ਪੰਨਾ:ਪੂਰਨ ਮਨੁੱਖ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਲਈ ਇਸ ਨੂੰ ਪਾਹੁਲ ਵੀ ਕਿਹਾ ਗਿਆ ਹੈ। ਪਾਹੁਲ ਮਜ਼ਹਬੀ ਸਾਹਿਬ ਵਿਚ ਇਕ ਪੁਰਾਣਾ ਪਦ ਸੀ, ਜਿਸ ਦੇ ਅਰਥ ਪਾਹੁਲ ਚੜ੍ਹਨਾ ਅਰਥਾਤ ਖ਼ਾਸ ਕਿਸਮ ਦਾ ਰੰਗ ਦੇਣ ਲਈ ਤਿਆਰੀ ਕਰਨਾ ਸੀ। ਪਰ ਏਥੇ ਅਮਰ ਜੀਵਨ ਦਿਤਾ ਜਾਣਾ ਸੀ। ਇਸ ਵਾਸਤੇ ਇਸ ਪਾਹੁਲ ਨੂੰ ਅੰਮ੍ਰਿਤ ਸੰਸਕਾਰ ਕਿਹਾ ਗਿਆ। ਇਸ ਸੰਸਕਾਰ ਦੁਆਰਾ ਮਨੁਖ ਦੇ ਅੰਦਰ ਆਏ ਹੋਏ ਉਸ ਬੜੇ ਈਮਾਨ ਦਾ ਮੁਜ਼ਾਹਿਰਾ ਹੋਣਾ ਸੀ ਜਿਸ ਰਾਹੀਂ ਉਸ ਦਾ ਮਨ ਇਹ ਮੰਨ ਗਿਆ ਸੀ, ਕਿ ਉਹ ਆਪਣੇ ਵਿਚ ਅਬਿਨਾਸ਼ੀ ਜੋਤੀ ਸਵਰੂਪ ਦੀ ਅੰਸ਼ ਹੈ ਤੇ ਉਸ ਨੇ ਇਸ ਸ਼ਰੀਰ ਬਤੀ ਦੀ ਚਿਮਨੀ ਬਾਂਗ ਧਾਰਨ ਕੀਤਾ ਹੋਇਆ ਹੈ। ਸਰੀਰ ਭਾਵੇਂ ਸ਼ਮਾਂ ਪਾ ਕੇ ਟੁੱਟ ਜਾਵੇ ਪਰ ਉਸ ਨੂੰ ਮੌਤ ਮਾਰ ਨਹੀਂ ਸਕਦੀ। ਉਹ ਅਮਰ ਹੈ। ਏਸੇ ਲਈ ਇਸ ਸੰਸਕਾਰ ਦੇ ਉਹ ਆਦਮੀ ਅਧਿਕਾਰੀ ਸਮਝੇ ਗਏ ਜੋ ਆਪਣੇ ਅਮਰ ਜੀਵਨ ਨੂੰ ਮਹਿਸੂਸ ਕਰ, ਜਗਤ ਉਪਕਾਰ ਹਿਤ ਆਪਣੇ[1] ਸਿਰ ਹਥੇਲੀ ਤੇ ਰਖ ਸ੍ਰੀ ਗੁਰੂ ਦੇਵ ਜੀ ਦੇ ਕਹਿਣ ਤੇ ਸਾਹਮਣੇ ਆਏ, ਤੇ ਜਗਤ ਸੇਵਾ ਲਈ ਸਿਰ ਦੇਣ ਵਲੋਂ ਬੇਪ੍ਰਵਾਹ ਹੋ ਗਏ।

ਹੁਣ ਨਵਾਂ ਮਨੁਖ ਚਲਨ ਪ੍ਰਗਟ ਤੌਰ ਤੇ ਬਨਾਇਆ ਜਾਣ ਲਗਾ। ਚਲਣ ਕਿਸੇ ਨ ਕਿਸ ਰੂਪ ਵਿਚ ਪਿਛਲੇ ਯੁਗ ਵਿਚ ਵੀ ਬਨਾਇਆ ਜਾਂਦਾ ਸੀ। ਪਰ ਉਸ ਦੇ ਬੁਨਿਆਦੀ ਤਸਵਰ ਵਿਚ ਗ਼ਲਤੀ ਰਹਿ ਜਾਣ ਕਰਕੇ ਸਾਰੇ ਜੀਵਨ ਵਿਚ ਭੁਲ ਵਿਆਪ ਜਾਂਦੀ ਸੀ। ਭੁੱਲ ਦਾ ਜ਼ਿਕਰ ਪਿਛੇ ਹੋ ਚੁਕਾ ਹੈ। ਇਸ ਨਵੇਂ ਜੀਵਨ ਸੰਸਕਾਰ ਸਮੇਂ ਪੂਰਨ ਗੁਰੂ ਨੇ ਇਹ ਖ਼ਿਆਲ ਰਖਿਆ ਕਿ ਨਵੇਂ ਮਨੁਖ ਦਾ ਜੀਵਨ ਹਰ ਪਹਿਲੂ ਤੋਂ ਮੁਕੰਮਲ ਬਣਾਇਆ ਜਾਵੇ। ਨਾ ਕਿਸੇ ਸ਼ਕਤੀ ਦੀ ਤਰੁੱਟੀ ਰਹੇ ਤੇ ਨਾ ਕਿਸੇ ਦਾ ਮਰਯਾਦਾ ਤੋਂ ਵਧ ਜ਼ੋਰ ਕੁਦਰਤ ਦੇ ਨਿਜ਼ਾਮ ਵਿਚ ਗਹੁ ਕਰ ਤਕੀਏ ਤਾਂ ਜੀਵਨ ਦੇ ਬੁਨਿਆਦੀ ਸਵਰੂਪ ਵਿਚ ਦੋ ਸ਼ਕਤੀਆਂ ਕੰਮ ਕਰਦੀਆਂ ਨਜ਼ਰ ਆਉਂਦੀਆਂ ਹਨ, ਇਕ ਤੇਜ


  1. "ਜਉ ਤਉ ਪਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ।
    ਇਤੁ ਮਾਰਗਿ ਪੈਰੁ ਧਰੀਜੈ, ਸਿਰੁ ਦੀਜੈ ਕਾਣਿ ਨ ਕੀਜੈ।"

45