ਪੰਨਾ:ਪੂਰਨ ਮਨੁੱਖ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਈਆਂ ਤਿਊੜੀਆਂ ਤੇ ਅੱਖਾਂ ਦੀ ਲਾਲੀ, ਅਰੂਪ ਕ੍ਰੋਧ, ਨੂੰ ਪਰਗਟ ਕਰਦੀ ਹੈ। ਗੱਲ ਕੀ, ਸਾਰੀ ਅਰੂਪ-ਦੁਨੀਆਂ ਤੇ ਅਰੂਪ ਜਜ਼ਬੇ ਨਿਸ਼ਾਨਾ ਕਰ ਕੇ ਹੀ ਪ੍ਰਗਟ ਹੁੰਦੇ ਹਨ। ਨਿਸ਼ਾਨਾ ਕਰ ਕੇ ਹੀ ਬਾਦਸ਼ਾਹੀਆਂ ਦੇ ਦਬਦਬੇ ਤੇ ਹਕੂਮਤ ਲੋਕਾਂ ਦੇ ਦਿਲ ਤੇ ਨਕਸ਼ ਹੁੰਦੇ ਹਨ ਉਨ੍ਹਾਂ ਦੀਆਂ ਧੁਜਾਂ ਖੜੀਆਂ ਕੀਤੀਆਂ ਜਾਂਦੀਆਂ ਹਨ। ਕਿਸੇ ਹਕੂਮਤ ਦਾ ਸ਼ਤਰੂ ਸਾਰਾ ਜ਼ੋਰ ਓਸ ਦੇ ਨਿਸ਼ਾਨ ਨੂੰ ਮਿਟਾਉਣ ਤੇ ਝੰਡੇ ਨੂੰ ਉਖੇੜਨ ਤੇ ਲਗਾ ਦੇਂਦਾ ਹੈ। ਕੌਣ ਨਹੀਂ ਜਾਣਦਾ ਕਿ ਇਕ ਹਕੂਮਤ ਦੀ ਥਾਂ ਦੂਸਰੀ ਕਾਇਮ ਹੋਣ ਦਾ ਤਰੀਕਾ ਇਕੋ ਹੈ ਕਿ ਇਕ ਦਾ ਝੰਡਾ ਪੁਟ ਕੇ ਉਥੇ ਦੂਸਰੀ ਦਾ ਲਗਾ ਦਿਤਾ ਜਾਵੇ। ਝੰਡਾ ਕੀ ਹੈ ਇਕ ਲਕੜੀ ਜਾਂ ਲੋਹੇ ਦਾ ਪੋਲ ਤੇ ਉਸ ਦੇ ਸਿਰੇ ਤੇ ਲਹਿਰਾ ਰਹੀ ਇਕ ਟਾਕੀ। ਇਕ ਹਕੀਰ ਜਿਹੀ ਚੀਜ਼ ਦੇ ਪੁੱਟਣ ਨਾਲ ਹਕੂਮਤ ਕਿਸ ਤਰ੍ਹਾਂ ਪੁੱਟੀ ਗਈ। ਪੋਲ ਦੇ ਉਖੇੜਨ ਨਾਲ ਰਾਜ ਕਿਸ ਤਰ੍ਹਾਂ ਉਖੜ ਗਿਆ? ਓਸਦਾ ਉੱਤਰ ਬਿਲਕੁਲ ਸਿੱਧਾ ਸਾਦਾ ਹੈ; ਕਿ ਇਹ ਪੋਲ ਤੇ ਟਾਕੀ ਇਸ ਕਰ ਕੇ ਨਹੀਂ ਉਖੇੜੇ ਗਏ ਕਿ ਇਹਨਾਂ ਦੀ ਬਤੌਰ ਇਕ ਪੋਲ ਤੇ ਟਾਕੀ ਦੇ ਕੋਈ ਹੈਸੀਅਤ ਸੀ, ਬਲਕਿ ਇਸ ਵਾਸਤੇ ਪੁੱਟੇ ਗਏ ਕਿ ਇਹ ਕਿਸੇ ਰਾਜ ਤੇ ਹਕੂਮਤ ਦਾ ਨਿਸ਼ਾਨ ਸਨ। ਹਕੂਮਤ ਦਾ ਅਰੂਪ ਦਬਦਬਾ ਇਸ ਰੂਪਵਾਨ ਨਿਸ਼ਾਨ ਕਰਕੇ ਪ੍ਰਗਟ ਹੁੰਦਾ ਸੀ। ਇਸ ਕਰਕੇ ਇਸ ਨਿਸ਼ਾਨ ਦਾ ਪੁਟਿਆ ਜਾਣਾ ਹੀ ਉਸ ਹਕੂਮਤ ਦੇ ਦਬਦਬੇ ਦਾ ਖ਼ਤਮ ਹੋ ਜਾਣਾ ਸੀ। ਇਸ ਜਗਤ ਪ੍ਰਸਿਧ ਕਾਇਦੇ ਨੂੰ ਮੁਖ ਰਖਦਿਆਂ ਹੀ ਦਸਵੇਂ ਜਾਮੇ ਵਿਚ ਟਿਕੇ ਹੋਏ ਨਾਨਕ, ਗੁਰੂ ਗੋਬਿੰਦ ਰਾਏ ਨੇ ਆਪਣਾ ਨਿਜ ਸਵਰੂਪ ਪਰ ਪਹਿਚਾਨ ਅਮਰ ਹੋ ਚੁਕੇ ਨਵੇਂ ਮਨੁਖ ਦਾ ਅੰਦਰਲਾ ਨਿਸ਼ਚਾ ਜ਼ਾਹਰ ਕਰਨ ਲਈ ਪ੍ਰਗਟ ਨਿਸ਼ਾਨ ਦੇ ਤੌਰ ਤੇ ਸੰਸਕਾਰ ਕਾਇਮ ਕੀਤਾ। ਫ਼ੁਰਮਾਇਆ, ਇਸ ਤਰ੍ਹਾਂ ਕਿ ਇਹ ਅਮਰ ਲੋਕਾਂ ਦਾ ਪੰਥ ਯਾਨੀ ਜੀਵਨ ਦਾ ਰਸਤਾ ਕਾਇਮ ਹੋਵੇ ਤੇ ਚਲੇ। ਏਹ ਸੰਸਕਾਰ ਚੂੰਕਿ ਜੀਵਨ ਨੂੰ ਇਕ ਨਵੇਂ ਰੰਗ ਵਿਚ ਢਾਲਨ ਹਿਤ ਕੀਤਾ ਜਾਣਾ ਸੀ,

44