ਪੰਨਾ:ਪੂਰਨ ਮਨੁੱਖ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੜੀ ਹੋਈ ਹੈ। ਨਿਯਮੋਂ ਉਖੜਨਾ ਚਾਲੋਂ ਬੇਚਾਲ ਹੋਣਾ ਹੈ। ਤੇ ਬੇਚਾਨ ਜੀਵਨ ਤੜੱਕ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ। ਅਸੀਂ ਰੋਜ਼ ਦੇਖਦੇ ਹਾਂ ਕਿ ਅਕਾਸ਼ ਮੰਡਲ ਵਿਚ ਚਾਲੋਂ ਉਖੜੇ ਹੋਏ ਥੜੇ ਸਤਾਰੇ ਤੇ ਸੱਯਾਰੇ ਅੱਖ ਦੇ ਪਲਕਾਰੇ ਵਿਚ ਚੀਨੀ ਚੀਨੀ ਹੋ, ਅਕਾਸ਼ ਵਿਚ ਖਿੰਡ ਜਾਂਦੇ ਹਨ। ਨਿਯਮ ਬੱਧੀ ਚਾਲ ਵਿਚ ਰਹਿਣਾ ਹੀ ਸਾਰੀ ਕਲਾ ਦੀ ਦੁਨੀਆਂ (ਮਕੈਨੀਕਲ) ਦਾ ਭੇਦ ਹੈ। ਛੋਟੀ ਜਿਹੀ ਘੜੀ ਤੋਂ ਲੈਕੇ ਵੱਡੇ ਵੱਡੇ ਸਟੀਮ ਇੰਜਨਾਂ ਤਕ, ਬਾਈਸਿਕਲ ਤੋਂ ਲੈ ਕੇ ਹਵਾਈ ਜਹਾਜ਼ ਤਕ, ਤੇ ਹਾਰਮੋਨੀਅਮ ਤੋਂ ਲੈ ਕੇ ਰੇਡੀਓ ਤਕ, ਸਾਰੇ ਦੇ ਸਾਰੇ ਨਿਯਮ ਬਸ ਚਾਲ ਵਿਚ ਹੀ ਕੰਮ ਦੇ ਸਕਦੇ ਹਨ। ਚਾਲ ਉਖੜੀ ਨਹੀਂ ਤੇ ਇਹ ਕੀਮਤੀ ਚੀਜ਼ਾਂ ਕਬਾੜੀਏ ਦੀ ਦੁਕਾਨ ਤੇ ਸੁਟੀਆਂ ਨਹੀਂ ਗਈਆਂ। ਬਿਲਕੁਲ ਇਹੋ ਹੀ ਨਿਯਮ ਜਾਨਦਾਰਾਂ ਦੀ ਦੁਨੀਆਂ ਵਿਚ ਕੰਮ ਕਰ ਰਿਹਾ ਹੈ। ਇਕ ਕੀੜੀ ਤੋਂ ਲੈ ਕੇ ਹਾਥੀ ਤਕ, ਤੇ ਖੂਨ ਦੇ ਮਾਮੂਲੀ ਕੀੜੇ ਤੋਂ ਲੈ ਕੇ ਮਨੁਖ ਤਕ, ਸੰਜਮ ਵਿਚ ਬਥੇ ਹੀ ਜੀਵਨ ਸਹੀ ਚਲ ਸਕਦੇ ਹਨ ਸੰਜਮ ਰਹਿਤ ਜੀਵਨ ਰੋਗਾਂ ਦਾ ਸ਼ਿਕਾਰ ਤੇ ਮੌਤ ਦਾ ਲੁਕਮਾ ਬਣ ਜਾਂਦੇ ਹਨ। ਵੱਡੇ ਤੋਂ ਵੱਡਾ ਤੇ ਉੱਚੇ ਤੋਂ ਉੱਚਾ ਜੀਵਨ ਵੀ ਸੰਜਮ ਤੋਂ ਉਖੜਿਆ ਹੋਇਆ ਅਕਾਸ਼ ਵਿਚ ਟੁਟੇ ਹੋਏ ਸਤਾਰੇ ਵਾਂਗ ਚੀਨੀ ਚੀਨੀ ਹੋ ਖਿੰਡ ਜਾਂਦਾ ਹੈ। ਇਹ ਵੀ ਗਲ ਯਾਦ ਰਖਣ ਵਾਲੀ ਹੈ ਕਿ ਜਿੰਨੀ ਕੋਈ ਚੀਜ਼ ਜ਼ਿਆਦਾ ਕੀਮਤੀ ਹੈ ਉੱਨੀ ਹੀ ਉਹ ਵਧੇਰੇ ਸੰਭਾਲ ਗੋਚਰੀ ਹੈ। ਜਿਤਨਾ ਕੋਈ ਜੀਵਨ ਵਧੇਰਾ ਉਚੇਰਾ ਹੈ ਉਤਨਾ ਹੀ ਉਹ ਸੰਜਮ ਦਾ ਵਧੇਰਾ ਅਧਿਕਾਰੀ ਹੈ। ਅਸਾਂ ਦੇਖਿਆ ਕਿ ਸਤਿਗੁਰਾਂ ਨੇ ਨਵੇਂ ਮਨੁਖ ਨੂੰ ਬਹੁਤ ਉਚੇਰਾ ਜੀਵਨ ਦਿਤਾ ਹੈ, ਉਚੇਰਾ ਕੀ ਸਗੋਂ ਮੁਕੰਮਲ ਜੀਵਨ। ਉਚੇਰੇ ਜੀਵਨ ਲਈ ਨਿਯਮਾਂ ਦਾ ਨਿਬਾਹੁਣਾ ਤੇ ਸੰਜਮ ਨੂੰ ਸਾਥੀ ਰਖਣਾ ਵੀ ਉਤਨਾ ਹੀ ਜਰੂਰੀ ਤੇ ਉਚੇਰਾ ਹੈ, ਸੰਸਾਰ ਦੀ ਬਾਜ਼ੀਗਰੀ ਵਿਚ, ਜਿਸ ਨੂੰ ਰਚਨਹਾਰ ਨੇ ਖੁਦ ਅਖਾੜਾ ਬਨਾਇਆ ਹੈ, ਅਗਾਹਾਂ ਵਧੂਆਂ ਲਈ ਕਦਮ ਤੇ ਰੋਕਾਂ ਹਨ। ਇਨ੍ਹਾਂ ਰੋਕਾਂ ਨੂੰ ਚੀਰ ਜਾਣਾ ਹੀ ਜੀਵਨ ਦੀ ਸਫਲਤਾ ਹੈ। ਇਸ ਪੰਧ ਵਿਚ ਪੈਰ ਪੈਰ ਤੇ ਠਾਠਾਂ ਮਾਰਦੇ

51