ਪੰਨਾ:ਪੂਰਨ ਮਨੁੱਖ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਤ

ਮੀਂਹ ਮਾਲਕ ਦੀ ਮਿਹਰ ਨਾਲ ਪੈਂਦਾ ਹੈ। ਪਰ ਉਸ ਦਾ ਬੇਪਰਵਾਹੀਆਂ ਨਾਲ ਬੇਅੰਦਾਜ ਵਰਸਾਇਆ ਹੋਇਆ ਪਾਣੀ, ਧਰਤੀ ਲਈ ਉਦੋਂ ਹੀ ਲਾਭਵੰਦ ਹੁੰਦਾ ਹੈ ਜਦੋਂ ਉਸ ਅਸਗਾਹ ਪਾਣੀ ਨੂੰ ਤਾਲਾਬਾਂ, ਨਹਿਰਾਂ, ਸੂਇਆਂ ਤੇ ਖਾਲਾਂ ਦੀ ਮਰਯਾਦਾ ਵਿਚ ਬੰਨ੍ਹ ਕੇ ਵਰਤਿਆ ਜਾਵੇ। ਬਿਨ ਮਰਯਾਦਾ ਹੜ੍ਹਾਂ ਦਾ ਪਾਣੀ ਜਿਥੇ ਪਾਵੇ ਬਰਬਾਦ ਕਰ ਦਿੰਦਾ, ਤੇ ਬਾਕੀ ਦਿਆਂ ਥਾਵਾਂ ਨੂੰ ਜਲਹੀਨ ਰਹਿਕੇ ਸੁਕਣ ਲਈ ਛਡ ਦੇਂਦਾ ਹੈ। ਇਹੋ ਹੀ ਹਾਲਤ ਸੰਸਾਰ ਦੀ ਹਰ ਇਕ ਸ਼ਕਤੀ ਦੀ ਹੈ। ਕੀ ਪੌਣ, ਕੀ ਅੱਗ, ਕੀ ਬਿਜਲੀ, ਤੇ ਕੀ ਭਾਪ, ਹਰ ਇਕ ਮਰਯਾਦਾ ਵਿਚ ਬਝ ਕੇ ਹੀ ਲਾਭਕਾਰੀ ਹੁੰਦੀ ਹੈ। ਅਬਝਵੀਂ ਤੇ ਬੇਮਰਯਾਦਾ ਚੀਜ ਸੰਸਾਰ ਨੂੰ ਸੁਖ ਨਹੀਂ ਦੇਂਦੀ।

ਅਸਲੀ ਕਾਰਨ ਇਹ ਹੈ ਕਿ ਕਰਤਾ ਪੁਰਖ ਨੇ ਜਗਤ ਖੁਦ ਮਿਤ ਤੇ ਮਰਯਾਦਾ ਵਿਚ ਬੰਨ੍ਹਿਆ ਹੈ। ਇਹ ਧਰਮ-ਖੰਡ ਸਾਰੇ ਦਾ ਸਾਰਾ ਹੈ ਹੀ ਨਿਯਮਾਂ ਵਿਚ, ਏਥੋਂ ਦੀਆਂ ਰਾਤਾਂ, ਰੁੱਤਾਂ, ਬਿਤਾਂ, ਵਾਰਾਂ ਸਭ ਨਿਯਮ ਵਿਚ ਚੱਲ ਰਹੇ ਹਨ।[1] ਮੁਕਰਰਾ ਧਰਮ ਦੇ ਅਧੀਨ ਹਨ, ਸੂਰਜ ਤੇ ਚੰਦ ਕਿਸ ਤਰ੍ਹਾਂ ਆਪਣੀ ਬਝਵੀਂ ਚਾਲ ਦੇ ਅਨੁਸਾਰ ਯੁਗਾਂ ਤੋਂ ਚਲ ਰਹੇ ਹਨ। ਕਿਸ ਕਿਸ ਸ਼ੈ ਦੀ ਵਿਚਾਰ ਕਰੀਏ। ਓੜਕ ਏਹੀ ਕਹਿਣਾ ਪਏਗਾ ਕਿ ਸੰਸਾਰ ਦੀ ਹਰ ਇਕ ਹਸਤੀ ਦੀ ਚਾਲ ਕਿਸੇ ਨ ਕਿਸੇ ਨਿਯਮ ਵਿਚ ਹੀ


  1. ਰਾਤੀ ਰੁਤੀ ਥਿਤੀ ਵਾਰ, ਪਵਣ ਪਾਣੀ ਅਗਨੀ ਪਾਤਾਲ।
    ਤਿਸੁ ਵਿਚ ਧਰਤੀ ਥਾਪਿ ਰਖੀ ਧਰਮਸਾਲ।

50