ਪੰਨਾ:ਪੂਰਨ ਮਨੁੱਖ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇਵਲ ਪ੍ਰਕ੍ਰਿਤੀ ਦੀ ਹੀ ਕਿਸੇ ਹਦ ਤਕ ਖੋਜ ਕੀਤੀ ਹੈ। ਪਰ ਜਿਨ੍ਹਾਂ ਪ੍ਰਕ੍ਰਿਤੀ ਤੋਂ ਉਤਾਂਹ ਉਠ, ਮਾਦੇ ਨੂੰ ਬਾਕਾਇਦਾ ਰੱਖ, ਕੰਮ ਕਰ ਰਹੀ ਵਿਆਪਕ ਮਰਜ਼ੀ ਤੇ ਮਰਜ਼ੀ ਵਾਲੇ ਦੀ ਵੀ ਖੋਜ ਕੀਤੀ ਹੈ, ਉਨ੍ਹਾਂ ਦਾ ਵੀ ਖ਼ਿਆਲ ਏਹੀ ਹੈ, ਕਿ ਅਸਥੂਲ ਜਗਤ ਕਿਸੇ ਸੂਖਮ ਹਸਤੀ ਦਾ ਆਪਣੇ ਆਪ ਨੂੰ ਪ੍ਰਗਟ ਕਰਨ ਹਿਤ ਧਾਰਿਆ ਹੋਇਆ ਰੂਪ ਹੈ।[1] ਗੱਲ ਕੀ, ਕੀ ਆਸਤਕ ਤੇ ਕੀ ਨਾਸਤਕ, ਕੀ ਆਤਮਵਾਦੀ ਤੇ ਕੀ ਅਨਾਤਮਵਾਦੀ ਸਾਰੇ ਇਸ ਗੱਲ ਤੇ ਸਹਿਮਤ ਹਨ ਕਿ ਅਰੂਪ ਸਤਯਾ, ਨਿਸ਼ਾਨਾ ਕਰਕੇ ਹੀ ਰੂਪਵਾਨ ਜਗਤ ਵਿਚ ਪਰਗਟ ਹੁੰਦੀ ਹੈ। ਜੇ ਜ਼ਰਾ ਖੋਜੀਏ ਤਾਂ ਇਹ ਕਾਇਦਾ ਜਗਤ ਵਿਚ ਰੋਜ਼ ਵਿਆਪ ਰਿਹਾ ਦਿੱਸ ਆਉਂਦਾ ਹੈ। ਪ੍ਰਕ੍ਰਿਤਕ ਮੰਡਲ ਵਿਚ ਹਜ਼ਾਰਾਂ ਮੀਲਾਂ ਦੀ ਦੂਰੀ ਤੇ ਬਿਨਾਂ ਥਮਾਂ ਤੋਂਖਲੋਤੇ ਡਲ੍ਹ ਡਲ੍ਹ ਕਰਦੇ ਤਾਰੇ, ਚੰਦ ਤੇ ਸੂਰਜ ਸਾਨੂੰ ਕਸ਼ਸ਼ੇ ਸਿਕਲ (ਗਰੈਵਿਟੀ) ਦੀ ਹੋਂਦ ਦਾ ਸਬੂਤ ਦੇਂਦੇ ਹਨ। ਅਸੀਂ ਦੇਖਦੇ ਹਾਂ ਕਿ ਉਹ ਬਗ਼ੈਰ ਤਣਾਵਾਂ ਤੋਂ ਤਣੇ ਹੋਏ ਤੇ ਬਗੈਰ ਥੱਮਾਂ ਤੋਂ ਖਲੋਤੇ ਹੋਏ ਹਨ। ਉਨ੍ਹਾਂ ਨੂੰ ਯਕੀਨਨ ਇਹ ਖਿੱਚ ਦੀ ਸਤਯਾ ਹੀ ਆਪਣੀ ਥਾਂ ਤੇ ਕਾਇਮ ਰਖੀ ਖਲੋਤੀ ਹੈ। ਦਰਿਆਵਾਂ ਵਿਚ ਆਏ ਹੋਏ ਹੜ੍ਹ ਇਸ ਗੱਲ ਦਾ ਸਬੂਤ ਦੇਂਦੇ ਹਨ ਕਿ ਦੂਰ ਪਏ ਪਹਾੜੀ, ਵਰਖਾ ਹੋਈ ਹੈ। ਓਸ ਵਰਖਾ ਦਾ ਅਰੂਪ ਦ੍ਰਿਸ਼ ਜੋ ਸਾਨੂੰ ਨਹੀਂ ਦਿੱਸਦਾ, ਹੜ੍ਹ ਕਰਕੇ ਹੀ ਸਾਡੇ ਤੇ ਪ੍ਰਗਟ ਹੁੰਦਾ ਹੈ ਅਕਾਸ਼ ਤੇ ਬਣੇ ਹੋਏ ਬੱਦਲ ਹੀ ਸਾਨੂੰ ਇਹ ਗੱਲ ਦਸਦੇ ਹਨ ਕਿ ਗਰਮੀ ਨਾਲ ਧਰਤੀ ਦਾ ਪਾਣੀ ਭਾਪ ਬਣ ਕੇ ਉਤਾਂਹ ਉਡਦਾ ਹੈ। ਜਾਨਦਾਰਾਂ ਦੀ ਦੁਨੀਆਂ ਵਿਚ ਆ ਜਾਓ। ਮੋਰਾਂ ਦੀਆਂ ਕੂਕਾਂ, ਅੰਬਾਂ, ਤੇ ਫੁਲਾਂ ਨਾਲ ਪਏ ਪਿਆਰ ਨੂੰ ਦਰਸਾਉਂਦੇ ਹਨ। ਮਹਾਵਤ ਦੇ ਬੱਚੇ ਦੇ ਧਤ ਧਤ ਕਰਨ ਤੇ ਹਾਥੀ ਦਾ ਉਹਦੀ ਇੱਛਾ ਅਨੁਸਾਰ ਤੁਰ ਪੈਣਾ ਹੀ ਓਸ ਅਰੂਪ ਖ਼ੌਫ ਨੂੰ ਪ੍ਰਗਟ ਕਰਦਾ ਹੈ ਜੋ ਹਾਥੀ ਦੇ ਮਨ ਵਿਚ ਅੰਕਸ ਦੀ ਮਾਰ ਤੋਂ ਪੈਦਾ ਹੋ ਰਿਹਾ ਹੈ। ਮਨੁੱਖ-ਦੁਨੀਆ ਵਿਚ ਭੀ ਇਹੋ ਹਾਲਤ ਹੈ। ਬੁਲ੍ਹਾਂ ਤੇ ਆਏ ਹਾਸੇ ਤੇ ਚਾਂਘੀਆਂ


  1. ਤੂੰ ਪੇਡੁ ਸਾਖ ਤੇਰੀ ਫੂਲੀ, ਤੂੰ ਸੂਖਮ ਹੋਆ ਅਸਥੂਲੀ।

43