ਪੰਨਾ:ਪੂਰਨ ਮਨੁੱਖ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਮ੍ਰਿਤ ਸੰਸਕਾਰ

ਕੁਦਰਤ ਦੇ ਨਿਜ਼ਾਮ ਵਿਚ ਇਕ ਪਰਸਿੱਧ ਕਾਇਦਾ ਹੈ ਕਿ ਹਰ ਅਰੂਪ ਸ਼ਕਤੀ ਆਪਣੇ ਰੂਪਵਾਨ ਨਿਸ਼ਾਨ ਨਾਲ ਪ੍ਰਗਟ ਹੁੰਦੀ ਹੈ। ਤੇ ਹੋਵੇ ਵੀ ਕਿਉਂ ਨਾ? ਜਦ ਮੁੱਢ ਵਿਚ ਅਰੂਪ ਪ੍ਰਭੂ ਦ੍ਰਿਸ਼ਟਮਾਨ ਜਗਤ ਦਾ ਰੂਪ ਧਾਰ ਕੇ ਪ੍ਰਗਟ ਹੋ ਰਹੇ ਹਨ। ਮਜ੍ਹਹਬੀ ਦੁਨੀਆਂ ਦੇ ਸਭ ਤੋਂ ਪੁਰਾਣੇ ਸਾਹਿਤ ਵਿਚ ਇਹ ਦਸਿਆ ਗਿਆ ਹੈ ਕਿ ਅਰੂਪ ਓਂਕਾਰ ਨੇ ਆਪਣੀ ਇੱਛਾ ਨਾਲ ਆਪਣੇ ਆਪ ਨੂੰ ਇਕ ਤੋਂ ਅਨੇਕ ਰੂਪ ਕਰ, ਨਿਰਤਮ ਜਗਤ ਦੇ ਨਿਸ਼ਾਨ ਵਿਚ ਪ੍ਰਗਟ ਕੀਤਾ ਹੈ। ਏਸੇ ਤਰ੍ਹਾਂ ਹੀ ਵਿਗਿਆਨ ਵੀ ਮੰਨਦਾ ਹੈ। ਉਹ ਈਸ਼ਵਰ ਦੀ ਹੋਂਦ ਵਿਚ ਨਿਸ਼ਚਾ ਕਰੇ ਯਾ ਨਾ ਕਰੇ; ਪਰ ਇਸ ਗੱਲ ਦਾ ਕਾਇਲ ਹੈ ਕਿ ਰੂਪਵਾਨ ਜਗਤ ਕਿਸੇ ਅਰੂਪ ਸਤਯਾ ਦਾ ਆਪਣੇ ਆਪ ਨੂੰ ਪ੍ਰਗਟ ਕਰਨ ਹਿਤ ਧਰਿਆ ਹੋਇਆ ਨਿਸ਼ਾਨ ਹੈ। ਉਸ ਦੀ ਪ੍ਰਕਿਤਕ ਖੋਜ ਅੱਜ ਤਕ ਚਲਦੀ ਚਲਦੀ ਏਥੋਂ ਤਕ ਪਹੁੰਚੀ ਹੈ ਕਿ ਪ੍ਰਕ੍ਰਿਤਕ ਦਾ ਮੂਲ ਕਾਰਨ ਬਿਜਲੀ ਹੈ ਤੇ ਬਿਜਲੀ ਈਲੈਕਟ੍ਰੋਨ ਦੀ ਹਾਲਤ ਲੈਣ ਤੋਂ ਪਹਿਲੇ ਅਰੂਪ ਸੀ। ਖ਼ਾਸ ਸਮੇਂ ਤੇ ਉਹ ਅਰੂਪ ਬਿਜਲੀ ਇਲੈਕਟ੍ਰੋਨ ਦਾ ਰੂਪ ਲੈਂਦੀ ਹੋਈ ਅਸਥੂਲ ਮਾਦੇ ਦਾ ਰੂਪ ਫੜ, ਜਗਤ ਦੀ ਘਾੜਤ ਘੜਦੀ ਹੈ।ਭਾਵ ਕੀ, ਕਿ ਰੂਪਵਾਨ ਪ੍ਰਕ੍ਰਿਤਕ ਜਗਤ, ਅਰੂਪ ਦਾਮਨਿਕ ਸ਼ਕਤੀ ਦਾ ਇਕ ਪਰਗਟ ਨਿਸ਼ਾਨ ਹੈ।

ਇਹ ਹਨ ਉਨ੍ਹਾਂ ਦੇ ਖ਼ਿਆਲ ਜਿਨ੍ਹਾਂ ਨੇ ਜਗਤ ਦੇ ਇਕ ਅੰਗ

42