ਪੰਨਾ:ਪੂਰਨ ਮਨੁੱਖ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਖਸੀ ਰਹਿਤ

ਰਹਿਤ ਦਾ ਕਥਨ ਕਰਦਿਆਂ ਹੋਇਆਂ ਪਿਛੇ ਇਹ ਗਲ ਆ ਚੁਕੀ ਹੈ ਕਿ ਰਹਿਤ ਜੀਵਨ ਨਿਯਮ ਨਿਯਮਾਵਲੀ ਹੈ। ਇਸ ਵਿਚ ਬਝਕੇ ਹੀ ਜੀਵਨ-ਸੱਤਾ ਮਨੁਖ ਜੀਵਨ ਦੀ ਨਿਜ ਕਲਯਾਨ ਤੇ ਜਗਤ ਸੇਵਾ ਕਰ ਸਕਦੀ ਹੈ। ਜੀਵਨ ਵਿਚ ਸਿਖ ਦੇ ਤਿੰਨ ਰੂਪ ਹੋਏ ਹਨ। ਪਹਿਲਾ ਆਪਣੇ ਨਿਜ ਸਵਰੂਪ ਵਿਚ, ਦੂਜਾ ਆਪਣੇ ਪੰਥ ਵਿਚ ਤੇ ਤੀਜਾ ਮਨੁਖ ਮਾਤਰ ਨਾਲ ਵਰਤਨ ਵਾਲਾ ਜਗਤ ਰੂਪ ਵਿਚ। ਇਨ੍ਹਾਂ ਜੀਵਨ ਦੇ ਤਿੰਨਾ ਹੀ ਪਹਿਲੂਆਂ ਦੀ ਅਡੋ ਅਡ ਰਹਿਤ ਗੁਰਬਾਣੀ, ਇਤਹਾਸ ਤੇ[1] ਰਹਿਤ ਨਾਮਿਆਂ ਵਿਚ ਆਈ ਹੈ। ਪਹਿਲਾ ਅੰਗ ਸ਼ਖਸੀ ਰਹਿਤ ਹੈ।

ਗੁਰਬਾਣੀ ਅਨੁਸਾਰ ਸ਼ਖਸੀਅਤ ਦੋ ਹਿਸਿਆਂ ਵਿਚ ਵੰਡੀ ਹੋਈ ਹੈ।


  1. ਰਹਿਤ ਨਾਮੇ ਕਈ ਇਕ ਹਨ। ਇਨ੍ਹਾਂ ਵਿਚੋਂ ਪ੍ਰਸਿਧ ਭਾਈ ਨੰਦ ਲਾਲ ਜੀ ਦਾ, ਭਾਈ ਚੋਪਾ ਸਿੰਘ ਜੀ ਦਾ, ਭਾਈ ਪ੍ਰਹਿਲਾਦ ਸਿੰਘ ਜੀ ਦਾ ਤੇ ਭਾਈ ਦਯਾ ਸਿੰਘ ਜੀ ਤੇ ਭਾਈ ਦੇਸਾ ਸਿੰਘ ਜੀ ਦੇ ਹਨ। ਇਨ੍ਹਾਂ ਪ੍ਰਸਿਧ ਰਹਿਤ ਨਾਮਿਆਂ ਤੋਂ ਬਿਨਾਂ ਸਰਬ ਲੋਹ ਪ੍ਰਕਾਸ਼ ਗੁਰ ਸੋਭਾ, ਰਤਨ ਮਾਲ, ਵਾਜਬਲਅਰਜ਼, ਗੁਰਪ੍ਰਤਾਪ ਸੂਰਜ, ਦੋਵੇਂ ਪੰਥ ਪ੍ਰਕਾਸ਼, ਤੇ ਗੁਰਬਿਲਾਸ ਆਦਿ ਗ੍ਰੰਥਾਂ ਵਿਚ ਵੀ ਰਹਿਤ ਦੇ ਮੁਤਅਲਕ ਬਚਨ ਆਉਂਦੇ ਹਨ। ਪ੍ਰੰਤੂ ਇਨ੍ਹਾਂ ਇਤਹਾਸਿਕ ਗ੍ਰੰਥਾਂ ਵਿਚ ਦਿਤੇ ਹੋਏ ਰਹਿਤ ਦੇ ਮੁਤਅਲਕ ਬਚਨ ਦਾ ਆਧਾਰ ਆਮ ਤੌਰ ਤੇ ਰਹਿਤਨਾਮੇ ਹੀ ਮੰਨਿਆ ਗਿਆ ਹੈ। ਰਹਿਤ ਨਾਮਿਆਂ ਦੀ ਲਿਖਤ ਦਾ ਢੰਗ ਅਡੋ ਅਡਰਾ ਹੈ। ਕਿਸੇ ਇਕ ਵਿਵਰਜਤ ਚੀਜ਼ ਦਾ ਕਥਨ ਭਾਈ ਪ੍ਰਹਲਾਦ ਸਿੰਘ ਜੀ ਹੋਰ ਢੰਗ ਨਾਲ ਕਰਦੇ ਹਨ ਤੇ ਭਾਈ ਨੰਦ ਲਾਲ ਜੀ ਹੋਰ ਤਰੀਕੇ ਨਾਲ, ਕਈ ਇੱਕ ਗਲਾਂ ਵਿਚ ਉਨ੍ਹਾਂ ਦਾ ਮੜਭੇਦ ਵੀ ਹੈ। ਇਸ ਪੁਸਤਕ ਵਿਚ ਉਹੋ ਹੀ ਗਲਾਂ ਪ੍ਰਵਾਨ ਕੀਤੀਆਂ ਗਈਆ ਹਨ ਜਿਨ੍ਹਾਂ ਤੇ ਸਾਰੇ ਰਹਿਤਨਾਮੇ ਸਹਿਮਤ ਹੋਣ।

56