ਪੰਨਾ:ਪੂਰਨ ਮਨੁੱਖ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿੰਦੀ ਸੀ।ਸੋ ਹੁਣ ਪੂਰਨ ਗੁਰੂ ਨੇ ਏਸ ਖ਼ਿਆਲ ਨਾਲ, ਕਿ ਨਵਾਂ ਮਨੁਖ ਪੂਰਨ ਕਲਾਧਾਰੀ ਜਗਤ ਦੀ ਜਿਮੇਂਵਾਰੀ ਨੂੰ ਸੰਭਾਲਨ ਵਾਲਾ ਬਣਨਾ ਹੈ। ਉਸ ਨੇ ਤਮਾਮ ਜਗਤ ਵਿਚ ਪੁੰਨ ਦਾ ਪ੍ਰਤਾਪ ਵਧਾਣਾ ਤੇ ਪਾਪ ਨੂੰ ਖਪਾਣਾ ਹੈ।[1] ਸਾਧੂ ਨੂ ਨਿਵਾਜਨਾ ਤੇ ਧਰਮ ਸ਼ਤਰੂਆਂ ਨੂੰ ਦਮਨ ਕਰਨਾ ਹੈ ਉਹਦੇ ਵਿਚ ਦੋਵੇਂ ਗੁਣ ਭਰਨ ਦਾ ਨਿਸਚਾ ਕੀਤਾ। ਜਾਂ ਇਉਂ ਸਮਝ ਲਵੋ ਕਿ ਜਿਸ ਤਰ੍ਹਾਂ ਕਿਸੇ ਬ੍ਰਿਖਸ਼ ਨੂੰ ਪਾਲ, ਫਲਨ ਫੁੱਲਨ ਯੋਗ ਬਨਾਨ ਲਈ, ਇਹ ਜਰੂਰੀ ਹੁੰਦਾ ਹੈ ਕਿ ਉਸ ਨੂੰ ਲੋੜਵੰਦਾ ਪਾਣੀ ਤੇ ਵਾਜਬ ਧੁਪ ਪਹੁੰਚਾਈ ਜਾਏ, ਇਸੇ ਤਰ੍ਹਾਂ ਹੀ ਇਸ ਮਨੁਸ਼ ਨੂੰ ਸਤਿਗੁਰਾਂ ਨੇ ਦੋਵੇਂ ਗੁਣ ਦੇਣੇ ਜਰੂਰੀ ਸਮਝੇ। ਪਿਛੇ ਜਾਂ ਕੋਈ ਧਿਰ ਨਿਰਾ ਤੇਜ ਦੇਂਦੀ ਸੀ, ਜਿਸ ਕਰਕੇ, ਉਹ ਝੁਲਸ ਜਾਂਦਾ ਸੀ ਤੇ ਜਾਂ ਦੂਜੇ ਬੰਨੇ ਉਸ ਨੂੰ ਪਾਣੀ ਵਿਚ ਹੀ ਡੋਬ ਦਿਤਾ ਜਾਂਦਾ ਸੀ, ਜਿਸ ਕਰਕੇ ਉਹ ਸੁੱਕ ਜਾਂਦਾ ਸੀ। ਸਤਿਗੁਰਾਂ ਨੇ ਤੇਜ ਤੇ ਸ਼ਕਤੀ ਦੋਵੇਂ ਦੇਣਾ ਚਾਹੇ।ਉਹ ਇਕ ਨਾਰੀ ਮਨੁਖ ਪੈਦਾ ਕਰਨ ਲਗੇ ਸਨ। ਇਸ ਲਈ ਉਨ੍ਹਾਂ ਨੇ ਫੁਰਮਾਇਆ ਕਿ ਮਨੁਖ ਮਾਂ ਤੇ ਬਾਪ ਦੋਹਾਂ ਦੇ ਇਕੱਠ ਨਾਲ ਹੀ ਪੈਦਾ ਹੁੰਦਾ ਹੈ! ਇਸ ਲਈ ਕੁਦਰਤ ਦੇ ਇਸ਼ ਅਟਲ ਨਿਯਮ ਅਨੁਸਾਰ ਨਵਾਂ ਪੈਦਾ ਹੋਣ ਵਾਲਾ ਨਾਦੀ ਮਨੁਖ 'ਖਾਲਸਾ, ਵੀ ਨਾਦੀ[2] ਮਾਂ ਅਤੇ ਬਾਪ ਦੋਹਾਂ ਦੇ ਮਿਲਾਪ ਨਾਲ ਪੈਦਾ ਹੋਵੇਗਾ। ਆਪਨੇ ਪੁਰਾਤਨਤਾ[3] ਦੇ ਐਨ ਉਲਟ ਖ਼ਾਲਸੇ ਦਾ ਅੰਮ੍ਰਿਤ ਸੰਸਕਾਰ ਕਰਨ ਸਮੇਂ ਆਪਣੇ ਨਾਲ ਆਪਣੀ ਧਰਮ ਪਤਨੀ ਸ੍ਰੀ ਸਾਹਿਬ ਦੇਵਾ ਜੀ ਵੀ ਨੂੰ ਖੜਾ


  1. ਪੁੰਨ ਪਰਤਾਪਨ ਬਾਢਿ ਜੈਤਧੁਨ, ਤਾਪਨ ਕੇ ਬਹੁ ਪੁੰਜ ਖਪੈਂਗੇ।
    ਸਾਧ ਸਮੂਹ ਪ੍ਰਸ਼ਨ ਚਿਰੋਂ ਜਗ ਸਤ੍ਰੂਾ, ਸਭੈ ਅਵਲੋਕ ਚਪੈਂਗੇ।

    (ਦਸਮ ਗ੍ਰੰਥ)

  2. ਨਰ ਨਾਰੀ ਦੋਵੈਂ ਤੇ ਸੰਤਾਨਾ, ਪ੍ਰਗਟ ਹੋ ਸਭਹੂ ਜਗ ਜਾਨਾ॥
    ਹੋਣ ਖ਼ਾਲਸਾ ਸੰਤਤ ਕਾਲਾ, ਚਲ ਆਈ ਭਾ ਭੋਲ ਬਿਸਾਲਾ।

    (ਸੂਰਜ ਪ੍ਰਕਾਸ਼)

  3. ਪਿਛਲੇ ਯੁਗ ਵਿਚ ਦੀਖਛਤ ਕਰਨ, ਬੈਤ ਕਰਨ ਜਾਂ ਬਿਪ-ਤਸਮਾਂ ਦੇਣ ਵੇਲੇ ਮਰਦ ਹੀ ਸੰਸਕਾਰ ਕਰਦਾ ਸੀ। ਉਂਝ ਹੀ ਜਗਤ ਰਾਹਬਰੀ ਲਈ ਯਾ ਤਾਂ ਰਾਮ, ਕ੍ਰਿਸ਼ਨ, ਬੁਧ, ਮੂਸਾ, ਈਸਾ, ਮੁਹਮੰਦ ਆਦਿ ਮਰਦ ਯਾ ਦੂਜੇ ਪਾਸੇ ਦੁਰਗਾ, ਸੀਤਲਾ, ਆਦਿ ਕੁਆਰੀਆਂ ਕੁੜਿਆਂ ਹੀ ਨਿਸਚੇ ਕੀਤੀਆਂ ਗਈਆਂ ਸਨ। ਵਿਆਹ ਔਰਤ ਮਰਦ ਦੀ ਜੋੜੀ ਕਦੇ ਵੀ ਆਚਾਰਯ ਨਹੀਂ ਸੀ ਮੰਨੀ ਗਈ।

47