ਪੰਨਾ:ਪੂਰਨ ਮਨੁੱਖ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਬ ਬਿਗੜ ਜਾਂਦਾ ਹੈ ਤੇ ਮਨੁਖ ਜੀਵਨ ਦੀ ਚਾਲ ਵਿਚ[1] ਫਰਕ ਆ ਜਾਂਦਾ ਹੈ। ਸੋ ਮਨੁਖ ਜੀਵਨ ਦੀ ਪ੍ਰਤੱਖ ਚਾਲ ਨੂੰ ਦੇਖਦਿਆਂ ਹੋਇਆਂ ਉਹ ਜੀਵਨ ਦੋ ਹਿਸਿਆਂ ਵਿਚ ਨਜ਼ਰ ਆਉਂਦਾ ਹੈ, ਮਾਨਸਕ ਤੇ ਸਰੀਰਕ। ਕਿਉਂ? ਆਤਮਕ ਅੰਸ਼ ਦੀ ਤਾਂ ਝਲਕ ਹੀ ਪੈਂਦੀ ਹੈ, ਉਹ ਗਿਆਨ ਇੰਦਰੀਆਂ ਤੇ ਬੁਧੀ ਦੇ ਗਮਨ ਤੋਂ ਪਰੇ ਹੈ। ਇਸ ਕਰਕੇ ਸਿਖ ਨੂੰ ਸ਼ਖਸੀ ਜੀਵਨ ਵਿਚ ਮਾਨਸਕ ਤੇ ਸਰੀਰਕ ਦੋਹਾਂ ਰਹਿਤਾਂ ਦੀ ਲੋੜ ਹੈ।


  1. ਏਹੁ ਮਨੁ ਸ਼ਕਤੀ, ਏਹੁ ਮਨੁ ਸੀਉ, ਏਹੁ ਮਨੁ ਪੰਚ ਤਤ ਕੋ ਜੀਉ॥

58