ਪੰਨਾ:ਪੂਰਨ ਮਨੁੱਖ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਆਰ ਕੀਤਾ। ਇਨ੍ਹਾਂ ਪੰਜਾ ਨੂੰ ਛਕਾਇਆ ਅਤੇ ਹੁਕਮ ਦਿੱਤਾ, "ਤੁਸੀਂ ਪੁਰਾਤਨਤਾ ਦੀ ਮਿਰਗਾਵਲੀ ਦੇ ਮੁਕਾਬਲੇ ਦੇ ‘ਸਿੰਘ’ ਰੂਪ ਹੋ ਪ੍ਰਗਟ ਹੋ। ਮੈਂ ਤੁਹਾਨੂੰ ਅਜ ਤੋਂ "ਸਿੰਘ" ਕਹਿੰਦਾ ਹਾਂ। ਤੁਸੀਂ ਦਯਾ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ, ਹੋ। ਤੁਸੀਂ ਪਹਿਲਾਂ ਨਿਤਰੇ ਪੰਜ ਪਿਆਰੇ ਹੋ। ਤੁਸੀਂ ਪੂਰਨ ਮਨੁਖ ਹੋ। ਤੁਸੀਂ ਖ਼ੁਦ ਮਾਲਿਕ ਹੋ। ਤੁਸੀਂ ਗੁਰੂ ਖ਼ਾਲਸਾ ਹੋ। ਤੁਸਾਂ ਆਪਣੀ ਆਪ ਅਗਵਾਈ ਅਤੇ ਜਗਤ ਦੀ ਕਲਿਆਨ ਵੀ ਕਰਨੀ ਹੈ। ਲਓ ਸੰਭਾਲੋ ਆਪਣੀ ਵਿਰਾਸਤ। ਮੈਂ ਮਨੁਖ ਤਨ ਧਾਰਿਆ ਹੈ। ਪਹਿਲਾਂ ਮੈਨੂੰ ਹੀ ਗੁਰਭਾਈ ਬਣਾਓ। ਅੰਮ੍ਰਿਤ ਪਿਲਾਓ। ਰਹਿਬਰੀ ਕਰੋ। ਮੈਂ ਅੱਜ ਤੁਹਾਨੂੰ ਆਪਣੀ ਥਾਂ ਤੇ ਗੁਰੂ ਥਾਪਦਾ ਹਾਂ। ਹੁਣ ਜਗਤ ਕਲਿਆਣ ਦੀ ਵਾਗ ਡੋਰ ਪੰਜਾਂ ਦੇ ਹੱਥ ਵਿਚ ਹੀ ਰਹੇਗੀ[1]। ਜਿਸ ਤਰ੍ਹਾਂ ਮੈਂ ਪਹਿਲੇ ਜਾਮੇ ਵਿਚ ਇਮਤਿਹਾਨ ਲੈ "ਲਹਿਣੇ" ਨੂੰ ਪੂਰਾ ਪੁਰਖ "ਅੰਗਦ" ਬਣਾ, ਗੁਰੂ ਥਾਪਿਆ ਸੀ, ਓਸੇ ਤਰ੍ਹਾਂ ਅੱਜ ਤੁਹਾਨੂੰ ਖ਼ਾਲਸਾ ਹੀ ਗੁਰੂ ਹੈ[2] ਖ਼ਾਲਸਾ ਹੀ ਅਗਾਂਹ ਨੂੰ ਪਾਹੁਲ ਦਿਆ ਕਰੇਗਾ। ਖ਼ਾਲਸਾ ਹੀ ਮੋਇਆਂ ਨੂੰ ਬਖਸ਼ੇਗਾ। ਜੋ ਪੰਜ ਕਹਿਣਗੇ ਓਹੀ ਪ੍ਰਵਾਨ ਹੋਵੇਗਾ। ਖ਼ਾਲਸਾ ਹੀ ਜੋਤ ਸਰੂਪ ਹੈ। ਜੋ ਉਸ ਦੀ ਪੂਜਾ


ਅੰਗਦ ਕਾਇਮ ਏਕ ਰਹਾਨਾ। ਤਹ ਪ੍ਰਤਾਪ ਸਿੱਖ ਬੜ੍ਹੈ ਮਹਾਨਾ।
ਅਬ ਤੋਂ ਪਜ ਸਿਦਕਯੁਕਤ ਨਿਕਸੇ। ਪੰਥ ਅਧਿਕ ਅਬ ਇਨਸੇ ਬਿਗਸੇ॥
ਜਾਨ ਲਿਓ ਅਬ ਹਮ ਨਿਸਚੇ ਹੈ। ਸਿਦਕੀ ਸਿਖ ਅਰ ਬਹੁਤੇ ਹੈਂ।

(ਪੰਥ ਪ੍ਰਕਾਸ਼)

  1. ਖ਼ਾਲਸਾ ਗੁਰੂ ਹੈ ਗੁਰੂ ਖ਼ਾਲਸਾ ਕਹੂੰ ਮੈਂ ਅਬ,
    ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ
    ਸ਼ੰਕ ਨਾ ਕਰੀਜੇ, ਸਾਵਧਾਨ ਹੋਇ ਦੀਜੇ,
    ਅਬ ਅੰਮ੍ਰਿਤ ਛਕਾਵੋ ਮੋਹਿ ਜੈਸੇ ਤੁਮ ਲੀਨਿਓ॥
    ਕਾਲ ਹੂੰ ਕੋ ਕਾਲ, ਅਸਕੇਤ ਹੈ ਅਕਾਲ ਪ੍ਰਭੂ,
    ਦੀਰਘ ਕਿਰਪਾਲ ਯੂ ਹੁਕਮ ਹਮੋ ਦੀਨਿਓ॥
    ਥਾਪਨ ਧਰਮ ਕੋ, ਉਥਾਪਨ ਭਰਮ ਤੋਂ,
    ਕੁਕਰਮਨ ਕੋ ਥਾਪਨ ਸਿਮਰ ਨਾਮ ਚੀਨਿਓ॥

    (ਸੂਰਜ ਪਰਕਾਸ਼)

  2. ਅਹੈ ਗੁਰੂ ਖ਼ਾਲਸਾ ਹੋਇ॥

39