ਪੰਨਾ:ਪੂਰਨ ਮਨੁੱਖ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਪਿਛਲੇ ਸਫ਼ੇ ਦਾ ਬਾਕੀ ਫੁਟਨੋਟ)

ਇਸ ਵਚਨ ਵਿਚ ਜੋ ਭਾਈ ਦੇਸਾ ਸਿੰਘ ਜੀ ਨੇ ਸਤਿਗੁਰਾਂ ਦੇ ਮੁਖੋਂ ਫੁਰਮਾਏ ਭਾਵ ਦੇ ਅਧਾਰ ਤੇ ਲਿਖਿਆ ਹੈ, ਸਾਫ਼ ਸਪਸ਼ਟ ਹੁੰਦਾ ਹੈ ਕਿ ਰਹਿਤ ਕੇਸ ਆਦੀ ਪ੍ਰਗਟ ਚਿੰਨ੍ਹਾਂ ਤੋਂ ਉਚੇਰੀ ਚੀਜ਼ ਹੈ। ਚੁਨਾਂਚਿ ਭਾ: ਨੰਦ ਲਾਲ ਇਸ ਵਚਨ ਵਿਚ ਜੋ ਭਾਈ ਦੇਸਾ ਸਿੰਘ ਜੀ ਨੇ ਸਤਿਗੁਰਾਂ ਦੇ ਮੁਖੋਂ ਫੁਰਮਾਏ ਭਾਵ ਦੇ ਅਧਾਰ ਤੇ ਲਿਖਿਆ ਹੈ, ਸਾਫ਼ ਸਪਸ਼ਟ ਹੁੰਦਾ ਹੈ ਕਿ ਰਹਿਤ ਕੇਸ ਆਦੀ ਪ੍ਰਗਟ ਚਿੰਨ੍ਹ ਸਾਹਿਬ ਜੀ ਆਪਣੇ ਰਹਿਤਨਾਮੇ ਵਿਚ ਸਤਿਗੁਰਾਂ ਦੇ ਮੁਖੋਂ ਰਹਿਤ ਸੰਬੰਧੀ ਪ੍ਰਗਟੇ ਭਾਵ ਨੂੰ ਇਨ੍ਹਾਂ ਅੱਖਰਾਂ ਵਿਚ ਦੇਂਦੇ ਹਨ:–

ਗੁਰਸਿਖ ਰਹਤ ਸੁਨਹੁ ਰੇ ਮੀਤ। ਪ੍ਰਭਾਤੇ ਉਠ ਕਰ ਚਿਤ ਚੀਤ।
ਵਾਹਿਗੁਰੂ ਗੁਰਮੰਤ੍ਰ ਜੋ ਜਾਪ। ਕਰ ਅਸ਼ਨਾਨੇ ਪੜ੍ਹ ਜਪੁ ਜਾਪ।
ਸੰਧਿਆ ਸਮੇਂ ਸੁਣੇ ਰਹਿਰਾਸ। ਕੀਰਤਨ ਕਥਾ ਸੁਣੋ ਹਰ ਜਾਸ।
ਇਨ੍ਹਾਂ ਪਹਿ ਨੇਮ ਜੋ ਟੇਕ ਕਰਾਏ। ਜੋ ਸਿਖ ਅਮਰ ਪੁਰ ਕੋ ਜਾਏ॥

ਇਨ੍ਹਾਂ ਲਿਖਤਾਂ ਤੋਂ ਸਾਫ ਪ੍ਰਤੀਤ ਹੁੰਦਾ ਹੈ ਕਿ ਰਹਿਤ ਕੇਵਲ ਸਰੀਰਕ ਚਿੰਨ੍ਹਾਂ ਦੇ ਧਾਰਨ ਕਰਨ ਦਾ ਮਾਨ ਹੀ ਨਹੀਂ, ਸਗੋਂ ਉਸ ਦਾ ਆਰੰਭ ਨਾਮ ਸਿਮਰਨ ਤੇ ਗੁਰਬਾਣੀ ਅਭਿਆਸ ਦੇ ਆਤਮ ਨਿਯਮ ਤੋਂ ਸ਼ੁਰੂ ਹੋ ਕੇ ਸਰੀਰਕ ਚਿੰਨ੍ਹਾਂ ਦੇ ਅੰਤਕ ਨਿਯਮ ਤਕ ਪੂਰਨ ਹੁੰਦਾ ਹੈ।

55