ਪੰਨਾ:ਪੂਰਨ ਮਨੁੱਖ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੇਗਾ ਪੂਰਨ ਪਦ ਲਏਗਾ। ਜੋ ਇਸ ਤੋਂ ਬਾਂਛੇਗਾ ਫਲ ਪਾਏਗਾ[1]ਇਤਨਾ ਕਹਿ ਸਤਿਗੁਰਾਂ ਨੇ ਖੁਦ ਪੰਜਾਂ ਦੇ ਹਥੋਂ ਅੰਮ੍ਰਿਤ ਪਾਨ ਕੀਤਾ[2]। ਮਰਯਾਦਾ ਪ੍ਰਸ਼ੋਤਮ ਸਤਿਗੁਰਾਂ ਨੇ ਆਪਣਾ ਨਾਮ ਭੀ ਇਸ ਦਿਨ ਤੋਂ "ਗੋਬਿੰਦ ਸਿੰਘ" ਰੱਖ ਲਿਆ। ਇਹ ਸਿਖਿਆ ਦਾ ਆਖ਼ਰੀ ਦਿਨ ਸੀ। ਹੁਣ ਮਨੁੱਖ ਖੁਦ ਸਿੱਖ ਚੁਕਾ ਸੀ। ਇਮਤਿਹਾਨ ਵਿਚ ਪਾਸ ਹੋ ਗਿਆ ਸੀ। ਇਸ ਕਰਕੇ ਜਗਤ ਕਲਿਆਨ ਦੀ ਵਾਗ ਡੋਰ ਉਸ ਦੇ ਸਪੁਰਦ ਕਰ ਦਿਤੀ ਗਈ। ਉਸ ਦਾ ਨਾਮ ਖ਼ਾਲਸਾ ਰੱਖਿਆ ਗਿਆ। ਖ਼ਾਲਸਾ ਗੁਰੂ ਵਿਚ ਅਤੇ ਗੁਰੂ ਪਰਮੇਸ਼ਰ ਵਿਚ ਇਕ-ਮਿਕ ਹੋ ਗਿਆ। ਮਨੁਖ ਦੇ ਅੰਦਰੋਂ ਜੋਤ ਜਾਗ ਉਠੀ। ਉਸ ਨੇ ਲਲਕਾਰਾ ਮਾਰਿਆ। ਉਹ ਉਤਸ਼ਾਹ ਵਿਚ ਆ ਬੁੱਕ ਉੱਠਿਆ। ਪੁਰਾਤਨਤਾ ਦੀ ਮ੍ਰਿਗਾਵਲੀ ਭੱਜ ਉੱਠੀ। ਅੱਜ ਤੋਂ ਸਮੁੱਚਾ ਪਾਸ ਹੋਇਆ ਮਨੁਖ 'ਖਾਲਸਾ' ਤੇ ਇਕੱਲਾ ਇਕੱਲਾ


  1. ਗੁਰ ਘਰ ਕੀ ਮਰਯਾਦਾ ਪੰਚੋਂ ਪੰਚੋਂ ਪਾਹੁਲ ਪੂਰਬ ਪੀਨ॥
    ਹੋਇ ਤਨਖਾਹੀਆ ਬਖਸ਼ੇ ਪੰਚੋਂ, ਪਹੁਲ ਦੇ ਮਿਲ ਪੰਚ ਪਰਬੀਨ॥
    ਲਖੇ ਪੰਚ ਕੀ ਵਡ ਵਡਿਆਈ, ਪੰਚੋਂ ਕਰੇਂ ਸੋ ਨਿਫਲ ਨ ਚੀਨ॥
    ਭੋਜਨ ਛਾਦਨ ਪੰਚਨੁ ਅਰਪੈ, ਅਰਜ਼ ਕਰੇਂ ਤਿਨ ਬਾਂਛਤ ਲੀਨ॥

    ਤਥਾ:–

    ਸਿੰਘ ਸੁ ਰਹਤ ਪੰਚ ਜੋ ਮਿਲਹਿ॥ ਮਮ ਸਵਰੂਪ ਸੋ ਸੋ ਦੇਖਹੁ ਭਲਹਿ॥
    ਮਨੋ ਕਾਮਨਾ ਤਿਨ ਤੇ ਪ੍ਰਾਪਤ। ਸ਼ਰਧਾ ਧਰੇ ਚਿੰਤ ਦੁਖ ਖਾਪਤ॥
    ਸਿਖ ਪੰਚੋਂ ਮਹਿ ਮੇਰੇ ਵਾਸਾ॥ ਪੂਰਨ ਕਰੋ ਧਰਹੁ ਜਿਹ ਆਸਾ॥
    ਗੁਰੂ ਖਾਲਸਾ, ਖਾਲਸਾ ਗੁਰੂ॥ ਅਬ ਤੇ ਹੋਈ ਐਸੀ ਬਿਧ ਸ਼ੁਰੂ॥
    ਆਪਨੀ ਜੋਤ ਖਾਲਸੇ ਬਿਖੈ॥ ਹਮ ਨੇ ਧਰੀ ਜੋ ਕਲਜੁਗ ਪਿਖੈ॥

    (ਸੂਰਜ ਪਰਕਾਸ਼)

  2. ਪੂਰਨ ਪਰਮ ਜੋਤ ਪੰਥ ਕੋ ਅਦੋਤ ਪ੍ਰਭੂ,
    ਉਠ ਕੇ ਸੰਘਾਸਨ ਤੇ ਖੜੇ ਆਪ ਹੋਇ ਕਰ॥
    ਵਾਹਿਗੁਰੂ ਉਬਾਚਿਤੁ ਸੋ ਪਾਹੁਲ ਕੋ ਜਾਤ,
    ਬਿਸਾਲ ਤੇਜ ਰਾਚਤ ਇਕਤ ਕਰ ਦੋਇ ਕਰ॥
    ਖੜਗ ਨਿਖਿੰਗ ਕਟ ਕਮ ਕੇ ਖੁੰਦਗ ਕੰਧ,
    ਜਮਧਰ ਧਾਰ ਕੇ ਕਦਰ ਚਕਰ ਦੋਇ ਕਰ॥
    ਜੈਸੇ ਮਮ ਦੀਪ ਬਿਧਿ ਸੰਗ ਤੁਮ ਲੀਨ ਪੰਚੋਂ,
    ਤੈਸੇ ਮੋਹਿ ਦੀਜੈ ਸੰਦੇਹ ਸਭ ਖੋਹਿ ਕਰ।

    (ਸੂਰਜ ਪਰਕਾਸ਼)

40