ਪੰਨਾ:ਪੂਰਨ ਮਨੁੱਖ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਲਿਆ। ਚੁਨਾਂਚਿ ਆਪ ਨੇ ਆਪਣੇ ਆਪ ਨੂੰ ਨਵੇਂ ਜੰਮੇ ਨਾਦੀ ਪੁਤਰ ਖ਼ਾਲਸੇ ਦਾ ਪਿਤਾ ਤੇ ਸਾਹਿਬ ਦੇਵਾ ਜੀ ਨੂੰ ਉਸ ਦੀ ਮਾਤਾ ਕਰਾਰ ਦਿਤਾ। ਪਿਤਾ ਵਲੋਂ ਤੇਜ ਤੇ ਮਾਤਾ ਵਲੋਂ ਸ਼ਾਂਤੀ ਉਸਦੇ ਚਲਨ ਵਿਚ ਭਰੀ ਗਈ। ਇਨ੍ਹਾਂ ਦੋਹਾਂ ਦੈਵੀ ਗੁਣਾ ਨੂੰ ਦੋਹਾਂ ਨਿਸ਼ਾਨਾਂ ਵਿਚ ਪ੍ਰਗਟ ਕੀਤਾ ਗਿਆ। ਤੇਜ ਨੂੰ ਬਾਪ ਦੇ ਹਥ ਵਿਚ ਫੜੇ ਹੋਏ ਖੰਡੇ ਦੀ ਰਾਹੀਂ ਤੇ ਸ਼ਾਂਤੀ ਨੂੰ ਮਾਤਾ ਦੇ ਬੁਕ ਵਿਚ ਭਰੇ ਹੋਏ ਮਿਠੇ ਪਤਾਸਿਆਂ ਦੇ ਰੂਪ ਵਿਚ। ਹੁਣ ਸੰਸਕਾਰ ਆਰੰਭ ਹੋਇਆ।

ਆਗਿਆ ਅਨੁਸਾਰ ਨਵੇਂ ਆਤਮ ਇਮਤਿਹਾਨ ਵਿਚ ਪਾਸ ਹੋਏ ਭੁਜੰਗੀ ਜਿਨ੍ਹਾਂ ਨੂੰ ਪਿਆਰਿਆਂ ਦਾ ਖ਼ਿਤਾਬ ਦਿਤਾ ਗਿਆ, ਸੁਣ ਕੇਸੀਂ ਇਸ਼ਨਾਨ ਕਰ, ਸਾਜ਼ ਬਸਤਰ ਪਹਿਣ, ਦੀਵਾਨ ਵਿਚ ਆ ਖਲੋਤੇ। ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਅਗਾਂਹ ਲਈ ਅਧਿਕਾਰ ਦਿਤਾ ਗਿਆ ਕਿ ਉਹ ਹੋਰ ਅਧਿਕਾਰੀਆਂ ਨੂੰ ਗੁਰੂ ਰੂਪ ਹੋ ਸਤਿਗੁਰਾਂ ਦੀ ਥਾਂ ਤੇ ਆਪ ਅੰਮ੍ਰਿਤ ਛਕਾਣ, ਤੇ ਉਨ੍ਹਾਂ ਨਵੇਂ ਸਜਿਆਂ ਹੋਇਆਂ ਵਿਚੋਂ ਫਿਰ ਕੋਈ ਇਕੱਠੇ ਹੋ ਅਗਾਂਹ ਅਧਿਕਾਰੀਆਂ ਨੂੰ ਛਕਾ ਸਕਦੇ ਹਨ। ਸੰਸਕਾਰ ਏਸੇ[1]


  1. ਗੁਰੂ ਦੀ ਹਜ਼ੂਰੀ ਵਿਚ ਦੀਵਾਨ ਸਜੇ। ਇਸ ਵਿਚ ਅੰਮ੍ਰਿਤ ਅਧਿਕਾਰੀ ਮਾਈ ਭਾਈ, ਸਣ ਕੇਸੀਂ ਅਸ਼ਨਾਨ ਕਰ, ਸਵਛ ਬਸਤਰ ਪਹਿਨ, ਕੱਛ, ਕੜਾ, ਕ੍ਰਿਪਾਨ, ਕੰਘਾ, ਸਜਾ ਹਾਜ਼ਰ ਹੋਣ, ਤੇ ਸਤਿਗੁਰਾਂ ਦੀ ਹਜ਼ੂਰੀ ਵਿਚ ਖੜੇ ਹੋ ਅੰਮ੍ਰਿਤ ਯਾਚਨਾ ਕਰਨ। ਤਦ ਪੰਜ ਸ਼ਸਤਰ ਧਾਰੀ ਸਿੰਘ ਜੋ ਰਹਿਤ ਬਹਿਤ ਵਿਚ ਤਿਆਰ ਬਰਤਿਆਰ ਹਨ ਉਸੇ ਤਰ੍ਹਾਂ ਹੀ ਸਣ ਕੇਸੀਂ ਅਸ਼ਨਾਨ, ਸਵਛ ਬਸਤਰ ਪਹਿਨ ਅਕਾਲ ਪੁਰਖ ਅਗੇ ਪਹਿਲੇ ਅਰਦਾਸ ਸੋਧਨ ਕਿ ਉਹ ਅਕਾਲ ਆਗਿਆ ਅਨੁਸਾਰ ਚਲਾਏ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਤੇ ਚਲਦੇ ਹੋਏ ਇਨ੍ਹਾਂ ਅਧਿਕਾਰੀਆਂ ਪ੍ਰਾਣੀਆਂ ਨੂੰ ਅਮ੍ਰਿਤ ਛਕਾਣ ਲਗੇ ਹਨ। ਪਰੰਤੂ ਉਨ੍ਹਾਂ ਦੀਆਂ ਮਨੁੱਖੀ ਕਮਜ਼ੋਰੀਆਂ ਨੂੰ ਮੁਆਫ ਕਰਦੇ ਹੋਏ ਉਨ੍ਹਾਂ ਪੰਜਾਂ ਦੇ ਰੂਪ ਵਿਚ ਤਕ ਆਪਣਾ ਬਲ ਬਖਸ਼ੋ ਕਿ ਉਹ ਇਸ ਪਾਵਨ ਮ੍ਰਯਾਦਾ ਨੂੰ ਨਿਭਾ ਸਕਣ। ਅਰਦਾਸੇ ਤੋਂ ਬਾਅਦ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਵੇ ਤੇ ਫਿਰ ਪੰਜ ਪਿਆਰੇ ਸਰਬ ਲੋਹ ਦੇ ਬਾਟੇ ਦੇ, ਜੋ ਕਿਸੇ ਟਿਕਵੇਂ ਸੁਨਹਿਰ ਜਾਂ ਚੌਖਟੇ ਤੇ ਰਖਿਆ ਹੋਵੇ ਗਿਰਦ ਬੀਰ ਆਸਣ ਲਗਾ ਕੇ ਸਜ ਜਾਣ। ਬਾਟੇ ਵਿਚ ਪਏ ਹੋਏ ਸਵਛ ਜਲ ਤੇ ਪਤਾਸਿਆਂ ਵਿਚ ਖੰਡਾ ਫੇਰਨਾ ਸ਼ੁਰੂ ਕਰ ਦੇਣ ਤੇ ਨਾਲ ਨਾਲ ਬਾਣੀ ਦਾ ਪਾਠ ਕਰੀ ਜਾਣ ਤੇ ਅੰਮ੍ਰਿਤ ਅਧਿਕਾਰੀ ਸ੍ਰੀ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿਚ ਮਗਨ ਰਹਿਣ। ਬਾਣੀ ਦਾ ਪਾਠ ਖ਼ਤਮ ਹੋ ਜਾਣ ਤੇ ਪੰਜ ਪਿਆਰੇ ਫਿਰ ਅਰਦਾਸਾ ਸੋਧਣ ਕਿ "ਹੇ ਪ੍ਰਭੂ ਆਪ ਦੀ ਆਗਿਆ ਅਨੁਸਾਰ ਅੰਮ੍ਰਿਤ ਤਿਆਰ ਹੈ।

    (ਬਾਕੀ ਦਾ ਫੁਟਨੋਟ ਅਗਲੇ ਸਫ਼ੇ ਤੇ)

48