ਪੰਨਾ:ਪੂਰਨ ਮਨੁੱਖ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਹੀ ਜੀਉ ਨਾਲੋਂ ਵਖਰਾ ਹੋ ਖਲੋਂਦਾ ਹੈ। ਭਾਵੇਂ ਕਿਤਨਾ ਹੀ ਬੁਧੀਵਾਨ ਸ਼ਾਸ਼ਤ੍ਰਿਗ ਕਿਉਂ ਨਾ ਹੋਵੇ, ਜੀਵਨ ਨੂੰ[1] ਦੁਖਾਂ ਦੀ ਰਾਸ ਬਨ੍ਹਾ ਲੈਂਦਾ ਹੈ। ਗਲ ਕੀ, ਸੰਜਮਹੀਨ ਨਿਯਮਾਵਲੀ ਤੋਂ ਉਖੜਿਆ ਹੋਇਆ ਜੀਵਨ ਸੁਸਤ ਹੋ ਜਾਂਦਾ ਹੈ ਤੇ ਨਿੰਦ੍ਰਾਵਲਾ ਹੋ ਮਹਾਂ ਮੋਹ ਦੇ ਵੱਸ ਪੈ, ਮੌਤ ਵੱਲ ਤੁਰ ਪੈਂਦਾ ਹੈ। ਪਰ ਨਵੇਂ ਮਨੁਖ ਖਾਲਸੇ ਨੂੰ ਤਾਂ ਅਮਰ ਬਨਾਇਆ ਗਿਆ ਹੈ। ਇਸ ਲਈ ਉਸ ਦਾ ਤਾਂ ਮੁਖ ਕਰਤਵ ਹੈ ਕਿ ਉਹ ਅਮਰ ਜੀਵਨ ਨੂੰ ਕਾਇਮ ਰਖੇ। ਪਰ ਉਹ ਰਹਿ ਤਾਂ ਸਕਦਾ ਹੈ ਜੇ ਜੀਵਨ ਦੇ ਨਿਯਮ ਤੇ ਸੰਜਮ ਪੂਰੇ ਨਿਬਾਹੇ ਇਨ੍ਹਾਂ ਨਿਯਮਾਂ ਤੇ ਸੰਜਮਾਂ ਦੇ ਅਕੱਠ ਦਾ ਨਾਮ ਹੀ ਰਹਿਤ ਹੈ। ਰਹਿਤ ਦੇ ਅਖਰੀ ਅਰਥ ਹਨ ਰਹਿਤ ਦਾ ਤਰੀਕਾ। ਹਰ ਜੀਵਨ ਆਪਣੀ ਰਹਿਤ ਰਹਿਕੇ ਹੀ ਰਹਿ ਸਕਦਾ ਹੈ। ਮਨੁਖ ਜੀਵਨ ਵੀ ਤਾਂ ਹੀ ਬਚਦਾ ਹੈ ਜੇ ਉਹ ਮਨੁਖ ਜੀਵਨ ਦੀ ਰਹਿਤ ਰਹੇ। ਬਿਨਾਂ ਰਹਿਤ ਤੋਂ ਬੇਸੰਜਮਾਂ ਜੀਵਨ ਵਿਚਾਰਾਂ ਦਾ ਸ਼ਿਕਾਰ ਹੋ ਜਾਵੇਗਾ ਭੁਲੇਖੇ ਦੀ ਦੁਨੀਆਂ ਵਿਚ ਵਿਕਾਰ ਪੈਰ ਪੈਰ ਤੇ ਹਨ ਪਰ ਜਿਨ੍ਹਾਂ ਨੇ ਗੁਰੂ ਪੂਰੇ ਦਾ ਅਧਾਰ ਸ਼ਬਦ ਸੁਣਿਆ ਤੇ ਉਹ ਰਹਿਤ ਵਿਚ ਰਹੇ ਹਨ ਉਨ੍ਹਾਂ ਦਾ ਜੀਵਨ ਚੜ੍ਹਦੀਆਂ ਕਲਾਂ ਵਿਚ ਗਿਆ ਹੈ ਤੇ ਵਿਕਾਰ ਉਨ੍ਹਾਂ ਨੂੰ ਜਿੱਤਣ[2] ਤੋਂ ਰਹਿ ਗਿਆ। ਏਹੀ ਕਾਰਨ ਹੈ ਕਿ ਸਤਿਗੁਰਾਂ ਨੇ ਰਹਿਤ ਨੂੰ ਬਹੁਤ ਪਸੰਦ ਕੀਤਾ ਹੈ। ਆਪ ਨੇ ਫੁਰਮਾਇਆ ਕਿ ਜੋ ਰਹਿਤ ਵਿਚ ਰਹਿੰਦਾ ਹੈ ਉਹ ਖਾਲਸਾ ਮੇਰਾ[3] ਸਿਰਤਾਜ ਹੈ। ਇਹ


  1. ਇਨ ਪੰਚਨ ਮੇਰੇ ਮਨੁ ਜੋ ਬਿਗਾਰਿਓ।
    ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ।
    ਜਤ ਦੇਖਉ ਤਤ ਦੁਖ ਕੀ ਰਾਸੀ।
    ਅਜੌਹ ਨ ਪਤਿਆਦਿ ਨਿਗਮ ਭਏ ਸਾਖੀ।

  2. ਰਹਤ ਰਹਤ ਰਹਿ ਜਾਹਿ ਬਿਕਾਰਾ॥
    ਗੁਰੂ ਪੂਰੇ ਕੇ ਸਬਦ ਅਪਾਰਾ।

  3. ਰਹਿਣੀ ਰਹੇ ਸੋ ਖਾਲਸਾ।ਸੋ ਮੇਰੇ ਸਿਰਤਾਜ

    (ਸੂਰਜ ਪ੍ਰਕਾਸ਼)

    ਤਥਾ:- ਮੇਰੇ ਸੋ ਜੋ ਰਾਖੇ ਰਹਤ ਗੁਰ ਆਇਸਾ ਮਹਿ ਨਿਸ ਦਿਨ ਰਹਿਤ।
    ਰਹਿਤ ਪਿਆਰੀ ਮੋਹਿਕੇ ਸਿਖ ਪਿਆਰਾ ਨਾਹਿ।

    (ਰਹਿਤਨਾਮਾ)

53