ਪੰਨਾ:ਪੂਰਨ ਮਨੁੱਖ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ੍ਹਾਂ ਹੀ ਹੋਵੇ।

ਸਤਿਗੁਰਾਂ ਇਕ ਸਰਬ ਲੋਹ ਦਾ ਬਾਟਾ ਮੰਗਵਾਇਆ ਜਿਸ ਵਿਚ ਸ਼ਫ਼ਲ ਜਲ ਪਾਇਆ ਗਿਆ। ਸ੍ਰੀ ਮਾਤਾ ਸਾਹਿਬ ਦੇਵਾ ਜੀ ਨੇ ਪਤਾਸੇ ਪਾ ਦਿਤੇ। ਪਿਤਾ ਗੁਰਦੇਵ ਜੀ ਨੇ ਬਾਣੀ ਪੜ੍ਹਦਿਆਂ ਹੋਇਆਂ ਖੰਡਾ ਫੇਰਿਆ, ਤੇ ਇਹ ਸ਼ਕਤੀ ਤੇ ਸ਼ਾਂਤੀ ਦਾ ਭਰਿਆ ਹੋਇਆ ਅੰਮ੍ਰਿਤ ਨਵੇਂ ਮਨੁਖ ਖ਼ਾਲਸੇ ਨੂੰ ਛਕਾ ਦਿਤਾ ਗਿਆ। ਪਹਿਲਾਂ ਪੰਜ ਚੁਲੇ ਪਿਲਾ ਅੰਦਰ ਅਮਰਤਾ ਦਿਤੀ ਗਈ, ਫਿਰ ਨੈਣਾਂ ਵਿਚ ਛੱਟੇ ਮਾਰ ਨਿਗਾਹਾਂ ਨੂਰੀ ਕੀਤੀਆਂ ਗਈਆਂ, ਤੇ ਸਿਰ ਵਿਚ ਅੰਮ੍ਰਿਤ ਤ੍ਰੌਂਕ ਸਰਦਾਰ ਬਣਾਇਆ ਗਿਆ। ਇਸ ਅੰਮ੍ਰਿਤ ਦੇ ਪੀਣ ਨਾਲ ਮਨੁੱਖ ਦਾ ਨਵਾਂ ਜਨਮ ਹੋਇਆ। ਉਹ ਆਇੰਦਾ ਲਈ ਆਪਣੇ ਨਾਦੀ ਜੀਵਨ ਵਿਚ ਪਿਤਾ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਦੇਵਾਂ ਦਾ ਪੁਤਰ ਹੋਇਆ। ਉਸ ਦਾ ਜਨਮ ਉਸ ਸੁਭਾਗ ਟਿੱਬੇ ਕੇਸਗੜ੍ਹ ਤੇ ਮੰਨਿਆ ਗਿਆ ਤੇ ਉਹ ਵਾਸੀ ਅਨੰਦਪੁਰ ਦਾ ਹੋਇਆ। ਉਸ ਨੇ ਸ਼ਾਂਤੀ ਤੇ ਸ਼ਕਤੀ ਭਰਿਆ ਅੰਮ੍ਰਿਤ ਪਾਨ ਕੀਤਾ ਸੀ। ਇਸ ਕਰਕੇ ਸੰਸਾਰ ਦੇ ਪ੍ਰਾਣੀ ਮਾਤਰ ਲਈ ਉਹ ਪਤਾਸਿਆਂ ਵਾਂਗ ਮਿਠਾ ਤੇ ਜਲ ਵਾਂਗ ਸਰਲ ਤੇ ਠੰਢਕ ਪਹੁੰਚਾਣ ਵਾਲਾ ਬਣਾਇਆ ਗਿਆ। ਪਰ ਆਸੁਰੀ ਬਲ ਦੇ ਮਾਨ ਮਦ ਮੱਤਿਆਂ ਲਈ; ਖੰਡੇ ਵਰਗਾ ਤੇਜ਼ ਤੇ ਅਸਪਾਤ ਵਰਗਾ ਸਖ਼ਤ ਹੋਇਆ। ਇਹ ਸੀ ਅੰਤ੍ਰੀਵ ਚਲਨ ਦੀਆਂ ਸ਼ਕਤੀਆਂ ਜਿਨ੍ਹਾਂ ਦਾ ਪ੍ਰਗਟ ਹੋਇਆ ਨਿਸ਼ਾਨ ਅੰਮ੍ਰਿਤ ਸੰਸਕਾਰ ਦੀ ਰਾਹੀਂ ਪ੍ਰਗਟ ਕੀਤਾ ਗਿਆ।


(ਪਿਛਲੇ ਸਫ਼ੇ ਦਾ ਬਾਕੀ ਫੁਟ ਨੋਟ)
ਆਪ ਆਪਣੀ ਮਿਹਰ ਨਾਲ ਛਕਾਵਣ ਤੇ ਛਕਣ ਵਾਲਿਆਂ ਨੂੰ ਬਰਕਤ ਬਖਸ਼ੋ। ਇਸ ਤੋਂ ਬਾਅਦ ਅਧਿਕਾਰੀਆਂ ਵਿਚੋਂ ਇਕ ਇਕ ਬੀਰ ਆਸਨ ਬੈਠਦਾ ਜਾਏ ਤੇ ਜਥੇਦਾਰ (ਜੇ ਅੰਮ੍ਰਿਤ ਛਕਣ ਵਾਲੇ ਜ਼ਿਆਦਾ ਹੋਣ ਤਾਂ ਹਰ ਇਕ ਪਿਆਰਾ) ਪਹਿਲੇ ਹਰ ਇਕ ਅਧਿਕਾਰੀ ਨੂੰ ਪੰਜ ਪੰਜ ਚੂਲੇ ਛਕਾਵੇ ਫੇਰ ਛੱਟੇ ਨੇਤਰਾਂ ਵਿਚ ਤੇ ਪੰਜ ਕੇਸਾਂ ਵਿਚ ਛਿੜਕੇ ਤੇ ਸਾਰਿਆਂ ਦੇ ਛਕ ਲੈਣ ਤੋਂ ਬਾਹਦ ਬਾਟੇ ਵਿਚ ਬਚ ਰਿਹਾ ਬਾਕੀ ਅੰਮ੍ਰਿਤ ਸਭ ਅੰਮ੍ਰਿਤ ਅਧਿਕਾਰੀਆਂ ਨੂੰ ਛਕਾ ਦੇਵੇ ਤੇ ਫਿਰ ਸ਼ਖਸੀ, ਪੰਥਕ ਤੇ ਜਗਤ ਵਰਤੋਂ ਰਹਿਤ ਦਸੋ।
ਨੋਟ:- ਇਸ ਗੱਲ ਦਾ ਖ਼ਿਆਲ ਰਹੇ ਕਿ ਅੰਮ੍ਰਿਤ ਅਧਿਕਾਰੀ ਜਿਸ ਬੋਲੀ ਨੂੰ ਸਮਝ ਸਕਦੇ ਹੋਣ, ਉਸੇ ਵਿਚ ਹੀ ਸਭ ਮਰਯਾਦਾ ਨਿਬਾਹੀ ਤੇ ਰਹਿਤ ਸਮਝਾਈ ਜਾਵੇ।

49