ਪੰਨਾ:ਪੂਰਨ ਮਨੁੱਖ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਦੇਹ ਤੇ ਇਕ ਦੇਹ ਵਿਚ ਵਸ ਰਿਹਾ[1] ਸਾਖੀ। ਯਾ ਇਉਂ ਸਮਝੋ ਕਿ ਪ੍ਰਕਿਰਤੀ ਦੇ ਪੰਜਾ ਤਤਾਂ ਦਾ ਇਕ ਪਿੰਜਰਾ ਹੈ। ਇਸ ਵਿਚ ਸਾਖੀ ਆਤਮ ਪੰਛੀ ਰੂਪ ਵਿਚ ਵਸ ਰਹੀ ਹੈ। ਇਹ ਰੂਪਵਾਨ ਹੈ ਤੇ ਆਤਮਾ ਅਰੂਪ, ਪਰ ਇਸ ਰੂਪਵਾਨ ਦੇਹ ਵਿਚ ਕ੍ਰਿਆ ਦੀ ਸ਼ਕਤੀ ਅਰੂਪ ਆਤਮਾ ਦੇ ਨਿਵਾਸ ਕਰਕੇ ਹੀ ਹੈ। ਜਦ ਉਹ ਇਸ ਨੂੰ ਲਭ ਜਾਂਦਾ ਹੈ ਤਾਂ ਇਸ ਵਿਚ[2] ਕ੍ਰਿਆ ਨਹੀਂ ਰਹਿੰਦੀ। ਯਾ ਇਉਂ ਸਮਝੋ ਕਿ ਜਿਸ ਤਰ੍ਹਾਂ ਦੀਵਾ ਬਤੀ ਦੇ ਬਲਣ ਕਰ ਕੇ ਰੌਸ਼ਨ ਹੈ ਤੇ ਬਤੀ ਦੇ ਬੁਝ ਜਾਣ ਤੇ ਵਿਅਰਥ। ਪਰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਦੀਵਾ ਬੱਤੀ ਬਿਨਾਂ ਬਿਅਰਥ ਹੈ ਉਸੇ ਤਰ੍ਹਾਂ ਰੌਸ਼ਨੀ ਦਾ ਪ੍ਰਕਾਸ਼ ਵੀ ਦੀਏ ਤੇ ਬੱਤੀ ਬਿਨਾਂ ਜਗਤ ਸੁਖ ਦਾ ਕਾਰਨ ਨਹੀਂ ਬਣ ਸਕਦਾ। ਇਸ ਲਈ ਜਗਤ ਮਰਯਾਦਾ ਵਿਚ ਦੀਏ ਤੇ ਬੱਤੀ ਦੇ ਚਾਨਣ ਵਾਂਗ ਦੇਹ ਤੇ ਆਤਮਾ ਪਰਸਪਰ ਜੁੜੇ ਰਹਿਣੇ ਜਰੂਰੀ ਹਨ। ਭਾਵੇਂ ਆਤਮਾਂ ਵਿਸ਼ੇਸ਼ ਪਦਵੀ ਰਖਦੀ ਹੈ ਪਰ ਦੇਹ ਵੀ ਵਿਸਾਰਨ ਗੋਚਰੀ ਨਹੀਂ। ਇਸ ਕਰਕੇ ਸਤਗੁਰਾਂ ਨੇ ਜੀਵਨ ਯੁਕਤੀ ਸਮਝਾਂਦਿਆਂ ਹੋਇਆਂ ਆਤਮਕ ਚਾਨਣ ਤੇ ਸਰੀਰਕ ਤੰਦਰੁਸਤੀ ਦੋਹਾਂ ਤੇ ਜ਼ੋਰ ਦਿਤਾ ਹੈ।

ਅਰੂਪ ਆਤਮਾ ਜਦ ਰੂਪਵਾਨ ਸਰੀਰ ਵਿਚ ਪ੍ਰਤਾਓ ਪਾਉਂਦੀ ਹੈ ਤਾਂ ਉਥੋਂ ਇਕ ਤੀਸਰੀ ਹੋਂਦ ਪੈਦਾ ਹੁੰਦੀ ਹੈ, ਜਿਸ ਨੂੰ ਮਨ ਕਿਹਾ ਜਾਂਦਾ ਹੈ। ਗੁਰਮਤ ਅਨੁਸਾਰ ਮਨ ਪ੍ਰਕਿਰਤੀ ਤੇ ਆਤਮਾ ਦੇ ਮਿਲਾਪ ਤੋਂ ਪੈਂਦਾ ਹੁੰਦਾ ਹੈ। ਇਹ ਆਤਮਾ ਕੋਲੋਂ ਜ਼ਿੰਦਗੀ ਲੈਂਦਾ ਤੇ ਸਰੀਰ ਦੇ ਰੋਮ ਰੋਮ ਵਿਚ ਪੰਜਾਂ ਇੰਦਰੀਆਂ ਦੇ ਰਾਹੀਂ ਫੈਲਾਂਦਾ ਹੈ। ਜੇ ਏਸ ਦੀ ਚਾਲ ਸੁਧ ਰਹੇ ਤਾਂ ਸ਼ਰੀਰ ਦੇ ਤਿੰਨੋ ਗੁਣਾਂ ਸਤ, ਰਜ ਤੇ ਤਮ ਸੰਜਮ ਵਿਚ ਰਹਿੰਦੇ ਹਨ। ਜੇ ਉਖੜ ਜਾਏ ਤਾਂ ਇਨ੍ਹਾਂ ਦਾ ਤਣਾ



  1. ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ।
    ਹਾਡ ਮਾਸ ਨਾੜੀ ਕੋ ਪਿੰਜਰੁ ਪੰਖ ਵਸੈ ਬਿਚਾਰਾ।

  2. ਜਪਿ ਲਗਿ ਤੇਲੁ ਦੀਏ ਮੁਖ ਬਾਤੀ ਤਬ ਸੂਝੈ ਸਭੁ ਕੋਈ
    ਤੇਲ ਜਲੋ ਬਾਤੀ ਨਹਰਾਨੀ ਸੂੰਨਾ ਮੰਦਰ ਹੋਈ।

57