ਪੰਨਾ:ਪੂਰਨ ਮਨੁੱਖ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਤੇ ਦੂਜੀ ਸ਼ਾਂਤੀ। ਏਹੋ ਹੀ ਬਨਾਸ-ਪਤੀ ਦੇ ਜੀਵਨ ਵਿਚ ਪਾਣੀ ਤੇ ਧੁੱਪ ਦਾ ਰੂਪ ਧਾਰਨ ਕਰਦੀ ਹੈ।ਇਹੋ ਹੀ ਕਲਾ, ਸ਼ਕਤੀ ਦੀ ਦੁਨੀਆਂ ਦੇ ਵਿਚ ਪਾਣੀ ਤੇ ਅੱਗ ਰੂਪ ਇਕੱਠੀ ਹੈ, ਸਟੀਮ ਉਪਜਾਂਦੀ ਹੈ। ਇਹੋ ਹੀ ਫਲਾਂ ਦਾ ਰੂਪ ਲੈ ਬਾਗਾਂ ਵਿਚ ਕਰੜਾ ਸਿਕੜ ਤੇ ਨਰਮ ਗੁਦੇ ਦਾ ਰੂਪ ਪਕੜਦੀ ਹੈ। ਇਹੋ ਹੀ ਫੁਲਵਾੜੀ ਵਿਚ ਫੁੱਲ ਤੇ ਕੰਡਾ ਹੋ ਦਿਸ ਆਉਂਦੀ ਹੈ। ਇਹੋ ਹੀ ਹੈਵਾਨ ਦੀ ਦੁਨੀਆਂ ਵਿਚ ਮਾਂ ਤੇ ਬਾਪ ਦਾ ਰੂਪ ਲੈਂਦੀ ਹੈ। ਪੁਰਾਤਨਤਾ ਇਨ੍ਹਾਂ ਵਿਚੋਂ ਆਮ ਤੌਰ ਤੇ ਇਕ ਸ਼ਕਤੀ ਨੂੰ ਪ੍ਰਵਾਨ ਕਰ ਦੇਂਦੀ ਸੀ। ਚੁਨਾਂਚਿ ਪੁਰਾਣੇ ਪਲਸਤੀਨ ਦੇ ਪਹਾਰੇ ਵਿਚੋਂ ਘੜਿਆ ਜੀਵਨ ਕਿਸੇ ਦਾ ਹੁਕਮ ਮੰਨਣ ਤੇ ਆਪਣਾ ਮਨਾਉਣ ਵਾਲਾ ਹੋਣ ਕਰਕੇ ਸ਼ਕਤੀ ਤੇ ਵਧੇਰਾ ਨਿਸਚਾ ਕਰਦਾ ਸੀ। ਉਨ੍ਹਾਂ ਦੀ ਜ਼ਬਾਨ ਤੇ ਤਲਵਾਰ ਚੜ੍ਹੀ ਰਹਿੰਦੀ ਸੀ। ਉਹ ਹਕੂਮਤ ਨੂੰ ਸ਼ਕਤੀ ਦੀ ਧੀ ਕਹਿੰਦੇ ਸਨ। ਉਹਨਾਂ ਦੇ ਖ਼ਿਆਲ ਵਿਚ[1] ਹਾਕਮ ਤਲਵਾਰ ਦਾ ਪੁੱਤਰ ਸੀ ਤੇ ਦੂਸਰੇ ਬੰਨੇ ਪੰਜਾਬ ਦੇ ਪਹਾਰਿਓ ਘੜਿਆ ਹੋਇਆ ਚਲਨ ਨਿਰਾਸਤਾ ਤੇ ਮਾਯੂਸੀਆਂ ਦੇ ਅਧੀਨ ਕੇਵਲ ਸ਼ਾਂਤੀ ਸ਼ਾਂਤੀ ਪੁਕਾਰਦਾ ਸੀ ਇਸ ਵਧੀ ਹੋਈ ਸ਼ਾਂਤੀ ਦੇ ਕਾਰਨ ਕੌਮ ਕਰਮ ਯੋਗ ਤੋਂ ਵੀ ਗਿਰ ਗਈ ਤੇ ਇਸ ਚਲਨ ਨੂੰ ਧਾਰਨ ਕਰਨ ਵਾਲੀਆਂ ਜਾਤੀਆਂ ਤੇ ਮੁਰਦਿਹਾਨ ਜੇਹੀ ਵਰਤੀ[2]


  1. ਇਸ ਖਿਆਲ ਨੂੰ ਹਿੰਦ ਦੇ ਇਤਹਾਸ ਵਿਚ ਨਾਦਰ ਸ਼ਾਹ ਦੇ ਮੂੰਹੋਂ ਅਖਵਾਇਆ ਗਿਆ ਹੈ। ਜਦੋਂ ਉਸ ਦੇ ਪੁਤਰ ਨਾਸਰ ਸ਼ਾਹ ਨੂੰ ਜਦ ਕਿ ਉਹ ਮਫਤੂਹ ਮੁਗਲ ਹਰਮ ਦੀਆਂ ਸ਼ਾਹ ਰੰਗੀਲੇ ਦੀ ਲੜਕੀ ਨਾਲ ਵਿਆਹਿਆ ਗਿਆ, ਮੁਗਲ ਹਰਮ ਦੀਆਂ ਸ਼ਾਹਜ਼ਾਦੀਆਂ ਨੇ ਪੁੱਛਿਆ ਕਿ ਉਹ ਆਪਣਾ ਕੁਰਸੀ ਨਾਮਾ ਸੁਣਾਵੇ ਤਾਂ ਉਦਾਸ ਹੋ ਕੇ ਕੈਂਪ ਵਿਚ ਮੁੜ ਆਏ ਨੌਜਵਾਨ ਸ਼ਾਹਜ਼ਾਦੇ ਨੂੰ ਉਸ ਦੇ ਵਿਜਈ ਪਿਤਾ ਨਾਦਰ ਸ਼ਾਹ ਨੇ ਸਮਝਾਇਆ ਕਿ ਤੇਰਾ ਕੁਰਸੀ ਨਾਮਾ ਇਹ ਹੈ:- ਮਨਮ ਨਾਸਰ, ਪਿਸਰਿ ਨਾਦਰ ਵ ਨਾਦਰ ਪਿਸਰਿ ਸ਼ਮਸ਼ੇਰ। ਮੈਂ ਨਾਸਰ, ਨਾਦਰ ਸ਼ਾਹ ਦਾ ਪੁਤਰ ਹਾਂ ਤੇ ਨਾਦਰ ਸ਼ਮਸ਼ੇਰ ਦਾ ਪੁਤਰ ਹੈ॥
  2. ਏਸੇ ਹੀ ਤਾਲੀਮ ਦਾ ਨਤੀਜਾ ਸੀ ਕਿ ਸਾਰੀ ਪੂਜਾ ਤੇ ਰੋਸ ਕਰਨ ਬਾਵਜੂਦ ਵੀ ਮਹਾਰਾਜਾ ਰਾਮ ਚੰਦਰ ਮਤ੍ਰੇਈ ਮਾਂ ਦੇ ਖੜਯੰਤ੍ਰ ਤੇ ਅਧੀਨ ਰਾਜ ਛਡ ਬਨਬਾਸ ਨੂੰ ਚਲੇ ਗਏ।
    ਮਹਾਰਾਜਾ ਭਰਥਰੀ ਆਪਣੀ ਰਾਣੀ ਦੀ ਬਦਚਲਨੀ ਦੀ ਪੜਤਾਲ ਕਰਨ ਤੇ ਉਸ ਨੂੰ ਡੱਨ ਦੇਣ ਦੀ ਥਾਂ ਆਪ ਫਕੀਰ ਹੋ ਗਏ। ਗੋਪੀ ਚੰਦ, ਪੂਰਨ ਤੇ ਗੌਤਮ ਜੇਹੇ ਹੋਣਹਾਰ ਰਾਜ ਪੁਤਰ ਸਨਿਆਸੀ ਹੋ ਗਏ।

46