੱਖ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਖਸੀ ਰਹਿਤ ਦਾ ਪਹਿਲਾ ਅੰਗ

ਮਾਨਸਿਕ ਰਹਿਤ–

ਗੁਰਮਤ ਪ੍ਰਕਾਸ਼ ਤੋਂ ਪਹਿਲੇ ਮਨੁਖ ਨਿਜ਼ਾਮ ਵਿਚ ਸਰੀਰ ਤੇ ਕੁਝ ਚਿੰਨ੍ਹ ਧਾਰਨ ਕਰਾ ਦੇਣੇ ਹੀ ਇਸ ਹੀ ਗੱਲ ਦੀ ਨਿਸ਼ਾਨੀ ਸਮਝੇ ਜਾਂਦੇ ਸਨ ਕਿ ਮਨੁਖ ਸਹੀ ਜੀਵਨ ਮਰਯਾਦਾ ਵਿਚ ਪ੍ਰਵਿਰਤ ਹੋ ਗਿਆ ਹੈ, ਪਰ ਸਤਿਗੁਰਾਂ ਨੇ ਇਸ ਪੁਰਾਣੇ ਤਰੀਕੇ ਨੂੰ ਭੇਖ[1] ਤੇ ਦੰਭ ਬਿਆਨ ਕੀਤਾ ਹੈ। ਉਹਨਾਂ ਦਾ ਖਿਆਲ ਹੈ ਕਿ ਇਸ ਦੰਭ ਨਾਲ ਲੋਕ ਤਾਂ ਪਤਿਆਏ ਜਾ ਸਕਦੇ ਹਨ, ਪਰ ਧਾਰਨ ਕਰਨ ਵਾਲੇ ਦਾ ਲੋਕ ਪ੍ਰਲੋਕ ਵਿਗੜ ਜਾਂਦਾ ਹੈ। ਇਸ ਲਈ ਸਤਿਗੁਰਾਂ ਨੇ ਏਸ ਦੇ ਐਨ ਉਲਟ ਮਰਯਾਦਾ ਥਾਪੀ ਤੇ ਫੁਰਮਾਇ ਕਿ ਸਿਖ ਪਹਿਲੇ ਮਾਨਸਕ ਰਹਿਤ ਰਖੇ। ਉਸ ਮਾਨਸਕ ਗੁਪਤ ਰਹਿਤ ਸੰਸਾਰ ਨੂੰ ਸੰਸਾਰ ਤੇ ਪ੍ਰਗਟ ਕਰਨ ਹਿਤ ਸਰੀਰਕ ਚਿੰਨ੍ਹ ਧਾਰਨ ਕਰੇ, ਤਾਕਿ ਦੁਨੀਆਂ ਦੇ ਮਨੁੱਖ ਉਨ੍ਹਾਂ ਚਿੰਨ੍ਹਾਂ ਨੂੰ ਦੇਖਦੇ ਹੀ ਸਮਝ ਜਾਣ ਕਿ ਉਹ ਸਿੰਘ ਤੇ ਉਸ ਤੋਂ ਜੀਵਨ ਨੇਕੀ, ਤੇ ਸੰਸਾਰ ਸੇਵਾ ਦੀ ਪੱਕੀ ਆਸ


  1. ਭੇਖ ਦਿਖਾਇ ਜਗਤ ਕਉ ਲੋਗਨ ਕੋ ਬਸ ਕੀਨ।
    ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮਹਿ ਲੀਨ
    ਯਥਾ:- ਕਹੇ ਕਓ ਭੰਡ ਕਰੇ ਮਨ ਮੂਰਖ ਡਿੰਭ ਕਰੇ ਆਪਣੀ ਪਤ ਖੋਵਯੈ ਹੈਂ
           ਕਾਹੇ ਕਉ ਲੋਗ ਠਗੋਂ ਨਗ ਲੋਗਨ ਲੋਕ ਗਇਓ ਪ੍ਰਲੋਕ ਗਵੈ ਹੈਂ
           ਦੀਨ ਦਯਾਲ ਕੀ ਠੌਰ ਜਹਾਂ ਤਿਸ ਠੌਰ ਬਿਖੈ ਤੋਹਿ ਠੋਰਨ ਐ ਹੈਂ:
           ਚੇਤ ਰੇ ਚੇਤ ਅਚੇਤ ਮਹਾਂ ਪਸੁ ਭੇਖ ਕੀ ਕੀਨੋ ਅਲੇਖ ਨ ਪੈ ਹੈ।

    (ਦਸਮ ਗ੍ਰੰਥ)

59